ਮਜ਼ੇਦਾਰ ਪੋਸਟਰ ਦੇ ਨਾਲ ਰਣਜੀਤ ਬਾਵਾ ਨੇ ਐਲਾਨ ਕੀਤਾ ਆਪਣੀ ਨਵੀਂ ਫ਼ਿਲਮ ‘ਕਾਲੇ ਕੱਛਿਆਂ ਵਾਲੇ’ ਦੀ ਰਿਲੀਜ਼ ਡੇਟ

By  Lajwinder kaur April 24th 2022 09:47 AM

ਪੰਜਾਬੀ ਸਿਨੇਮਾ ਨੇ ਅੱਜ ਅਜਿਹਾ ਮੁਕਾਮ ਬਣਾ ਲਿਆ ਹੈ, ਜਿਸ ਕਰਕੇ ਪੰਜਾਬੀ ਫ਼ਿਲਮਾਂ ਲਗਾਤਾਰ ਰਿਲੀਜ਼ ਹੋ ਰਹੀਆਂ ਹਨ ਅਤੇ ਤਿਆਰ ਹੋ ਰਹੀਆਂ ਹਨ। ਰੋਜ਼ਾਨਾ ਹੀ ਨਵੀਆਂ ਫ਼ਿਲਮਾਂ ਦੀ ਰਿਲੀਜ਼ ਡੇਟ ਸਾਹਮਣੇ ਆਈ ਰਹੀਆਂ ਹਨ। ਪੰਜਾਬੀ ਫ਼ਿਲਮਾਂ ਨੇ ਤੇਜ਼ੀ ਦੇ ਨਾਲ ਰਿਲੀਜ਼ ਹੋਣ ਦੀ ਰਫਤਾਰ ਫੜ ਲਈ ਹੈ। ਇਸ ਸਿਲਸਿਲੇ ਦੇ ਚੱਲਦੇ ਰਣਜੀਤ ਬਾਵਾ ਦੀ ਨਵੀਂ ਫ਼ਿਲਮ ਕਾਲੇ ਕੱਛਿਆਂ ਵਾਲੇ ਦੀ ਰਿਲੀਜ਼ ਡੇਟ ਤੋਂ ਪਰਦਾ ਚੁੱਕ ਲਿਆ ਹੈ।

ਹੋਰ ਪੜ੍ਹੋ : ਸਕੀਆਂ ਭੈਣਾਂ ਤੋਂ ਕਿਵੇਂ ਬਣੀਆਂ ਸੌਂਕਣਾ, ਰਿਲੀਜ਼ ਹੋਇਆ ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਸੌਂਕਣ ਸੌਂਕਣੇ’ ਦਾ ਟੀਜ਼ਰ

Kale-ranjit-bawa

ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਫ਼ਿਲਮ ਕਾਲੇ ਕੱਛਿਆਂ ਵਾਲੇ ਦਾ ਇੱਕ ਮਜ਼ੇਦਾਰ ਪੋਸਟਰ ਸ਼ੇਅਰ ਕਰ ਦਿੱਤਾ ਹੈ। ਕੈਪਸ਼ਨ ‘ਚ ਬਾਵਾ ਨੇ ਲਿਖਿਆ ਹੈ- ‘ਹੁਣ ਲੱਗੂ ਗਾ ਠੀਕਰੀ ਪਹਿਰਾ???

ਜਾਗਦੇ ਰਹੋ ਭਾਈ ਜਾਗਦੇ ਰਹੋ ??...ਕਾਲੇ ਕੱਛਿਆਂ ਵਾਲੇ ਰਿਲੀਜ਼ ਹੋ ਰਹੀ ਹੈ ਦੁਨੀਆ ਭਰ ਦੇ ਸਿਨੇਮਾ ਘਰਾਂ ਚ 5 ਅਗਸਤ 2022 ਨੂੰ’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਫਨੀ ਪ੍ਰਤੀਕਿਰਿਆ ਦੇ ਰਹੇ ਹਨ। ਖੁਦ ਗਿੱਪੀ ਗਰੇਵਾਲ ਨੇ ਕਮੈਂਟ ਕਰਕੇ ਕਿਹਾ ਹੈ- ਆ ਗੇ ਸਪਰਿੰਗਾ ਵਾਲੇ ਬੂਟ ਪਾ ਕੇ..’। ਫ਼ਿਲਮ ਦਾ ਇਹ ਨਵਾਂ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ।

ਹੋਰ ਪੜ੍ਹੋ : ਹਸਪਤਾਲ 'ਚੋਂ ਭਾਰਤੀ ਸਿੰਘ ਦੀ ਬੱਚੇ ਨਾਲ ਪਹਿਲੀ ਤਸਵੀਰ ਹੋਈ ਵਾਇਰਲ! ਜਾਣੋ ਕੀ ਹੈ ਇਸ ਫੋਟੋ ਦਾ ਸੱਚ?

ranjit

ਇਸ ਫ਼ਿਲਮ ਵਿੱਚ ਰਣਜੀਤ ਬਾਵਾ ਤੇ ਸਪਨਾ ਪੱਬੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਰਾਣਾ ਜੰਗ ਬਹਾਦੁਰ, ਪ੍ਰਿੰਸ ਕੰਵਲਜੀਤ ਸਿੰਘ, ਰਘਵੀਰ ਬੋਲੀ ਅਤੇ ਕਈ ਹੋਰ ਪੰਜਾਬੀ ਕਲਾਕਾਰ ਨਜ਼ਰ ਆਉਣਗੇ।  ਇਸ ਫ਼ਿਲਮ ਨੂੰ ਮਨੀਸ਼ ਭੱਟ (Maneesh bhatt) ਵੱਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਫ਼ਿਲਮ ਦੀ ਕਹਾਣੀ ਹਰਸ਼ ਰਾਣਾ ਤੇ ਚੰਚਲ ਦਰਬ (Chanchal Darba) ਹੋਰਾਂ ਨੇ ਮਿਲਕੇ ਲਿਖੀ ਹੈ। ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਪ੍ਰੋਡਿਊਸ ਕੀਤਾ ਹੈ। ਕਾਮੇਡੀ ਜ਼ੌਨਰ ਵਾਲੀ ਇਹ ਫ਼ਿਲਮ 5 ਅਗਸਤ ਨੂੰ ਸਿਨੇਮਾ ਘਰਾਂ ‘ਚ ਰੌਣਕ ਲਗਾਉਂਦੀ ਹੋਈ ਨਜ਼ਰ ਆਵੇਗੀ।

 

 

View this post on Instagram

 

A post shared by Ranjit Bawa (@ranjitbawa)

Related Post