ਸਤਿੰਦਰ ਸਰਤਾਜ ਦੀ ਫ਼ਿਲਮ 'ਇੱਕੋ-ਮਿੱਕੇ' ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ, ਜਾਣੋਂ ਕਿਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

By  Lajwinder kaur January 15th 2020 01:49 PM -- Updated: January 15th 2020 01:56 PM

ਪੰਜਾਬੀ ਗਾਇਕ ਸਤਿੰਦਰ ਸਰਤਾਜ ਜੋ ਕਿ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਂਦੇ ਹੋਏ ਨਜ਼ਰ ਆਉਣਗੇ। ਜੀ ਹਾਂ ਉਹ ਬਹੁਤ ਜਲਦ ਪੰਜਾਬੀ ਫ਼ਿਲਮ ‘ਇੱਕੋ ਮਿੱਕੇ’ ਦੇ ਨਾਲ ਵੱਡੇ ਪਰਦੇ ਉੱਤੇ ਛਾਅ ਜਾਣ ਲਈ ਤਿਆਰ ਹਨ। ਉਨ੍ਹਾਂ ਨੇ ਆਪਣੀ ਫ਼ਿਲਮ ਇੱਕੋ ਮਿੱਕੇ ਦਾ ਆਫ਼ੀਸ਼ੀਅਲ ਪੋਸਟਰ ਸ਼ੇਅਰ ਕਰਦੇ ਹੋਏ ਫ਼ਿਲਮ ਦੀ ਰਿਲੀਜ਼ ਡੇਟ ਨੂੰ ਸ਼ੇਅਰ ਕੀਤਾ ਹੈ ਤੇ ਕੈਪਸ਼ਨ ‘ਚ ਲਿਖਿਆ ਹੈ, ‘ਪੰਜਾਬੀ ਫੀਚਰ ਫ਼ਿਲਮ ਦੀ ਪੇਸ਼ਕਸ਼ ਇੱਕੋ ~ ਮਿੱਕੇ { ਦ ਸੋਲਮੇਟਸ} ਸਿਨੇਮਾ ਘਰਾਂ ‘ਚ 13 ਮਾਰਚ 2020’

 

View this post on Instagram

 

ਇੱਕੋ ~ ਮਿੱਕੇ IKKO ~ MIKKE { The Soulmates } PUNJABI FEATURE FILM? In Cinemas March 13th 2020 @aditidevsharma @sohi_sardar @thepankajverma @sagamusicofficial #ikkomikke #punjabifilm #13march #sartaaj

A post shared by Satinder Sartaaj (@satindersartaaj) on Jan 14, 2020 at 9:30pm PST

ਹੋਰ ਵੇਖੋ:ਆਸਟ੍ਰੇਲੀਆ ਦੇ ਇਸ ਮੁਸ਼ਕਿਲ ਸਮੇਂ ‘ਚ ਗਗਨ ਕੋਕਰੀ ਤੇ ਹਰਸਿਮਰਨ ਨੇ ਬੁਸ਼ਫਾਇਰ ਪੀੜਤਾਂ ਲਈ ਕੀਤਾ ਅਜਿਹਾ ਕੰਮ, ਹਰ ਪਾਸੇ ਹੋ ਰਹੀ ਹੈ ਸ਼ਲਾਘਾ

ਆਫ਼ੀਸ਼ੀਅਲ ਪੋਸਟਰ ਬਹੁਤ ਹੀ ਖ਼ੂਬਸੂਰਤ ਹੈ ਜਿਸ ‘ਚ ਸਤਿੰਦਰ ਸਰਤਾਜ ਤੇ ਅਦਿਤੀ ਸ਼ਰਮਾ ਬਹੁਤ ਹੀ ਪਿਆਰੇ ਨਜ਼ਰ ਆ ਰਹੇ ਹਨ। ਜਿਸਦੇ ਚੱਲਦੇ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਅਨੋਖੀ ਪਿਆਰ ਦੀ ਦਾਸਤਾਨ ਵਾਲੀ ਕਹਾਣੀ ਪੰਕਜ ਵਰਮਾ ਵੱਲੋਂ ਲਿਖੀ ਗਈ ਹੈ ਤੇ ਨਿਰਦੇਸ਼ਨ 'ਚ ਬਣਾਈ ਗਈ ਹੈ। ਸਤਿੰਦਰ ਸਰਤਾਜ ਦੇ ਰੋਮਾਂਟਿਕ ਗੀਤਾਂ ਵਾਂਗ ਇਸ ਫ਼ਿਲਮ 'ਚ ਮੁਹੱਬਤੀ ਜ਼ਿੰਦਗੀ ਦਾ ਸੰਦੇਸ਼ ਦਿੰਦੀ ਹੋਈ ਨਜ਼ਰ ਆਵੇਗੀ।

ਜੇ ਗੱਲ ਕਰੀਏ ਸਤਿੰਦਰ ਸਰਤਾਜ ਦੇ ਕੰਮ ਦੀ ਤਾਂ ਉਨ੍ਹਾਂ ਨੇ ਅਦਾਕਾਰੀ ਦੀ ਸ਼ੁਰੂਆਤ ਹਾਲੀਵੁੱਡ ਫ਼ਿਲਮ ‘ਬਲੈਕ ਪ੍ਰਿੰਸ’ ਦੇ ਨਾਲ ਕੀਤੀ ਹੈ। ਇਸ ਤੋਂ ਇਲਾਵਾ ਉਹ ‘ਪਿਆਰ ਦੇ ਮਰੀਜ਼’, ‘ਗੁਰਮੁਖੀ ਦਾ ਬੇਟਾ’, ‘ਸਾਈਂ’, ‘ਰਸੀਦ’, ‘ਨਿਲਾਮੀ’ ਵਰਗੇ ਕਈ ਵਧੀਆ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।

Related Post