ਨਾਈਟ ਪਾਰਟੀ 'ਚ ਖੂਬ ਮਸਤੀ ਦੇ ਨਾਲ ਡਾਂਸ ਕਰਦੇ ਨਜ਼ਰ ਆਏ ਯੁਵਰਾਜ ਸਿੰਘ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਯੁਵੀ ਦਾ ਇਹ ਅੰਦਾਜ਼

written by Lajwinder kaur | September 13, 2022

Yuvraj Singh Shares His Dance Video With Fans: ਜਿੱਥੇ ਭਾਰਤੀ ਕ੍ਰਿਕੇਟ ਪ੍ਰਸ਼ੰਸਕ ਟੀ-20 ਵਿਸ਼ਵ ਕੱਪ ਲਈ ਚੁਣੀ ਗਈ ਟੀਮ ਨੂੰ ਲੈ ਕੇ ਚਰਚਾ 'ਚ ਜੁਟੇ ਹੋਏ ਹਨ, ਉੱਥੇ ਹੀ ਦੂਜੇ ਪਾਸੇ ਕਈ ਵਿਸ਼ਵ ਕੱਪਾਂ 'ਚ ਭਾਰਤੀ ਟੀਮ ਦਾ ਹਿੱਸਾ ਰਹਿ ਚੁੱਕੇ ਭਾਰਤ ਦੇ ਕਈ ਦਿੱਗਜ ਖਿਡਾਰੀਆਂ ਦੀ ਇੱਕ ਵੀਡੀਓ ਨੇ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ : 'ਕਾਲਾ ਚਸ਼ਮਾ' ਫੇਮ ਵਿਦੇਸ਼ੀ ਗਰੁੱਪ ਨੇ ਇੱਕ ਹੋਰ ਹਿੰਦੀ ਗੀਤ ‘ਤੇ ਬਣਾਇਆ ਮਜ਼ੇਦਾਰ ਡਾਂਸ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

dance video yuvi image source twitter

ਸਚਿਨ ਤੇਂਦੁਲਕਰ, ਯੁਵਰਾਜ ਸਿੰਘ ਅਤੇ ਇਰਫਾਨ ਪਠਾਨ ਸਮੇਤ ਕਈ ਖਿਡਾਰੀ ਇਸ ਸਮੇਂ ਰੋਡ ਸੈਫਟੀ  ਟੂਰਨਾਮੈਂਟ ਖੇਡ ਰਹੇ ਹਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਯੁਵਰਾਜ ਸਿੰਘ ਬਾਲੀਵੁੱਡ ਦੇ ਕਈ ਗੀਤਾਂ ਉੱਤੇ ਮਸਤੀ ਅਤੇ ਖੂਬ ਡਾਂਸ ਕਰ ਰਹੇ ਹਨ।

inside image of sachin and yuvraj singh image source twitter

ਯੁਵਰਾਜ ਸਿੰਘ ਨੇ ਆਪਣੇ ਡਾਂਸ ਦੀ ਵੀਡੀਓ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਇਸ ਟਵੀਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇਰਫਾਨ ਪਠਾਨ ਨੇ ਲਿਖਿਆ ਕਿ ਸਾਡੇ ਕੋਲ ਦੁਨੀਆ ਦੇ ਸਭ ਤੋਂ ਮਹਿੰਗੇ ਚੀਅਰਲੀਡਰ ਯੁਵਰਾਜ ਸਿੰਘ ਵੀ ਹੈ..ਵਾਹ ਕਿਆ ਰਾਤ ਥੀ ਤੇ ਨਾਲ ਹੀ ਉਨ੍ਹਾਂ ਨੇ ਜੱਫੀ ਵਾਲਾ ਇਮੋਜ਼ੀ ਵੀ ਪੋਸਟੀ ਕੀਤਾ ਹੈ। ਇਹ ਵੀਡੀਓ ਯੂਜ਼ਰ ਨੂੰ ਖੂਬ ਪਸੰਦ ਆ ਰਿਹਾ ਹੈ। ਕਮੈਂਟ ਕਰਕੇ ਯੁਵੀ ਦੀ ਮਸਤੀ ਦੀ ਖੂਬ ਤਾਰੀਫ ਕਰ ਰਹੇ ਹਨ।

yuvraj singh image source twitter

ਦੱਸ ਦਈਏ ਕ੍ਰਿਕੇਟਰ ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਨੇ ਇਸ ਸਾਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ। ਹੇਜ਼ਲ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਜਿਸ ਦੀ ਜਾਣਕਾਰੀ ਯੁਵਰਾਜ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਪਾ ਕੇ ਸਾਂਝੀ ਕੀਤੀ ਸੀ।

 

You may also like