ਬਾਲੀਵੁੱਡ ਅਦਾਕਾਰਾ ਰਣਜੀਤਾ ਨੇ ਕਈ ਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ ਹੈ । ਉਸ ਦਾ ਜਨਮ 22 ਸਤੰਬਰ 1956 ਨੂੰ ਪੰਜਾਬ ਵਿੱਚ ਹੋਇਆ ਸੀ । ਰਣਜੀਤਾ ਦਾ ਪੂਰਾ ਨਾਂਅ ਰਣਜੀਤਾ ਕੌਰ ਸੀ । ਉਹਨਾਂ ਦੀ ਪ੍ਰੋਫੈਸ਼ਨਲ ਲਾਈਫ ਜਿੰਨੀ ਸੁਰਖੀਆਂ ਵਿੱਚ ਰਹੀ ਉਸ ਤੋਂ ਕਿਤੇ ਜ਼ਿਆਦਾ ਨਿੱਜੀ ਜ਼ਿੰਦਗੀ ਸੁਰਖੀਆਂ ਵਿੱਚ ਰਹੀ । ਉਹਨਾਂ ਤੇ ਪਤੀ ਨਾਲ ਕੁੱਟ ਮਾਰ ਕਰਨ ਦੇ ਇਲਜ਼ਾਮ ਲੱਗੇ ਸਨ ।
ਇਥੇ ਹੀ ਬਸ ਨਹੀਂ ਉਹਨਾਂ ਨੇ ਆਪਣੇ ਪਤੀ ਨੂੰ ਬਿਲਡਿੰਗ ਤੋਂ ਧੱਕਾ ਦੇ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀ । ਰਣਜੀਤਾ ਕਈ ਸਾਲਾਂ ਤੋਂ ਗੁੰਮਨਾਮੀ ਦੀ ਜ਼ਿੰਦਗੀ ਜਿਉ ਰਹੀ ਹੈ । 80 ਦੇ ਦਹਾਕੇ ਵਿੱਚ ਰਣਜੀਤਾ ਨੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਸੀ । ਉਹਨਾਂ ਨੂੰ ਰਿਸ਼ੀ ਕਪੂਰ ਦੀ ਫ਼ਿਲਮ ‘ਲੈਲਾ ਮਜਨੂੰ’ ਲਈ ਜਾਣਿਆ ਜਾਂਦਾ ਹੈ । ਇਸੇ ਫ਼ਿਲਮ ਨਾਲ ਹੀ ਉਹਨਾਂ ਨੇ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ ।
ਹਰਭਜਨ ਮਾਨ ਨੇ ਬਾਬਾ ਫਰੀਦ ਸਾਹਿਬ ਦੇ ਆਗਮਨ ਪੁਰਬ ‘ਤੇ ਦਿੱਤੀ ਵਧਾਈ
ਸਿੱਖ ਸ਼ਰਧਾਲੂ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਭੇਂਟ ਕੀਤੀ ਬੇਸ਼ਕੀਮਤੀ ਕਲਗੀ
ਰਣਜੀਤਾ ਨੇ ਭਾਵੇਂ ਕੋਈ ਹਿੱਟ ਫ਼ਿਲਮ ਨਹੀਂ ਦਿੱਤੀ ਪਰ ਉਹਨਾਂ ਨੇ ਛੋਟੀਆਂ ਛੋਟੀਆਂ ਫ਼ਿਲਮਾਂ ਵਿੱਚ ਕੰਮ ਕਰਕੇ ਆਪਣੀ ਪਹਿਚਾਣ ਬਣਾ ਲਈ ਸੀ । ਇਸ ਦੌਰਾਨ ਉਹਨਾਂ ਨੇ ਕਈ ਵੱਡੇ ਅਦਾਕਾਰਾਂ ਨਾਲ ਕੰਮ ਕੀਤਾ । ਰਣਜੀਤਾ ਤੇ ਪਤੀ ਦੀ ਕੁੱਟ ਮਾਰ ਕਰਨ ਦਾ ਇਲਜ਼ਾਮ ਲੱਗਾ ਸੀ । ਇਸ ਤੋਂ ਬਾਅਦ ਰਣਜੀਤਾ ਦਾ ਪਤੀ ਪੁਲਿਸ ਕੋਲ ਮਦਦ ਲਈ ਵੀ ਪਹੁੰਚਿਆ ਸੀ ।
ਰਣਜੀਤਾ ਦੇ ਪਤੀ ਰਾਜ ਮਸੰਦ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ । ਪਰ ਬਾਅਦ ਵਿੱਚ ਸਭ ਕੁਝ ਠੀਕ ਹੋ ਗਿਆ । ਰਣਜੀਤਾ ਆਪਣੇ ਬੇਟੇ ਨਾਲ ਮਿਲ ਕੇ ਰਾਜ ਨੂੰ ਸਰੀਰਕ ਤੌਰ ਤੇ ਪ੍ਰਤਾੜਿਤ ਕਰ ਰਹੀ ਸੀ ।
ਰਣਜੀਤਾ ਤੇ ਰਾਜ ਦਾ ਇਹ ਵਿਵਾਦ ਉਹਨਾਂ ਦੇ ਬੇਟੇ ਕਰਕੇ ਸ਼ੁਰੂ ਹੋਇਆ ਸੀ । ਰਾਜ ਨੇ ਬੇਟੇ ਨੂੰ ਪੈਸੇ ਦੇਣ ਤੋਂ ਨਾਂਹ ਕਰ ਦਿੱਤੀ ਸੀ । ਜਿਸ ਤੋਂ ਬਾਅਦ ਉਹਨਾਂ ਦਾ ਬੇਟਾ ਤੇ ਪਤਨੀ ਰਾਜ ਨੂੰ ਧਮਕਾਉਣ ਲੱਗੇ ਸਨ । ਇਸ ਮਾਮਲੇ ਤੇ ਰਣਜੀਤਾ ਦਾ ਕਹਿਣਾ ਸੀ ਕਿ ਝਗੜੇ ਹਰ ਘਰ ਵਿੱਚ ਹੁੰਦੇ ਹਨ ।