Trending:
'ਕਾਲਾ ਚਸ਼ਮਾ' ਫੇਮ ਵਿਦੇਸ਼ੀ ਗਰੁੱਪ ਨੇ ਇੱਕ ਹੋਰ ਹਿੰਦੀ ਗੀਤ ‘ਤੇ ਬਣਾਇਆ ਮਜ਼ੇਦਾਰ ਡਾਂਸ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
Foreign Boys Dance video on Hindi Song ‘Tu cheez badi hai mast mast’: ਹਾਲ ਹੀ 'ਚ ਕਾਲਾ ਚਸ਼ਮਾ ਗੀਤ 'ਤੇ ਵਿਦੇਸ਼ੀ ਗੈਂਗ ਦਾ ਡਾਂਸ ਕਾਫੀ ਵਾਇਰਲ ਹੋਇਆ ਸੀ। ਇਸ ਵਿਦੇਸ਼ੀ ਗੈਂਗ ਦੇ ਡਾਂਸ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ ਸੀ। ਅਜਿਹੇ ਵਿੱਚ ਇੱਕ ਵਾਰ ਫਿਰ ਇਹ ਗੈਂਗ ਇੱਕ ਨਵੇਂ ਗੀਤ ਦੇ ਨਾਲ ਆਪਣਾ ਫਨੀ ਡਾਂਸ ਵੀਡੀਓ ਲੈ ਕੇ ਆਇਆ ਹੈ। ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
image source Instagram
ਇਸ ਡਾਂਸ ਵੀਡੀਓ ਨੂੰ ਦੇਖ ਕੇ ਯੂਜ਼ਰਸ ਕਮੈਂਟਸ ਅਤੇ ਲਾਈਕਸ ਦੀ ਵਰਖਾ ਕਰ ਰਹੇ ਹਨ। ਇਹ ਵੀਡੀਓ ਨੂੰ ਹੁਣ ਤੱਕ ਵੱਖ-ਵੱਖ ਥਾਵਾਂ 'ਤੇ ਲੱਖਾਂ ਲੋਕ ਦੇਖ ਚੁੱਕੇ ਹਨ। ਵੈਸੇ, ਇਹ ਵੀਡੀਓ ਅਧਿਕਾਰਤ ਤੌਰ 'ਤੇ thequickstyle ਨਾਮ ਦੇ ਇੰਸਟਾ ਪੇਜ ਤੋਂ ਵਾਇਰਲ ਹੋਇਆ ਹੈ।
image source Instagram
ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸਾਰਿਆਂ ਨੇ ਆਪਣੀਆਂ ਅੱਖਾਂ 'ਤੇ ਐਨਕਾਂ ਲਗਾਈਆਂ ਹੋਈਆਂ ਹਨ। ਸੰਗੀਤ ਸ਼ੁਰੂ ਹੁੰਦੇ ਹੀ ਸਾਰੇ ਮੁੰਡੇ ਅਕਸ਼ੇ ਕੁਮਾਰ ਦੇ ਮਸ਼ਹੂਰ ਗੀਤ 'ਤੂੰ ਚੀਜ਼ ਬੜੀ ਹੈ ਮਸਤ ਮਸਤ' 'ਤੇ ਨੱਚਣ ਲੱਗ ਜਾਂਦੇ ਹਨ। ਡਾਂਸ ਵੀਡੀਓ 'ਚ ਲੜਕਿਆਂ ਦੀ ਐਨਰਜੀ ਦੇਖਣ ਯੋਗ ਹੈ। ਇਨ੍ਹਾਂ ਮੁੰਡਿਆਂ ਦੇ ਮਜ਼ੇਦਾਰ ਡਾਂਸ ਸਟੈਪ ਦੇਖ ਕੇ ਤੁਹਾਨੂੰ ਵੀ ਡਾਂਸ ਕਰਨ ਦਾ ਮਨ ਜ਼ਰੂਰ ਕਰੇਗਾ। ਇਸ ਪੋਸਟ 'ਤੇ ਟਿੱਪਣੀ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ''ਇਸ ਨੂੰ ਦੇਖ ਕੇ ਮਜ਼ਾ ਆਇਆ''। ਤਾਂ ਇੱਕ ਹੋਰ ਨੇ ਲਿਖਿਆ, "ਹਰ ਕਿਸੇ ਦਾ ਆਪਣਾ ਸਵੈਗ ਹੈ"।
image source Instagram
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ‘ਕਾਲਾ ਚਸ਼ਮਾ’ ਗੀਤ 'ਤੇ ਇਨ੍ਹਾਂ ਵਿਦੇਸ਼ੀ ਮੁੰਡਿਆਂ ਦਾ ਡਾਂਸ ਕਾਫੀ ਪਸੰਦ ਕੀਤਾ ਗਿਆ ਸੀ। ਪਾਕਿਸਤਾਨੀ ਵਿਆਹ ‘ਚ ਇਨ੍ਹਾਂ ਮੁੰਡਿਆਂ ਨੇ ਆਪਣੇ ਡਾਂਸ ਨਾਲ ਖੂਬ ਵਾਹ ਵਾਹੀ ਖੱਟੀ ਸੀ। ਦੱਸ ਦਈਏ ਇਹ ਗਰੁੱਪ ਨਾਰਵੇ ਦੇ ਨੌਜਵਾਨਾਂ ਦਾ ਹੈ, ਇਸ ਗਰੁੱਪ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।
View this post on Instagram