ਫ਼ਿਲਮ ‘ਕੁਛ ਕੁਛ ਹੋਤਾ ਹੈ’ ਦੀ ਅੰਜਲੀ ਹੁਣ ਦਿਖਦੀ ਹੈ ਇਸ ਤਰ੍ਹਾਂ, ਤਸਵੀਰਾਂ ਹੋਈਆਂ ਵਾਇਰਲ

written by Shaminder | December 15, 2021

ਬਾਲੀਵੁੱਡ ਦੀਆਂ ਕਈ ਫ਼ਿਲਮਾਂ ਅਜਿਹੀਆਂ ਹਨ, ਜੋ ਅੱਜ ਵੀ ਓਨੀਆਂ ਹੀ ਪਸੰਦ ਕੀਤੀਆਂ ਜਾਂਦੀਆਂ ਹਨ । ਜੋ ਕਿ ਰਿਲੀਜ਼ ਹੋਣ ਦੇ ਸਮੇਂ ਪਸੰਦ ਕੀਤੀਆਂ ਗਈਆਂ ਸਨ । ਫ਼ਿਲਮ ‘ਕੁਛ ਕੁਛ ਹੋਤਾ ਹੈ’ (Kuch Kuch Hota Hai) ਤਾਂ ਤੁਹਾਨੂੰ ਯਾਦ ਹੀ ਹੋਵੇਗੀ । 1998 ‘ਚ ਆਈ ਇਸ ਫ਼ਿਲਮ ਨੇ ਕਾਮਯਾਬੀ ਦੇ ਝੰਡੇ ਗੱਡੇ ਸਨ ਅਤੇ ਇਹ ਫ਼ਿਲਮ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਸੀ । ਇਸ ਫ਼ਿਲਮ ‘ਚ ਸ਼ਾਹਰੁਖ ਖ਼ਾਨ, (Shahrukh Khan) ਕਾਜੋਲ (Kajol) ਅਤੇ ਰਾਣੀ ਮੁਖਰਜੀ ਦੇ ਲਵ ਟ੍ਰਾਇਐਂਗਲ ਨੂੰ ਦਰਸਾਇਆ ਗਿਆ ਸੀ, ਪਰ ਇਸ ਫ਼ਿਲਮ ‘ਚ ਇੱਕ ਬੱਚੀ ਦਾ ਕਿਰਦਾਰ ਵੀ ਸੀ ।

sana Saeed . image From instagram

ਹੋਰ ਪੜ੍ਹੋ : ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਕਰੀਨਾ ਕਪੂਰ ਖ਼ਾਨ ਅਤੇ ਅੰਮ੍ਰਿਤਾ ਅਰੋੜਾ ਦੀਆਂ ਇਮਾਰਤਾਂ ਨੂੰ ਕੀਤਾ ਗਿਆ ਸੀਲ

ਜਿਸ ਨੇ ਸਭ ਨੂੰ ਆਪਣੇ ਵੱਲ ਆਕ੍ਰਸ਼ਿਤ ਕੀਤਾ ਸੀ ।ਇਸ ਬੱਚੀ ਦਾ ਫ਼ਿਲਮ ‘ਚ ਨਾਂਅ ਸੀ ਅੰਜਲੀ (Anjali)। ਜਿੰਨਾ ਕਾਜੋਲ ਅਤੇ ਰਾਣੀ ਮੁਖਰਜੀ ਦੇ ਕਿਰਦਾਰ ਨੂੰ ਪਸੰਦ ਕੀਤਾ ਗਿਆ ਸੀ, ਓਨਾ ਹੀ ਇਸ ਬੱਚੀ ਦੇ ਕਿਰਦਾਰ ਨੂੰ ਪਸੰਦ ਕੀਤਾ ਗਿਆ ਸੀ ।

Sana Saeed image From instagram

ਰਾਣੀ ਮੁਖਰਜੀ ਦੀ ਬੱਚੀ ਦਾ ਕਿਰਦਾਰ ਨਿਭਾਉਣ ਵਾਲੀ ਇਹ ਬੱਚੀ ਹੁਣ ਵੱਡੀ ਹੋ ਚੱਕੀ ਹੈ ਅਤੇ ਇਸ ਦਾ ਨਾਮ ਸਨਾ ਸਈਅਦ ਹੈ । ਸਨਾ ਸਈਅਦ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਐਕਟਿਵ ਰਹਿੰਦੀ ਹੈ ਅਤੇ ਕਾਫੀ ਗਲੈਮਰਸ ਦਿਖਾਈ ਦਿੰਦੀ ਹੈ । ਉਹ ਹੁਣ 33 ਸਾਲ ਦੀ ਹੋੲ ਗਈ ਹੈ ।ਸਨਾ ਸਈਅਦ ਉਸ ਫ਼ਿਲਮ ਤੋਂ ਬਾਅਦ ਫ਼ਿਲਮੀ ਦੁਨੀਆ ‘ਚ ਜ਼ਿਆਦਾ ਕਾਮਯਾਬ ਨਹੀਂ ਹੋ ਪਾਈ, ਜਿਸ ਦੀ ਉਹ ਹੱਕਦਾਰ ਸੀ ।ਹਾਲਾਂਕਿ ਫ਼ਿਲਮਾਂ ਤੋਂ ਇਲਾਵਾ ਉਨ੍ਹਾਂ ਨੂੰ ਕੁਝ ਰਿਆਲਟੀ ਸ਼ੋਅਜ਼ ਜ਼ਰੂਰ ਵੇਖਿਆ ਗਿਆ ਸੀ ।ਪਰ ਇਸ ਦੇ ਬਾਵਜੂਦ ਉਸ ਨੂੰ ਜ਼ਿਆਦਾ ਸਫਲਤਾ ਨਹੀਂ ਮਿਲੀ ।

You may also like