Laal Singh Chaddha: ਕਰੀਨਾ ਕਪੂਰ ਨੇ ਆਮਿਰ ਖ਼ਾਨ ਨਾਲ ਸਾਂਝਾ ਕੀਤਾ ਇਹ ਕਿਊਟ ਵੀਡੀਓ

Written by  Lajwinder kaur   |  May 01st 2022 09:51 AM  |  Updated: May 01st 2022 09:51 AM

Laal Singh Chaddha: ਕਰੀਨਾ ਕਪੂਰ ਨੇ ਆਮਿਰ ਖ਼ਾਨ ਨਾਲ ਸਾਂਝਾ ਕੀਤਾ ਇਹ ਕਿਊਟ ਵੀਡੀਓ

Laal Singh Chaddha, Aamir Khan-Kareena Kapoor Khan:  ਆਮਿਰ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਫ਼ਿਲਮ ਦੀ ਸ਼ੂਟਿੰਗ ਕੋਰੋਨਾ ਕਾਰਨ ਲੇਟ ਹੋ ਗਈ ਸੀ, ਜਿਸ ਤੋਂ ਬਾਅਦ ਇਸ ਦੀ ਰਿਲੀਜ਼ ਡੇਟ ਨੂੰ ਕਈ ਵਾਰ ਅੱਗੇ ਵਧਾ ਦਿੱਤਾ ਗਿਆ ਸੀ। ਫ਼ਿਲਮ ਦੇ ਪੋਸਟਰ,ਆਮਿਰ ਦੇ ਲੁੱਕ ਅਤੇ ਫ਼ਿਲਮ ਦੇ ਪਹਿਲੇ ਗੀਤ ਕਹਾਣੀ ਨੇ ਸੋਸ਼ਲ ਮੀਡੀਆ ਉੱਤੇ ਖੂਬ ਵਾਹ ਵਾਹੀ ਖੱਟ ਹੈ। ਫਿਲਹਾਲ ਗੀਤ ਦਾ ਸਿਰਫ ਆਡੀਓ ਹੀ ਆਇਆ ਹੈ। ਇਸ ਦੇ ਨਾਲ ਹੀ ਆਮਿਰ ਨੇ ਪ੍ਰਸ਼ੰਸਕਾਂ ਨੂੰ 'ਫੇਦਰ ਚੈਲੇਂਜ' ਵੀ ਦਿੱਤਾ। ਹੁਣ ਆਮਿਰ ਅਤੇ ਕਰੀਨਾ ਦਾ ਇੱਕ ਮਜ਼ੇਦਾਰ ਵੀਡੀਓ ਸਾਹਮਣੇ ਆਇਆ ਹੈ ਜਿਸ ਨੂੰ ਕਰੀਨਾ ਨੇ ਸ਼ੇਅਰ ਕੀਤਾ ਹੈ। ਦੋਹਾਂ ਨੇ ਇਹ 'ਫੇਦਰ ਚੈਲੇਂਜ' ਕੀਤਾ।

ਹੋਰ ਪੜ੍ਹੋ :ਹਿਮਾਚਲ ਦੀਆਂ ਵਾਦੀਆਂ ਤੋਂ ਸਾਹਮਣੇ ਆਈਆਂ ਕਪਿਲ ਸ਼ਰਮਾ ਦੇ ਬਰਥਡੇਅ ਪਾਰਟੀ ਦੀਆਂ ਅੰਦਰੂਨੀ ਵੀਡੀਓਜ਼, ਕਾਮੇਡੀ ਕਿੰਗ ਨੇ ਕੀਤਾ ਖੂਬ ਡਾਂਸ

inside image of kareena kapoor ana aamir khan

ਗੀਤ ਕਹਾਣੀ 'ਤੇ ਆਧਾਰਿਤ ਇੱਕ ਨਵਾਂ ਫਿਲਟਰ ਸਾਹਮਣੇ ਆਇਆ ਹੈ ਜਿਸ ਨਾਲ 'ਫੀਦਰ ਚੈਲੇਂਜ' ਲਿਆ ਜਾ ਸਕਦਾ ਹੈ। ਆਮਿਰ ਅਤੇ ਕਰੀਨਾ ਦੋਵੇਂ ਇਸ ਫਿਲਟਰ ਦੀ ਵਰਤੋਂ ਕਰ ਰਹੇ ਹਨ। ਦੋਵੇਂ ਕੈਮਰੇ ਦੇ ਸਾਹਮਣੇ ਬੈਠੇ ਹਨ ਅਤੇ ਸਫੇਦ ਰੰਗ ਦੇ ਖੰਭ ਨੂੰ ਉਡਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਆਮਿਰ ਨੇ ਭੂਰੇ ਰੰਗ ਦੀ ਕਮੀਜ਼ ਪਾਈ ਹੋਈ ਹੈ ਜਦਕਿ ਕਰੀਨਾ ਸਟਾਈਲਿਸ਼ ਕੁੜਤੇ 'ਚ ਦਿਖਾਈ ਦੇ ਰਹੀ ਹੈ।

aamir khan

ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ- 'ਇੱਥੇ ਮੇਰੇ ਹੀਰੋ ਆਮਿਰ ਖ਼ਾਨ ਨਾਲ ਫੇਦਰ ਚੈਲੇਂਜ ਲਓ।' ਫ਼ਿਲਮ ਦਾ ਗੀਤ 'ਕਹਾਣੀ' ਬੈਕਗ੍ਰਾਊਂਡ 'ਚ ਚੱਲ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਕਈ ਪ੍ਰਸ਼ੰਸਕਾਂ ਨੂੰ '3 ਇੰਡੀਅਨ' ਯਾਦ ਆ ਗਿਆ। ਇੱਕ ਪ੍ਰਸ਼ੰਸਕ ਨੇ ਕਿਹਾ, 'ਉਮੀਦ ਹੈ ਕਿ ਇਹ ਫ਼ਿਲਮ ਬਹੁਤ ਵਧੀਆ ਪ੍ਰਦਰਸ਼ਨ ਕਰੇਗੀ।' ਇਸ ਤਰ੍ਹਾਂ ਕਲਕਾਰਾਂ ਦੇ ਨਾਲ ਪ੍ਰਸ਼ੰਸਕ ਵੀ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ। ਵੱਡੀ ਗਿਣਤੀ 'ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ।

aamir khan

ਦੱਸ ਦੇਈਏ ਕਿ 'ਲਾਲ ਸਿੰਘ ਚੱਢਾ' ਨੂੰ ਅਦਵੈਤ ਚੰਦਨ ਨੇ ਡਾਇਰੈਕਟ ਕੀਤਾ ਹੈ। ਇਹ ਹਾਲੀਵੁੱਡ ਫਿਲਮ 'ਫੋਰੈਸਟ ਗੰਪ' ਦਾ ਹਿੰਦੀ ਰੀਮੇਕ ਹੈ। ਇਹ ਫ਼ਿਲਮ 11 ਅਗਸਤ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਹੋਰ ਪੜ੍ਹੋ : Lock Upp: ਕੀ 'ਪਵਿੱਤਰ ਰਿਸ਼ਤਾ' ਫੇਮ ਅੰਕਿਤਾ ਲੋਖੰਡੇ ਗਰਭਵਤੀ ਹੈ? ਕੰਗਨਾ ਰਣੌਤ ਨੂੰ ਕਿਹਾ- ‘ਵਿੱਕੀ ਨੂੰ ਵੀ ਅਜੇ ਪਤਾ ਨਹੀਂ ਹੈ’

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network