ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੇ ਅਖੀਰਲੇ ਗੀਤ 'ਅਧੂਰਾ' ਦਾ ਪੋਸਟਰ ਰਿਲੀਜ਼, ਸ਼੍ਰੇਆ ਘੋਸ਼ਾਲ ਨੇ ਕਿਹਾ-‘ਇਹ ਅਧੂਰਾ ਹੈ ਪਰ ਪੂਰਾ ਹੋ ਜਾਵੇਗਾ’
Lajwinder kaur
October 17th 2021 05:49 PM --
Updated:
October 17th 2021 05:56 PM
ਸ਼ਹਿਨਾਜ਼ ਗਿੱਲ Shehnaaz Gill ਅਤੇ ਸਿਧਾਰਥ ਸ਼ੁਕਲਾ Sidharth Shukla ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ । ਇਸ ਜੋੜੀ ਨੂੰ ਦਰਸ਼ਕਾਂ ਵੱਲੋਂ ਹੀ ਸਿਡਨਾਜ਼ ਦਾ ਨਾਂਅ ਦਿੱਤਾ ਗਿਆ ਸੀ। ਪਰ ਸਿਧਾਰਥ ਸ਼ੁਕਲਾ ਦੇ ਅਚਾਨਕ ਦਿਹਾਂਤ ਕਾਰਨ ਸ਼ਹਿਨਾਜ਼ ਸਮੇਤ ਸਾਰੇ ਪ੍ਰਸ਼ੰਸਕ ਸਦਮੇ ‘ਚ ਹਨ। ਇਸ ਜੋੜੀ ਨੇ ਆਉਣ ਵਾਲੇ ਸਮੇਂ ‘ਚ ਬਹੁਤ ਸਾਰੇ ਪ੍ਰੋਜੈਕਟਾਂ ‘ਚ ਨਜ਼ਰ ਆਉਣਾ ਸੀ । ਪਰ ਸਿਧਾਰਥ ਦੇ ਇਸ ਤਰ੍ਹਾਂ ਅਚਾਨਕ ਚਲੇ ਜਾਣਾ ਕਰਕੇ ਉਹ ਆਪਣੇ ਫੈਨਜ਼ ਲਈ ਆਪਣੀ ਇੱਕ ਅਖੀਰਲੀ ਮਿਊਜ਼ਿਕ ਵੀਡੀਓ ਛੱਡ ਗਏ ਹਨ। ਜੀ ਹਾਂ ਇਹ ਸ਼ਹਿਨਾਜ਼ ਤੇ ਸਿਧਾਰਥ ਦੀ ਅਖੀਰਲਾ ਪ੍ਰੋਜੈਕਟ ਹੋਵੇਗਾ ਜਿਸ 'ਚ ਦੋਵੇਂ ਇਕੱਠੇ ਨਜ਼ਰ ਆਉਣਗੇ। ਇਹ ਗੀਤ ‘ਅਧੂਰਾ’ ਟਾਈਟਲ ਹੇਠ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ।