ਅੱਜ ਰਾਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ ‘Punjab De Superchef’ ਸੀਜ਼ਨ-6

By  Lajwinder kaur March 26th 2021 02:41 PM -- Updated: March 26th 2021 03:12 PM

ਲਓ ਜੀ ਇੱਕ ਵਾਰ ਫਿਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਨਵੇਂ-ਨਵੇਂ ਪਕਵਾਨਾਂ ਦਾ ਕਾਰਵਾਂ। ਪੀਟੀਸੀ ਨੈੱਟਵਰਕ ਦੇ ਰਿਆਲਟੀ ਸ਼ੋਅ ‘ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ ਛੇ’ (Punjab De Superchef Season 06) ਦਾ ਆਗਾਜ਼ ਅੱਜ ਰਾਤ ਤੋਂ ਹੋਣ ਜਾ ਰਿਹਾ ਹੈ।

inside image of punjab de super chef 6 pic

ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੇ ਪਰਿਵਾਰ ਨੂੰ ਯਾਦ ਕਰਦੇ ਹੋਏ ਸਾਂਝਾ ਕੀਤਾ ਖਾਸ ਵੀਡੀਓ, ਬੱਚੀਆਂ ਦੀ ਨਾਨੀ ਤੇ ਦਾਦੀ ਬਾਰੇ ਕਹੀ ਅਹਿਮ ਗੱਲ, ਦੇਖੋ ਵੀਡੀਓ

start 26th march punjab de super chef 6

ਪੀਟੀਸੀ ਪੰਜਾਬੀ ਵੱਲੋਂ ਇਹ ਸ਼ੋਅ ਖਾਣਾ ਬਨਾਉਣ ਦੇ ਸ਼ੁਕੀਨਾਂ ਵਾਸਤੇ ਸ਼ੁਰੂ ਕੀਤਾ ਗਿਆ ਹੈ । ਇਸ ਸ਼ੋਅ ਦੀ ਸ਼ੁਰੂਆਤ ਸਾਲ 2016 ‘ਚ ਪੀਟੀਸੀ ਪੰਜਾਬੀ ‘ਤੇ ਪੰਜਾਬ ਦੇ ਸੁਪਰ ਸ਼ੈੱਫ ਰਿਆਲਟੀ ਸ਼ੋਅ ਵਜੋਂ ਹੋਈ ਸੀ, ਜਿਸ ਰਾਹੀਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਛੁਪੀ ਹੋਈ ਕੁਕਿੰਗ ਦੇ ਹੁਨਰ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਗਿਆ । ਦਰਸ਼ਕਾਂ ਵੱਲੋਂ ਇਸ ਸ਼ੋਅ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਜਿਸ ਦੇ ਚੱਲਦੇ ਇੱਕ ਵਾਰ ਫਿਰ ਤੋਂ ਇਹ ਸ਼ੋਅ ਦਰਸ਼ਕਾਂ ਦਾ ਮਨੋਰੰਜਨ ਕਰਦਾ ਹੋਇਆ ਨਜ਼ਰ ਆਵੇਗਾ।

inside image of punjab de super chef season 6

ਸੋ ਇਸ ਸ਼ੋਅ ਦਾ ਆਗਾਜ਼ 26 ਮਾਰਚ ਯਾਨੀਕਿ ਅੱਜ ਰਾਤ ਤੋਂ ਹੋ ਰਿਹਾ ਹੈ । ਹਰ ਸ਼ੁਕਰਵਾਰ 7.45 ‘ਤੇ ਇਸ ਸ਼ੋਅ ਦਾ ਪ੍ਰਸਾਰਨ ਸਿਰਫ ਪੀਟੀਸੀ ਪੰਜਾਬੀ ਉੱਤੇ ਹੋਵੇਗਾ। ਸੋ ਦੇਖਣਾ ਨਾ ਭੁੱਲਣਾ ਅੱਜ ‘Punjab De Superchef’ ਸੀਜ਼ਨ-6 । ਇਸ ਵਾਰ ਇਸ ਸ਼ੋਅ ‘ਚ ਕੁਕਿੰਗ ਤੇ ਮਸਤੀ ਦਾ ਤੜਕਾ ਲਗਾਉਣਗੇ ਸੈਲੀਬ੍ਰੇਟੀ ਸ਼ੈੱਫ ਹਰਪਾਲ ਸਿੰਘ ਸੋਖੀ ।

 

View this post on Instagram

 

A post shared by PTC Punjabi (@ptc.network)

 

View this post on Instagram

 

A post shared by PTC Punjabi (@ptc.network)

 

 

 

Related Post