ਸ਼ਾਨਦਾਰ Dinner ਲਈ ਅਫਸਾਨਾ ਖ਼ਾਨ ਨੇ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦਾ ਕੀਤਾ ਧੰਨਵਾਦ, ਦੇਖੋ ਤਸਵੀਰਾਂ

written by Lajwinder kaur | April 29, 2022

Afsana Khan thanks Kapil Sharma, Ginni Chatrath: ਤਿੱਤਲੀਆਂ ਫੇਮ ਸਿੰਗਰ ਅਫਸਾਨਾ ਖ਼ਾਨ ਜੋ ਕਿ ਏਨੀਂ ਦਿਨੀਂ ਮਾਈਆ ਨਗਰੀ ਮੁੰਬਈ ਪਹੁੰਚੀ ਹੈ। ਆਪਣੇ ਨਵੇਂ ਗੀਤ ‘ਬੇਚਾਰੀ’ ਦੇ ਨਾਲ ਵਾਹ ਵਾਹੀ ਖੱਟਣ ਵਾਲੀ ਅਫਸਾਨਾ ਖ਼ਾਨ ਆਪਣੇ ਪਤੀ ਸਾਜ਼ ਦੇ ਨਾਲ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਪਹੁੰਚੀ। ਜੀ ਹਾਂ ਕਪਿਲ ਸ਼ਰਮਾ ਨੇ ਅਫਸਾਨਾ ਤੇ ਸਾਜ਼ ਦੇ ਲਈ ਸਪੈਸ਼ਲ ਡਿਨਰ ਦਾ ਪ੍ਰਬੰਧ ਕੀਤਾ ਸੀ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਪੰਜਾਬੀ ਗੀਤ ‘Fly’ ‘ਤੇ ਬਣਾਇਆ ਦਿਲਕਸ਼ ਵੀਡੀਓ, ਯੂਜ਼ਰ ਕਮੈਂਟ ਕਰਕੇ ਕਹਿ ਰਹੇ ਨੇ ‘ਸੱਚੀ ਕਿਊਟੀ ਪਾਈ ਲੱਗਦੀ’

kapil sharma and afsana khan

ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਖ਼ਾਸ ਮੁਲਾਕਾਤ ਦੀਆਂ ਕੁਝ ਝਲਕੀਆਂ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀਆਂ ਹਨ। ਤਸਵੀਰਾਂ 'ਚ ਦੇਖ ਸਕਦੇ ਹੋ ਅਫਸਾਨਾ,ਸਾਜ਼, ਕਪਿਲ ਸ਼ਰਮਾ ਤੇ ਗਿੰਨੀ ਚਤਰਥ ਵੀ ਨਜ਼ਰ ਆ ਰਹੀ ਹੈ।

afsana khan with kapil's family

ਇਸ ਤੋਂ ਇਲਾਵਾ ਗਾਇਕਾ ਨੇ ਇੱਕ ਵੀਡੀਓ ਵੀ ਪੋਸਟ ਕੀਤੀ ਹੈ ਜਿਸ ‘ਚ ਕਪਿਲ ਸ਼ਰਮਾ ਤਿੱਤਲੀਆਂ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ । ਇਨ੍ਹਾਂ ਤਸਵੀਰਾਂ ਨੂੰ ਧੰਨਵਾਦ ਕਰਦੇ ਹੋਏ ਗਾਇਕਾ ਅਫਸਾਨਾ ਨੇ ਲਿਖਿਆ ਹੈ-‘ਬਹੁਤ ਪਿਆਰ ਪਿਆਰ ਦਿੱਤਾ down to earth @kapilsharma ਭਾਜੀ ਕਿੰਗ ਆਫ ਕਾਮੇਡੀ @ginnichatrath ਭਾਬੀ ਜੀ ਬਹੁਤ ਹੀ ਪਿਆਰਾ dinner’। ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਆ ਚੁੱਕੇ ਹਨ।

afsana khan Kapil

ਦੱਸ ਦਈਏ ਇਸੇ ਸਾਲ ਫਰਵਰੀ ਮਹੀਨੇ ‘ਚ ਹੀ ਅਫਸਾਨਾ ਤੇ ਸਾਜ਼ ਵਿਆਹ ਹੋਇਆ ਹੈ। ਗਾਇਕ ਅਫਸਾਨਾ ਖ਼ਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕਾ ਹੈ। ਉਸ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ ਜਿਵੇਂ ਤਿੱਤਲੀਆਂ, ਬਾਜ਼ਾਰ, ਧੱਕਾ, ਜੋੜਾ ਆਦਿ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਚ ਵੀ ਗੀਤ ਗਾ ਚੁੱਕੀ ਹੈ। ਹੋਰ ਪੜ੍ਹੋ : ਐਸ਼ਵਰਿਆ ਰਾਏ ਦੀ ਭਾਬੀ ਨੇ ਪੰਜਾਬੀ ਗੀਤ ਉੱਤੇ ਬਣਾਇਆ ਮਜ਼ਾਕੀਆ ਵੀਡੀਓ, ਕਾਲੇ ਚਸ਼ਮੇ ਲਗਾ ਕੇ ਕੱਟੇ ਪਿਆਜ਼


 

You may also like