ਸਿਆਸਤ ਅਤੇ ਸਿਤਾਰੇ ,ਵੇਖੋ ਉਹ ਪੰਜ ਪੰਜਾਬੀ ਸਿਤਾਰੇ ਜਿੰਨ੍ਹਾਂ ਨੇ ਸਿਆਸਤ 'ਚ ਰੱਖਿਆ ਪੈਰ 

By  Shaminder April 29th 2019 12:10 PM

ਪੰਜਾਬੀ ਸਿਤਾਰਿਆਂ ਦੀ ਗੱਲ ਕਰੀਏ ਤਾਂ ਸਮੇਂ ਸਮੇਂ 'ਤੇ ਕਈ ਅਜਿਹੇ ਸਿਤਾਰੇ ਹਨ, ਜਿਨ੍ਹਾਂ ਨੇ ਮਨੋਰੰਜਨ ਜਗਤ 'ਚ ਆਪਣੀ ਥਾਂ ਬਨਾਉਣ ਤੋਂ ਬਾਅਦ ਸਿਆਸਤ 'ਚ ਕਦਮ ਰੱਖਿਆ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੰਨੀ ਦਿਓਲ ਦੀ ਜਿੰਨਾਂ ਨੇ ਹਾਲ ਹੀ 'ਚ ਬੀਜੇਪੀ ਦਾ ਪੱਲਾ ਫੜ ਲਿਆ ਹੈ ਅਤੇ ਹੁਣ ਬਾਲੀਵੁੱਡ ਤੋਂ ਬਾਅਦ ਹੁਣ ਉਹ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਨੇ ।

ਹੋਰ ਵੇਖੋ :ਇਹ ਹੈ ਸੰਨੀ ਦਿਓਲ ਦੇ ਨਾਨਕਿਆਂ ਦਾ ਪਿੰਡ, ਇਸੇ ਪਿੰਡ ਦੀਆਂ ਗਲੀਆਂ ‘ਚ ਖੇਡ ਕੇ ਵੱਡਾ ਹੋਇਆ ਸੰਨੀ ਦਿਓਲ

sunny deol के लिए इमेज परिणाम

ਬਾਲੀਵੁੱਡ ਦੇ ਇਸ ਅਦਾਕਾਰ ਨੇ ਜਿੱਥੇ ਬਾਲੀਵੁੱਡ 'ਚ ਆਪਣੀ ਧਾਕ ਜਮਾਈ ਹੈ ਉੱਥੇ ਹੀ ਹੁਣ ਉਹ ਸਿਆਸਤ 'ਚ ਲੋਕਾਂ ਦਾ ਦਿਲ ਜਿੱਤ ਪਾਉਂਦੇ ਨੇ ਜਾਂ ਨਹੀਂ ਇਹ ਵੇਖਣਾ ਹੋਵੇਗਾ । ਸਿਆਸਤ ਦੀ ਗੱਲ ਚੱਲ ਰਹੀ ਹੈ ਤਾਂ ਹੁਣ ਗੱਲ ਕਰਦੇ ਹਾਂ ਹੰਸ ਰਾਜ ਹੰਸ ਦੀ । ਪਦਮ ਸ਼੍ਰੀ ਨਾਲ ਸਨਮਾਨਿਤ ਹੋ ਚੁੱਕੇ ਹੰਸ ਰਾਜ ਨੇ ਪਹਿਲਾਂ ਕਾਂਗਰਸ ਦਾ ਹੱਥ ਫੜਿਆ ਸੀ ਪਰ ਹੱਥ ਦਾ ਸਾਥ ਛੱਡ ਕੇ ਉਹ ਬੀਜੇਪੀ 'ਚ ਸ਼ਾਮਿਲ ਹੋ ਚੁੱਕੇ ਨੇ ।

ਹੋਰ ਵੇਖੋ :ਸੂਫ਼ੀ ਗਾਇਕ ਹੰਸ ਰਾਜ ਹੰਸ ਦੇ ਇਸ ਗਾਣੇ ਨੂੰ ਸੁਣਕੇ ਤੁਸੀਂ ਵੀ ਹੋ ਜਾਓਗੇ ਮੰਤਰ-ਮੁਗਧ, ਦੇਖੋ ਵੀਡਿਓ

hans raj hans के लिए इमेज परिणाम

ਹੰਸ ਰਾਜ ਹੰਸ ਉੱਤਰ-ਪੱਛਮੀ ਦਿੱਲੀ ਤੋਂ ਬੀਜੇਪੀ ਦੀ ਟਿਕਟ 'ਤੇ ਚੋਣ ਲੜਣਗੇ । ਪੰਜਾਬ ਦੀ ਸਿਆਸਤ 'ਚ ਨਾਕਾਮ ਰਹੇ ਹੰਸ ਰਾਜ ਹੰਸ ਹੁਣ ਦਿੱਲੀ 'ਚ ਆਪਣੀ ਸਿਆਸੀ ਜ਼ਮੀਨ ਦੀ ਤਲਾਸ਼ ਕਰ ਰਹੇ ਨੇ ।ਗੱਲ ਕਰੀਏ ਜੇ ਉਨ੍ਹਾਂ ਦੇ ਕੁੜਮ ਅਤੇ ਗਾਇਕ ਦਲੇਰ ਮਹਿੰਦੀ ਦੀ ਤਾਂ ਉਹ ਵੀ ਬੀਜੇਪੀ ਦੀ ਟਿਕਟ 'ਤੇ ਚੋਣ ਲੜ ਰਹੇ ਨੇ ।

ਹੋਰ ਵੇਖੋ :ਜਪਜੀ ਖਹਿਰਾ ਨੇ ਦਲੇਰ ਮਹਿੰਦੀ,ਸਰਦੂਲ ਸਿਕੰਦਰ ਅਮਰ ਨੂਰੀ ਨਾਲ ਨੱਚ ਨੱਚ ਪੱਟੀ ਧਰਤੀ ,ਵੇਖੋ ਵੀਡਿਓ

daler के लिए इमेज परिणाम

ਬਾਲੀਵੁੱਡ 'ਚ ਸ਼ੇਰ ਦੀ ਦਹਾੜ ਦੇ ਨਾਂ ਨਾਲ ਜਾਣੇ ਜਾਂਦੇ ਗਾਇਕ ਵਜੋਂ ਆਪਣੀ ਪਛਾਣ ਬਨਾਉਣ ਵਾਲੇ ਦਲੇਰ ਮਹਿੰਦੀ ਹੁਣ ਸਿਆਸਤ 'ਚ ਆਪਣੀ ਕਿਸਮਤ ਅਜਮਾਉਣ ਜਾ ਰਹੇ ਹਨ । ਗੱਲ ਕਰਦੇ ਹਾਂ ਆਪਣੇ ਸਮੇਂ ਦੇ ਮਸ਼ਹੂਰ ਗਾਇਕ ਰਹੇ ਮੁਹੰਮਦ ਸਦੀਕ ਦੀ ।ਜਿਨ੍ਹਾਂ ਨੇ ਭਦੌੜ ਸੀਟ ਤੋਂ ਦੋ ਹਜ਼ਾਰ ਬਾਰਾਂ 'ਚ ਕਾਂਗਰਸ ਦੀ ਟਿਕਟ ਤੋਂ ਵਿਧਾਨ ਸਭਾ ਚੋਣ ਲੜੀ ਸੀ । ਉਹ ਵੀ ਸਿਆਸਤ 'ਚ ਸਰਗਰਮ ਹਨ ।

ਹੋਰ ਵੇਖੋ:ਇਸ ਵਜ੍ਹਾ ਕਰਕੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਨੇ ਦੋਗਾਣੇ ਗਾਉਣਾ ਕੀਤੇ ਸਨ ਬੰਦ, ਜਾਣੋਂ ਪੂਰੀ ਕਹਾਣੀ

mohammad sadiq के लिए इमेज परिणाम

ਇਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਧਰਮਿੰਦਰ ਦੀ ਤਾਂ ਉਨ੍ਹਾਂ ਨੇ ਵੀ ਚੋਣ ਲੜੀ ਸੀ,ਪਰ ਧਰਮਿੰਦਰ ਆਪਣੀ ਸਿਆਸੀ ਪਾਰੀ 'ਚ ਕਾਮਯਾਬ ਨਹੀਂ ਸਨ ਹੋ ਸਕੇ । ਰਾਜਸਥਾਨ ਦੇ ਬੀਕਾਨੇਰ ਤੋਂ ਚੋਣ ਲੜਨ ਵਾਲੇ ਧਰਮਿੰਦਰ ਆਪਣੇ ਸਿਆਸੀ ਹਲਕੇ ਤੋਂ ਦੂਰ ਰਹਿੰਦੇ ਸਨ ।

dharmendra के लिए इमेज परिणाम

ਜਿਸ ਕਾਰਨ ਇੱਕ ਵਾਰ ਤਾਂ ਉਨ੍ਹਾਂ ਦੇ ਹਲਕੇ ਬੀਕਾਨੇਰ ਦੇ ਲੋਕਾਂ ਨੇ ਉਨ੍ਹਾਂ ਦੀ ਗੁੰਮਸ਼ੁੰਦਗੀ ਦੇ ਪੋਸਟਰ ਤੱਕ ਲਗਾ ਦਿੱਤੇ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਸਿਆਸਤ ਤੋਂ ਕਿਨਾਰਾ ਕਰ ਲਿਆ ਸੀ ।

Related Post