ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7 (Voice Of Punjab Chhota Champ-7) ਦਾ ਨਵਾਂ ਐਪੀਸੋਡ ਅੱਜ ਰਾਤ 8:30 ਵਜੇ ਵੇਖਣ ਨੂੰ ਮਿਲੇਗਾ ।ਇਸ ਸ਼ੋਅ ‘ਚ ਛੋਟੇ ਬੱਚੇ ਆਪਣਾ ਟੈਲੇਂਟ ਵਿਖਾਉਣਗੇ ।ਇਸ ਰਿਆਲਟੀ ਸ਼ੋਅ (Reality Show) ‘ਚ ਬੱਚੇ ਵੱਖ-ਵੱਖ ਰਾਊਂਡ ਨੂੰ ਪਾਰ ਕਰਦੇ ਹੋਏ ਫਾਈਨਲ ਤੱਕ ਪਹੁੰਚਣਗੇ। ਇਸ ਸ਼ੋਅ ‘ਚ ਇਨ੍ਹਾਂ ਬੱਚਿਆਂ ਦੀ ਪ੍ਰਤਿਭਾ ਨੂੰ ਪਰਖੇਗੀ ਸਾਡੇ ਪਾਰਖੀ ਜੱਜ ਸਾਹਿਬਾਨ ਸਚਿਨ ਆਹੁਜਾ, ਅਫਸਾਨਾ ਖ਼ਾਨ ਅਤੇ ਬੀਰ ਸਿੰਘ ਦੀ ਪਾਰਖੀ ਨਜ਼ਰ ।

ਹੋਰ ਪੜ੍ਹੋ : ਤਾਲਿਬਾਨ ਦੀ ਗੋਲੀਬਾਰੀ ਵਿੱਚ ਅਦਾਕਾਰਾ ਮਲੀਸ਼ਾ ਹਿਨਾ ਖਾਨ ਦੇ ਚਾਰ ਰਿਸ਼ਤੇਦਾਰਾਂ ਦੀ ਮੌਤ
ਸੋ ਦੇਰ ਕਿਸ ਗੱਲ ਦੀ, ਤੁਸੀਂ ਵੀ ਇਨ੍ਹਾਂ ਬੱਚਿਆਂ ਦੇ ਹੁਨਰ ਨੂੰ ਵੇਖਣਾ ਚਾਹੁੰਦੇ ਤਾਂ ਵੇਖੋ ਅੱਜ ਰਾਤ 8:30 ਵਜੇ ਵਾਇਸ ਆਫ਼ ਪੰਜਾਬ ਸੀਜ਼ਨ-7 ਦਾ ਨਵਾਂ ਐਪੀਸੋਡ ।ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਕਈ ਰਿਆਲਟੀ ਸ਼ੋਅਜ਼ ਸ਼ੁਰੂ ਕੀਤੇ ਗਏ ਹਨ ।

ਇਨ੍ਹਾਂ ਸ਼ੋਅਜ਼ ਦੇ ਜ਼ਰੀਏ ਪੰਜਾਬ ਦੇ ਬੱਚਿਆਂ ਨੂੰ ਆਪਣਾ ਹੁਨਰ ਦੁਨੀਆ ਦੇ ਸਾਹਮਣੇ ਦਿਖਾਉਣ ਦਾ ਮੌਕਾ ਮਿਲਦਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਪੰਜਾਬੀ ਵੱਲੋਂ ਵਾਇਸ ਆਫ਼ ਪੰਜਾਬ, ਮਿਸਟਰ ਪੰਜਾਬ, ਮਿਸ ਪੀਟੀਸੀ ਪੰਜਾਬੀ ਸਣੇ ਕਈ ਰਿਆਲਟੀ ਸ਼ੋਅਜ਼ ਚਲਾਏ ਜਾ ਰਹੇ ਹਨ । ਇਨ੍ਹਾਂ ਸ਼ੋਅਜ਼ ਦੇ ਜ਼ਰੀਏ ਕਈ ਕਲਾਕਾਰ ਨਿਕਲੇ ਹਨ ਜੋ ਕਿ ਅੱਜ ਪੰਜਾਬੀ ਇੰਡਸਟਰੀ ‘ਚ ਵੱਡਾ ਨਾਮ ਕਮਾ ਰਹੇ ਹਨ । ਪੀਟੀਸੀ ਪੰਜਾਬੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਦੇਸ਼ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾ ਰਿਹਾ ਹੈ ।