ਤਨਜ਼ਾਨੀਆ ਸਟਾਰ Kili Paul 'ਤੇ ਚਾਕੂ ਦੇ ਨਾਲ ਹੋਇਆ ਜਾਨਲੇਵਾ ਹਮਲਾ

By  Lajwinder kaur May 1st 2022 03:27 PM

Kili Paul allegedly attacked with knife: ਤਨਜ਼ਾਨੀਆ ਦੇ Internet sensation ਕਾਇਲੀ ਪਾਲ ਸਾਡੇ ਦੇਸ਼ ਵਿਚ ਹੀ ਨਹੀਂ, ਭਾਰਤ ਅਤੇ ਦੁਨੀਆ ਦੇ ਹੋਰ ਦੇਸ਼ਾਂ ਵਿਚ ਵੀ ਕਾਫੀ ਮਜ਼ਹੂਰ ਨੇ। ਬਾਲੀਵੁੱਡ ਗੀਤ ਲਿਪ ਸਿੰਕ ਰਾਹੀਂ ਸੋਸ਼ਲ ਮੀਡੀਆ 'ਤੇ ਧਮਾਲ ਮਚਾਉਣ ਵਾਲੇ ਕਾਇਲੀ ਪਾਲ ਉੱਤੇ ਕੁਝ ਲੋਕਾਂ ਨੇ ਜਾਨਲੇਵਾ ਹਮਲਾ ਕੀਤਾ ਸੀ। ਆਪਣੀ ਜ਼ਖਮੀ ਤਸਵੀਰ ਨੂੰ ਕਾਇਲੀ ਪਾਲ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਚ ਸਾਂਝਾ ਕੀਤਾ ਹੈ ਤੇ ਨਾਲ ਹੀ ਇੱਕ ਲੰਬੀ ਚੌੜੀ ਕੈਪਸ਼ਨ ਵੀ ਲਿਖੀ ਸੀ।

ਹੋਰ ਪੜ੍ਹੋ : Laal Singh Chaddha: ਕਰੀਨਾ ਕਪੂਰ ਨੇ ਆਮਿਰ ਖ਼ਾਨ ਨਾਲ ਸਾਂਝਾ ਕੀਤਾ ਇਹ ਕਿਊਟ ਵੀਡੀਓ

Internet sensation Kili Paul 'attacked' by knife, beaten by sticks Image Source: Instagram

ਤਨਜ਼ਾਨੀਆ ਦੀ ਸੋਸ਼ਲ ਮੀਡੀਆ ਸਟਾਰ ਕਾਇਲੀ ਪਾਲ 'ਤੇ ਅਣਪਛਾਤੇ ਵਿਅਕਤੀਆਂ ਨੇ ਕਥਿਤ ਤੌਰ 'ਤੇ ਚਾਕੂ ਨਾਲ ਹਮਲਾ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਡੰਡਿਆਂ ਨਾਲ ਕੁੱਟਣ ਦੀਆਂ ਖ਼ਬਰਾਂ ਵੀ ਸਾਹਮਣੇ ਆਈ ਹੈ। ਉਸ 'ਤੇ ਜਾਨਲੇਵਾ ਹਮਲਾ ਕੀਤਾ ਗਿਆ, ਪਰ ਉਹ ਕਿਸੇ ਤਰ੍ਹਾਂ ਆਪਣਾ ਬਚਾਅ ਕਰਨ 'ਚ ਕਾਮਯਾਬ ਰਿਹਾ। ਇਸ ਘਟਨਾ ਬਾਰੇ ਕਾਇਲੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਦੱਸਿਆ ਹੈ। ਇਸ ਦੇ ਨਾਲ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸ 'ਚ ਉਹ ਜ਼ਖਮੀ ਨਜ਼ਰ ਆ ਰਿਹਾ ਹੈ।

kili paul image

ਕਾਇਲੀ ਪਾਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਲਿਖਿਆ, 'ਮੇਰੇ 'ਤੇ 5 ਲੋਕਾਂ ਨੇ ਹਮਲਾ ਕੀਤਾ, ਮੇਰੇ ਸੱਜੇ ਹੱਥ ਦੇ ਪੈਰ ਦੇ ਅੰਗੂਠੇ 'ਤੇ ਚਾਕੂ ਨਾਲ ਸੱਟ ਲੱਗੀ ਅਤੇ ਮੈਨੂੰ 5 ਟਾਂਕੇ ਲੱਗੇ। ਇਸ ਤੋਂ ਇਲਾਵਾ ਮੈਨੂੰ ਡੰਡਿਆਂ ਨਾਲ ਕੁੱਟਿਆ ਗਿਆ, ਹਾਲਾਂਕਿ ਰੱਬ ਦਾ ਸ਼ੁਕਰ ਹੈ ਕਿ ਮੈਂ ਦੋ ਵਿਅਕਤੀਆਂ ਦੀ ਕੁੱਟਮਾਰ ਕਰਕੇ ਆਪਣਾ ਬਚਾਅ ਕਰਨ ਵਿਚ ਕਾਮਯਾਬ ਹੋ ਗਿਆ ਅਤੇ ਉਥੋਂ ਫਰਾਰ ਹੋ ਗਿਆ। ਮੇਰੇ ਲਈ ਅਰਦਾਸ ਕਰੋ.' ਕਾਇਲੀ ਪਾਲ ਨੇ 29 ਅਪ੍ਰੈਲ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਇਸ ਘਟਨਾ ਬਾਰੇ ਦੱਸਿਆ ਸੀ।

Internet sensation Kili Paul 'attacked' by knife, beaten by sticks Image Source: Instagram

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਤਨਜ਼ਾਨੀਆ ਦੇ ਭੈਣ-ਭਰਾ ਦੀ ਤਾਰੀਫ਼ ਕੀਤੀ ਸੀ। ਪ੍ਰਧਾਨ ਮੰਤਰੀ ਨੇ ਕਾਇਲੀ ਪਾਲ ਅਤੇ ਉਸਦੀ ਭੈਣ ਨੀਮਾ ਪਾਲ ਦੀ ਲਿਪ ਸਿੰਕਿੰਗ ਕਲਾ ਦੀ ਪ੍ਰਸ਼ੰਸਾ ਕੀਤੀ। ਪੀਐਮ ਦੀ ਇਸ ਤਾਰੀਫ਼ ਤੋਂ ਬਾਅਦ ਦੋਵਾਂ ਦੀ ਲੋਕਪ੍ਰਿਅਤਾ ਬਹੁਤ ਤੇਜ਼ੀ ਨਾਲ ਵਧੀ ਸੀ। ਦੱਸ ਦਈਏ ਕਾਇਲੀ ਪਾਲ ਨੇ ਆਪਣੀ ਭੈਣ ਦੇ ਨਾਲ ਕਈ ਬਾਲੀਵੁੱਡ ਗੀਤਾਂ ਤੋਂ ਇਲਾਵਾ ਪੰਜਾਬੀ ਗੀਤਾਂ ਉੱਤੇ ਵੀ ਆਪਣੀਆਂ ਵੀਡੀਓਜ਼ ਬਣਾਈਆਂ ਸਨ। ਤਨਜ਼ਾਨੀਆ ਦੇ ਭੈਣ-ਭਰਾ ਦੀ ਜੋੜੀ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਕਾਇਲੀ ਪਾਲ ਦੀ ਚੰਗੀ ਸਿਹਤ ਲਈ ਪ੍ਰਾਥਨਾਵਾਂ ਕਰ ਰਹੇ ਹਨ।

ਹੋਰ ਪੜ੍ਹੋ : ਸ਼ਾਨਦਾਰ Dinner ਲਈ ਅਫਸਾਨਾ ਖ਼ਾਨ ਨੇ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦਾ ਕੀਤਾ ਧੰਨਵਾਦ, ਦੇਖੋ ਤਸਵੀਰਾਂ

 

Related Post