ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਮੁਕੇਸ਼ ਰਿਸ਼ੀ ਫ਼ਿਲਮ ‘ਨਿਡਰ’ ‘ਚ ਆੳੇੁਣਗੇ ਨਜ਼ਰ

Written by  Shaminder   |  March 22nd 2021 03:52 PM  |  Updated: March 22nd 2021 03:52 PM

ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਮੁਕੇਸ਼ ਰਿਸ਼ੀ ਫ਼ਿਲਮ ‘ਨਿਡਰ’ ‘ਚ ਆੳੇੁਣਗੇ ਨਜ਼ਰ

ਮੁਕੇਸ਼ ਰਿਸ਼ੀ ਜਲਦ ਹੀ ਇੱਕ ਨਵੀਂ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ । ਉਹ ਜਲਦ ਹੀ ਪੰਜਾਬੀ ਫ਼ਿਲਮ ‘ਨਿਡਰ’ ‘ਚ ਵਿਖਾਈ ਦੇਣਗੇ । ਗੇੜੀ ਰੂਟ ਦੀ ਪੇਸ਼ਕਸ਼ ਅਤੇ ਮੁਕੇਸ਼ ਰਿਸ਼ੀ ਵੱਲੋਂ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ । ਸਟੋਰੀ ਤੇ ਸਕਰੀਨ ਪਲੇਅ ਮਾਰੁਖ ਮਿਰਜ਼ਾ ਬੇਗ ਦਾ ਹੋਵੇਗਾ ।

mukesh Imgae From Mukesh Rishi’s Instagram Account

ਹੋਰ ਪੜ੍ਹੋ : ਆਸਟ੍ਰੇਲੀਆ ਵਿੱਚ ਖੋੋਲਿਆ ਜਾ ਰਿਹਾ ਹੈ ਪਹਿਲਾ ਸਿੱਖ ਸਕੂਲ

Mukesh Imgae From Mukesh Rishi’s Instagram Account

ਡਾਇਰੈਕਸ਼ਨ ਮਨਦੀਪ ਸਿੰਘ ਚਾਹਲ ਦੀ ਹੋਵੇਗੀ। ਫ਼ਿਲਮ ਦੇ ਡਾਇਲਾਗਸ ਸੁਰਮੀਤ ਮਾਵੀ ਦੇ ਲਿਖੇ ਨੇ । ਇਸ ਫ਼ਿਲਮ ਦੀ ਸ਼ੂਟਿੰਗ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ ।ਇਸ ਫ਼ਿਲਮ ‘ਚ ਮੁਕੇਸ਼ ਰਿਸ਼ੀ ਦੇ ਨਾਲ ਨਾਲ ਕੁਲਨੂਰ ਬਰਾੜ, ਸਰਦਾਰ ਸੋਹੀ ਅਤੇ ਮੁਕੇਸ਼ ਰਿਸ਼ੀ ਦੇ ਬੇਟੇ ਰਾਘਵ ਰਿਸ਼ੀ ਵੀ ਨਜ਼ਰ ਆਉਣਗੇ ।

nidar Imgae From Mukesh Rishi’s Instagram Account

ਪੰਜਾਬੀ ਫ਼ਿਲਮ ਦੇ ਜ਼ਰੀਏ ਉਹ ਫ਼ਿਲਮ ਇੰਡਸਟਰੀ ‘ਚ ਡੈਬਿਊ ਕਰਨ ਜਾ ਰਹੇ ਹਨ । ਫ਼ਿਲਮ ਦੀ ਸ਼ੂਟਿੰਗ ਏਨੀਂ ਦਿਨੀਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਹੋ ਰਹੀ ਹੈ ਅਤੇ ਲੁਧਿਆਣਾ ‘ਚ ਮੁਕੇਸ਼ ਰਿਸ਼ੀ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network