ਪੱਕੀਆਂ ਸਹੇਲੀਆਂ ਨੇ ਇੱਕ-ਦੂਜੇ ਤੋਂ ਦੂਰ ਹੋਣ ਦੇ ਡਰ ਤੋਂ ਕਰਵਾ ਲਿਆ ਇੱਕੋ ਹੀ ਮੁੰਡੇ ਨਾਲ ਵਿਆਹ
Lajwinder kaur
September 13th 2022 08:22 PM --
Updated:
September 14th 2022 12:07 PM
Two Best Friends Married with the same Man for friendship: ਹਰ ਇਨਸਾਨ ਦੀ ਜ਼ਿੰਦਗੀ ‘ਚ ਦੋਸਤੀ ਅਹਿਮ ਹੁੰਦੀ ਹੈ। ਚੰਗੇ ਦੋਸਤ ਹਮੇਸ਼ਾ ਪਰਿਵਾਰ ਦਾ ਹਿੱਸਾ ਬਣ ਜਾਂਦੇ ਹਨ। ਪਰ ਦੋ ਪੱਕੀਆਂ ਸਹੇਲੀਆਂ ਨੇ ਅਜਿਹਾ ਕਰ ਦਿਖਾਇਆ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਜੀ ਹਾਂ ਪਾਕਿਸਤਾਨ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਪਾਕਿਸਤਾਨ ਦੇ ਮੁਜ਼ੱਫਰਗੜ੍ਹ ਵਿੱਚ ਰਹਿਣ ਵਾਲੀਆਂ ਦੋ ਪੱਕੀਆਂ ਸਹੇਲੀਆਂ ਨੇ ਇਕੱਠੀਆਂ ਰਹਿਣ ਲਈ ਇੱਕ ਹੀ ਮੁੰਡੇ ਨਾਲ ਵਿਆਹ ਕਰਵਾ ਲਿਆ। ਦੋਵਾਂ ਦੀ ਇੰਨੀ ਪੱਕੀ ਦੋਸਤੀ ਹੈ ਕਿ ਉਹ ਇਕ-ਦੂਜੇ ਤੋਂ ਵੱਖ ਨਹੀਂ ਹੋਣਾ ਚਾਹੁੰਦੀਆਂ। ਇਸ ਲਈ ਉਹਨਾਂ ਨੇ ਜੀਵਨ ਸਾਥੀ ਵੀ ਇੱਕ ਹੀ ਚੁਣ ਲਿਆ।