ਪੰਜਾਬੀ ਔਰਤਾਂ ਦੀ ਰਸੋਈ ਚੋਂ ਗਾਇਬ ਹੋ ਰਹੀ ਇਹ ਚੀਜ਼, ਕੀ ਤੁਸੀਂ ਜਾਣਦੇ ਹੋ ਇਸ ਦਾ ਨਾਂਅ

By  Shaminder May 19th 2021 01:50 PM -- Updated: May 19th 2021 02:02 PM

ਪੰਜਾਬੀ ਸੱਭਿਆਚਾਰ ‘ਚ ਚੁੱਲੇ ਚੌਂਕੇ ਦਾ ਖ਼ਾਸ ਮਹੱਤਵ ਹੈ । ਪੁਰਾਣੇ ਸਮਿਆਂ ‘ਚ ਚੁੱਲ੍ਹੇ ਚੌਂਕੇ ਦੇ ਨਾਲ ਨਾਲ ਹੋਰ ਵੀ ਕਈ ਚੀਜ਼ਾਂ ਹੁੰਦੀਆਂ ਸਨ । ਜਿੱਥੇ ਰਸੋਈ ਦਾ ਸਾਰਾ ਸਮਾਨ ਹੁੰਦਾ ਸੀ । ਘਰ ਦੀਆਂ ਸੁਆਣੀਆਂ ਦੁੱਧ ਕਾੜਨ ਦੇ ਲਈ ਭੜੋਲੀ ਦਾ ਇਸਤੇਮਾਲ ਕਰਦੀਆਂ ਸਨ । ਭੜੋਲੀ ਨੂੰ ਮਿੱਟੀ ਦੇ ਨਾਲ ਗੋਲਾਕਾਰ ਬਣਾਇਆ ਜਾਂਦਾ

ਸੀ ।

bhadoli Image From Internet

ਹੋਰ ਪੜ੍ਹੋ : ਗਾਇਕ ਅਤੇ ਗੀਤਕਾਰ ਵੀਤ ਬਲਜੀਤ ਦੀ ਪਤਨੀ ਦਾ ਅੱਜ ਹੈ ਜਨਮ ਦਿਨ 

hara Image From Internet

ਇਸ ਭੜੋਲੀ ‘ਚ ਜ਼ਿਆਦਾਤਰ ਕਾੜ੍ਹਨੀ ‘ਚ ਪਾ ਕੇ ਦੁੱਧ ਗਰਮ ਕਰਨ ਲਈ ਰੱਖਿਆ ਜਾਂਦਾ ਸੀ । ਸਵੇਰ ਦੇ ਸਮੇਂ ਸੁਆਣੀਆਂ ਕਾੜ੍ਹਨੀ ‘ਚ ਦੁੱਧ ਪਾ ਕੇ ਇਸ ‘ਚ ਪਾਥੀਆਂ ਪਾ ਕੇ ਮਘਾ ਦਿੰਦੀਆਂ ਸਨ ਅਤੇ ਸਾਰਾ ਦਿਨ ਦੁੱਧ ਕੜ੍ਹਦਾ ਰਹਿੰਦਾ ਸੀ ਤਾਂ ਕਿ ਦੁੱਧ ਉਤੇ ਮੋਟੀ ਮਲਾਈ ਆ ਜਾਵੇ । ਪਰ ਸਮੇਂ ਦੇ  ਬਦਲਾਅ ਦੇ ਨਾਲ ਨਾਲ ਪੰਜਾਬੀ ਸੱਭਿਆਚਾਰ ਦਾ ਅਨਮੋਲ ਵਿਰਸਾ ਵੀ ਗਾਇਬ ਹੁੰਦਾ ਗਿਆ ਅਤੇ ਅੱਜ ਟਾਵੇਂ ਟਾਵੇਂ ਥਾਵਾਂ ‘ਤੇ ਹੀ ਪੁਰਾਣੇ ਸਮੇਂ ਦੀਆਂ ਇਹ ਚੀਜ਼ਾਂ ਵੇਖਣ ਨੂੰ ਮਿਲਦੀਆਂ ਹਨ ।

bhadoli

ਸਾਡੇ ਵਿਚੋਂ ਸ਼ਾਇਦ ਅਜਿਹੇ ਬਹੁਤ ਹੀ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਭੜੋਲੀ ਬਾਰੇ ਪਤਾ ਹੋਵੇਗਾ । ਇਸ ਨੂੰ ਕਈ ਇਲਾਕਿਆਂ ‘ਚ ਹਾਰਾ ਵੀ ਕਿਹਾ ਜਾਂਦਾ ਹੈ । ਅੱਜ ਕੱਲ੍ਹ ਤਾਂ ਚੁੱਲ੍ਹੇ ਵੀ ਗਾਇਬ ਹੋ ਗਏ ਹਨ ਅਤੇ ਉਨ੍ਹਾਂ ਦੀ ਥਾਂ ਗੈਸ ਨੇ ਲੈ ਲਈ ਹੈ ।ਅੱਜ ਕੱਲ੍ਹ ਇਹ ਭੜੋਲੀਆਂ ਅਤੇ ਹਾਰੇ ਬਹੁਤ ਹੀ ਘੱਟ ਥਾਵਾਂ ‘ਤੇ ਵੇਖਣ ਨੂੰ ਮਿਲਦੇ ਹਨ ।

 

Related Post