ਸੂਫ਼ੀ ਗਾਇਕ ਹੰਸ ਰਾਜ ਹੰਸ ਦੇ ਇਸ ਗਾਣੇ ਨੂੰ ਸੁਣਕੇ ਤੁਸੀਂ ਵੀ ਹੋ ਜਾਓਗੇ ਮੰਤਰ-ਮੁਗਧ, ਦੇਖੋ ਵੀਡਿਓ

Written by  Rupinder Kaler   |  April 05th 2019 11:30 AM  |  Updated: April 06th 2019 10:39 AM

ਸੂਫ਼ੀ ਗਾਇਕ ਹੰਸ ਰਾਜ ਹੰਸ ਦੇ ਇਸ ਗਾਣੇ ਨੂੰ ਸੁਣਕੇ ਤੁਸੀਂ ਵੀ ਹੋ ਜਾਓਗੇ ਮੰਤਰ-ਮੁਗਧ, ਦੇਖੋ ਵੀਡਿਓ

ਪੀਟੀਸੀ ਰਿਕਾਰਡਸ ਤੇ ਪੀਟੀਸੀ ਸਟੂਡੀਓ ਨੇ ਸੁਰਾਂ ਦੇ ਬਾਦਸ਼ਾਹ ਤੇ ਸੂਫ਼ੀ ਗਾਇਕ ਪਦਮ ਸ਼੍ਰੀ ਹੰਸ ਰਾਜ ਹੰਸ ਦਾ ਨਵਾਂ ਗੀਤ 'ਉੱਚੀਆਂ ਲੰਬੀਆਂ' ਰਿਲੀਜ਼ ਕਰ ਦਿੱਤਾ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਅਤੇ ਪੀਟੀਸੀ ਨੈੱਟਵਰਕ ਦੇ ਹੋਰ ਚੈਨਲਾਂ 'ਤੇ ਦਿਖਾਇਆ ਜਾ ਰਿਹਾ ਹੈ । ਇਸ ਗਾਣੇ ਨੂੰ ਤੁਸੀਂ ਪੀਟੀਸੀ ਰਿਕਾਰਡਸ ਦੇ ਯੂ-ਟਿਉਬ ਚੈਨਲ 'ਤੇ ਵੀ ਦੇਖ ਸਕਦੇ ਹੋ ।

Hans Raj Hans Hans Raj Hans

ਇਸ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਦਾ ਮਿਊਜ਼ਿਕ ਤੇਜਵੰਤ ਕਿੱਟੂ ਨੇ ਤਿਆਰ ਕੀਤਾ ਹੈ । ਇਸ ਗਾਣੇ ਦਾ ਵੀਡਿਓ ਪੀਟੀਸੀ ਰਿਕਾਰਡਸ  ਨੇ ਤਿਆਰ ਕੀਤਾ ਹੈ ।ਪੀਟੀਸੀ ਰਿਕਾਰਡਸ ਵੱਲੋਂ ਤਿਆਰ ਕੀਤੇ ਇਸ ਗਾਣੇ ਨੂੰ ਲੋਕਾਂ ਦਾ ਚੰਗਾ ਪਿਆਰ ਮਿਲ ਰਿਹਾ ਹੈ ।

https://www.youtube.com/watch?v=LzxtJAIoHR4&feature=youtu.be

ਇਸ ਤੋਂ ਪਹਿਲਾਂ ਹੰਸ ਰਾਜ ਹੰਸ ਦਾ ਇੱਕ ਗੀਤ ਪੰਜਾਬ ਵੀ ਪੀਟੀਸੀ ਰਿਕਾਰਡਸ ਵੱਲੋਂ ਜਾਰੀ ਕੀਤਾ ਗਿਆ ਸੀ 'ਪੰਜਾਬ' ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਇਸ ਗੀਤ 'ਚ ਪੰਜਾਬ ਦੇ ਹਲਾਤਾਂ ਨੂੰ ਬਿਆਨ ਕੀਤਾ ਗਿਆ ਸੀ ।ਹੁਣ ਮੁੜ ਤੋਂ ਉਹ ਆਪਣੇ ਗੀਤ ਨਾਲ ਸਰੋਤਿਆਂ ਦੇ ਨਾਲ ਰੁਬਰੂ ਹੋਏ ਹਨ ।ਉਨ੍ਹਾਂ ਦੇ ਫੈਨਸ ਵੀ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network