ਗਾਇਕ ਪ੍ਰੀਤ ਹੁੰਦਲ ਹੋਏ ਜਖ਼ਮੀ, ਲੱਤ ਹੋਈ ਫੱਟੜ, ਪ੍ਰਸ਼ੰਸਕ ਸਿਹਤਮੰਦ ਹੋਣ ਲਈ ਕਰ ਰਹੇ ਨੇ ਦੁਆਵਾਂ

By  Lajwinder kaur March 21st 2021 12:40 PM

ਪੰਜਾਬੀ ਗੀਤਕਾਰ ਤੇ ਗਾਇਕ ਪ੍ਰੀਤ ਹੁੰਦਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਸੀ ਪਰ ਪਿਛਲੇ ਕੁਝ ਮਹੀਨਿਆਂ ਤੋਂ ਸੋਸ਼ਲ ਮੀਡੀਆ ਤੋਂ ਗਾਇਬ ਸਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪਿਛਲੇ ਸਾਲ ਦੀ 12 ਦਸੰਬਰ ਤੋਂ ਬਾਅਦ ਬੀਤੇ ਦਿਨੀਂ ਯਾਨੀ ਕਿ 20 ਮਾਰਚ ਨੂੰ ਕੋਈ ਪੋਸਟ ਸਾਂਝੀ ਕੀਤੀ ਹੈ।

inside image of preet hundal image source- instagram

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੀ ਇਸ ਪੰਜਾਬੀ ਬੱਚੀ ਨੂੰ ਤੁਸੀਂ ਪਹਿਚਾਣਿਆ ? ਕੈਟਰੀਨਾ ਕੈਫ ਤੋਂ ਲੈ ਕੇ ਆਲੀਆ ਭੱਟ ਲਈ ਗਾ ਚੁੱਕੀ ਹੈ ਗੀਤ

preet hundal image from instagram image source- instagram

 

Preet Hundal  ਨੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ਚ ਉਨ੍ਹਾਂ ਦੀ ਲੱਤ ਉੱਤੇ ਪਲਾਸਟਰ ਚੜਿਆ ਹੋਇਆ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ- ‘ਲੱਤ ਟੁੱਟੀ ਹੈ ਹੌਸਲਾ ਨਹੀਂ..ਬਹੁਤ ਜਲਦ ਆ ਰਿਹਾ ਹਾਂ..ਵਾਹਿਗੁਰੂ ਜੀ ਮੇਹਰ ਕਰਿਓ’ । ਇਸ ਪੋਸਟ ਉੱਤੇ ਪ੍ਰੀਤ ਹੁੰਦਲ ਦੇ ਚਾਹੁਣ ਵਾਲੇ ਕਮੈਂਟ ਕਰਕੇ ਜਲਦੀ ਠੀਕ ਹੋਣ ਦੀ ਦੁਆਵਾਂ ਕਰ ਰਹੇ ਨੇ। ਫੈਨਜ਼ ਸੁਨੇਹਿਆਂ ਰਾਹੀਂ ਹੌਸਲਾ ਦੇ ਰਹੇ ਨੇ।

inside imgae of singer preet hunadal image source- instagram

ਜੇ ਗੱਲ ਕਰੀਏ ਗਾਇਕ ਤੇ ਗੀਤਕਾਰ ਪ੍ਰੀਤ ਹੁੰਦਲ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਨੇ। ਉਨ੍ਹਾਂ ਨੇ ਏ ਕੇਅ, ਜੈਸਮੀਨ ਸੈਂਡਲਸ, ਅਮਰ ਸਜਲਪੁਰੀਆ, ਗੁਰੂ ਰੰਧਾਵਾ, ਬੱਬਲ ਰਾਏ, ਆਰ ਨੇਤ ਗੁਰਨਾਮ ਭੁੱਲਰ ਵਰਗੇ ਕਈ ਗਾਇਕਾਂ ਦੇ ਨਾਲ ਕੰਮ ਕੀਤਾ ਹੈ।

 

 

View this post on Instagram

 

A post shared by Preet Hundal (@preethundalmohaliwala)

Related Post