ਸ਼ਿਲਪਾ ਸ਼ੈੱਟੀ ਨੇ ਆਪਣੇ ਪਤੀ ਰਾਜ ਕੁੰਦਰਾ ਦੀ ਡਾਂਸ ਵੀਡੀਓ ਕੀਤੀ ਸਾਂਝੀ

By  Rupinder Kaler March 22nd 2021 04:42 PM

ਮਸ਼ਹੂਰ ਅਦਾਕਾਰ ਹਰਮਨ ਬਾਵੇਜਾ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਖੂਬ ਵਾਇਰਲ ਹੋ ਰਹੀਆਂ ਹਨ । ਇਸ ਵਿਆਹ ਵਿੱਚ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਪਹੁੰਚੇ ਸਨ । ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਵੀ ਇਸ ਵਿਆਹ ਵਿੱਚ ਮੌਜੂਦ ਸਨ । ਇਸ ਮੌਕੇ ਰਾਜ ਕੁੰਦਰਾ ਨੇ ਡੀਜੇ ਤੇ ਖੂਬ ਡਾਂਸ ਕੀਤਾ । ਉਹਨਾਂ ਦੇ ਨਾਲ ਉਹਨਾਂ ਦੇ ਕੁਝ ਦੋਸਤ ਵੀ ਮੌਜੂਦ ਸਨ ।

harman image from shilpa shetty's instagram

ਹੋਰ ਪੜ੍ਹੋ :

ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਮੁਕੇਸ਼ ਰਿਸ਼ੀ ਫ਼ਿਲਮ ‘ਨਿਡਰ’ ‘ਚ ਆੳੇੁਣਗੇ ਨਜ਼ਰ

raj kundra image from shilpa shetty's instagram

ਸ਼ਿਲਪਾ ਸ਼ੈੱਟੀ ਨੇ ਰਾਜ ਕੁੰਦਰਾ ਦੇ ਡਾਂਸ ਵਾਲੇ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੇ ਹਨ । ਇਹ ਵੀਡੀਓ ਇੰਟਰਨੈੱਟ ਤੇ ਖੂਬ ਵਾਇਰਲ ਹੋ ਰਿਹਾ ਹੈ । ਵੀਡੀਓ ਸ਼ੇਅਰ ਕਰਦੇ ਹੋਏ ਸ਼ਿਲਪਾ ਨੇ ਲਿਖਿਆ ਹੈ ‘ਯਕੀਨ ਨਹੀਂ ਹੁੰਦਾ ਕਿ ਉਹਨਾਂ ਨੂੰ ਏਨਾਂ ਵਧੀਆ ਡਾਂਸ ਆਉਂਦਾ ਹੈ’ ।

image from shilpa shetty's instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਹਰਮਨ ਬਾਵੇਜਾ ਅਤੇ ਸਾਸ਼ਾ ਰਾਮਚੰਦਾਨੀ ਦਾ ਵਿਆਹ ਪੂਰੇ ਰੀਤੀ ਰਿਵਾਜ਼ ਦੇ ਨਾਲ ਹੋੋਇਆ ।ਦੋਵਾਂ ਦਾ ਵਿਆਹ ਗੁਰਦੁਆਰਾ ਸਾਹਿਬ ‘ਚ ਹੋਇਆ ।ਹਰਮਨ ਬਾਵੇਜਾ ਦੇ ਵਿਆਹ ‘ਚ ਬਾਲੀਵੁੱਡ ਦੇ ਕਈ ਸੈਲੀਬ੍ਰੇਟੀਜ਼ ਨੇ ਵੀ ਹਾਜ਼ਰੀ ਲਵਾਈ ।

ਇਹ ਵਿਆਹ ਸਮਾਰੋਹ ਬਹੁਤ ਹੀ ਸਾਦਗੀ ਭਰਪੂਰ ਰਿਹਾ ਅਤੇ ਪੂਰੇ ਰੀਤੀ ਰਿਵਾਜ਼ ਦੇ ਨਾਲ ਵਿਆਹ ਸਪੰਨ ਹੋਇਆ । ਲਾੜਾ ਬਣੇ ਹਰਮਨ ਆਪਣੇ ਵਿਆਹ ਵਾਲੇ ਦਿਨ ਗੋਲਡ ਵਰਕ ਵਾਲੀ ਬਲੱਛ ਪਿੰਕ ਸ਼ੇਰਵਾਨੀ ‘ਚ ਨਜ਼ਰ ਆਏ, ਉੱਥੇ ਹੀ ਲਾੜੀ ਬਣੀ ਸਾਸ਼ਾ ਨੇ ਵੀ ਗੋਲਡ ਆਪਸ਼ਨ ਨੂੰ ਚੁਣਿਆ ।

 

View this post on Instagram

 

A post shared by Shilpa Shetty Kundra (@theshilpashetty)

Related Post