ਇਹ ਹੈ ਸੰਨੀ ਦਿਓਲ ਦੇ ਨਾਨਕਿਆਂ ਦਾ ਪਿੰਡ, ਇਸੇ ਪਿੰਡ ਦੀਆਂ ਗਲੀਆਂ 'ਚ ਖੇਡ ਕੇ ਵੱਡਾ ਹੋਇਆ ਸੰਨੀ ਦਿਓਲ  

Written by  Rupinder Kaler   |  April 25th 2019 04:35 PM  |  Updated: April 25th 2019 04:35 PM

ਇਹ ਹੈ ਸੰਨੀ ਦਿਓਲ ਦੇ ਨਾਨਕਿਆਂ ਦਾ ਪਿੰਡ, ਇਸੇ ਪਿੰਡ ਦੀਆਂ ਗਲੀਆਂ 'ਚ ਖੇਡ ਕੇ ਵੱਡਾ ਹੋਇਆ ਸੰਨੀ ਦਿਓਲ  

ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੂੰ ਗੁਰਦਾਸਪੁਰ ਤੋਂ ਭਾਜਪਾ ਨੇ ਆਪਣਾ ਉਮੀਦਵਾਰ ਐਲਾਨਿਆ ਹੈ । ਇਸ ਗੱਲ ਨੂੰ ਲੈ ਕੇ ਪੰਜਾਬ ਵਿੱਚ ਰਹਿ ਰਹੇ ਉਸ ਦੇ ਨਾਨਕਿਆਂ ਵਿੱਚ ਮੇਲੇ ਵਰਗਾ ਮਾਹੋਲ ਬਣਿਆ ਹੋਇਆ ਹੈ । ਦਰਅਸਲ ਸੰਨੀ ਦਿਓਲ ਦੀ ਮਾਂ ਪ੍ਰਕਾਸ ਕੌਰ ਦੇ ਪੇਕੇ ਸੰਗਰੂਰ ਦੇ ਪਿੰਡ ਬਣਭੋਰੇ ਵਿੱਚ ਹਨ ਤੇ ਇਸ ਇਲਾਕੇ ਦੀ ਧੀ ਦੇ ਬੇਟੇ ਨੂੰ ਭਾਜਪਾ ਵੱਲਲੋਂ ਟਿਕਟ ਮਿਲਣਾ ਇੱਕ ਮਾਣ ਦੀ ਗੱਲ ਹੈ ।

sunny sunny

ਸੰਗਰੂਰ ਵਿੱਚ ਰਹਿ ਰਹੇ ਸੰਨੀ ਦਿਓਲ ਦੇ ਮਾਮੇ ਦੇ ਬੇਟੇ ਜਤਿੰਦਰ ਸਿੰਘ ਸੋਹੀ ਦੀ ਮੰਨੀਏ ਤਾਂ ਜਿਸ ਘਰ ਵਿੱਚ ਉਹ ਰਹਿ ਰਿਹਾ ਹੈ, ਉਸ ਘਰ ਵਿੱਚ ਹੀ ਸੰਨੀ ਦਾ ਜਨਮ ਹੋਇਆ ਸੀ । ਸੰਨੀ ਆਪਣੀ ਮਾਂ ਪ੍ਰਕਾਸ਼ ਕੌਰ ਨਾਲ ਅਕਸਰ ਇੱਥੇ ਆਉਂਦਾ ਹੈ । ਉਹਨਾਂ ਦੀ ਹਰ ਖੁਸ਼ੀ ਗਮੀ ਵਿੱਚ ਸ਼ਰੀਕ ਹੁੰਦਾ ਹੈ ।

https://www.instagram.com/p/BwrRCuBndYE/

ਪਿੰਡ ਦੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਨੇ ਇਸ ਪਿੰਡ ਦੀਆਂ ਗਲੀਆਂ ਵਿੱਚ ਖੇਡ ਕੇ ਹੀ ਜਵਾਨੀ ਵਿੱਚ ਕਦਮ ਰੱਖਿਆ ਸੀ । ਪਿੰਡ ਦੇ ਲੋਕਾਂ ਨੂੰ ਮਾਣ ਹੈ ਕਿ ਸੰਨੀ ਸਿਆਸਤ ਵਿੱਚ ਆ ਗਿਆ ਹੈ ।

https://www.instagram.com/p/BwrROSgHi7-/

 

ਸੰਨੀ ਦੇ ਨਾਨਕਿਆਂ ਨੂੰ ਆਸ ਹੈ ਕਿ ਉਹ ਗੁਰਦਾਸਪੁਰ ਵਿੱਚ ਵੱਡੀ ਜਿੱਤ ਹਾਸਲ ਕਰੇਗਾ, ਕਿਸਾਨਾਂ ਤੇ ਗਰੀਬ ਲੋਕਾਂ ਦੀ ਅਗਵਾਈ ਕਰੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network