ਮਨਕੀਰਤ ਔਲਖ ਨੇ ਸਾਂਝੀਆਂ ਕੀਤੀਆਂ ਆਪਣੇ ਲਾਡਲੇ ਪੁੱਤਰ ਇਮਤਿਆਜ਼ ਦੀਆਂ ਨਵੀਆਂ ਤਸਵੀਰਾਂ, ਨੰਨ੍ਹੇ ਔਲਖ ਦੀ ਕਿਊਟਨੈੱਸ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

written by Lajwinder kaur | September 12, 2022

Mankirt Aulakh shares new Cute pictures of his son : ਪੰਜਾਬੀ ਗਾਇਕ ਮਨਕੀਰਤ ਔਲਖ ਜੋ ਕਿ ਏਨੀਂ ਦਿਨੀਂ ਆਪਣੇ ਪੁੱਤਰ ਦੇ ਨਾਲ ਸਮਾਂ ਬਿਤਾ ਰਹੇ ਹਨ। ਇਸ ਦੇ ਨਾਲ ਹੀ ਮਨਕੀਰਤ ਸੋਸ਼ਲ ਮੀਡੀਆ ’ਤੇ ਵੀ ਕਾਫੀ ਸਰਗਰਮ ਰਹਿੰਦੇ ਹਨ। ਮਨਕਿਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਆਪਣੇ ਨਵਜੰਮੇ ਪੁੱਤਰ ਦੀਆਂ ਕੁਝ ਹੋਰ ਨਵੀਆਂ ਤਸਵੀਰਾਂ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਹਨ।

ਹੋਰ ਪੜ੍ਹੋ : ਸੋਨੂੰ ਸੂਦ ਹੁਣ IAS ਵਿਦਿਆਰਥੀਆਂ ਨੂੰ ਦੇਣਗੇ ਮੁਫਤ ਕੋਚਿੰਗ, ਜਾਣੋ ਕਿਵੇਂ ਕਰ ਸਕਦੇ ਹੋ ਅਪਲਾਈ

imtiyaz pic image From instagram

ਗਾਇਕ ਮਨਕੀਰਤ ਨੇ ਹਾਲ ਹੀ ’ਚ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੇ ਲਾਡਲੇ ਪੁੱਤਰ ਇਮਤਿਆਜ਼ ਦੀਆਂ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹੈ। ਏਨਾਂ ਤਸਵੀਰਾਂ ‘ਚ ਨੰਨ੍ਹਾ ਅਲੌਖ ਯਾਨੀਕਿ ਇਮਤਿਆਜ਼ ਬੇਹੱਦ ਪਿਆਰਾ ਲੱਗ ਰਿਹਾ ਹੈ। ਉਸ ਦੀ ਕਿਊਟਨੈੱਸ ਸਭ ਦਾ ਦਿਲ ਜਿੱਤ ਰਹੀ ਹੈ। ਹਰ ਕੋਈ ਕਮੈਂਟ ਕਰਕੇ ਇਮਤਿਆਜ਼ ਉੱਤੇ ਪਿਆਰ ਲੁੱਟਾ ਰਿਹਾ ਹੈ।

inside image of singer mankirat with son image From instagram

ਦੱਸ ਦੇਈਏ ਪਿਛਲੇ ਮਹੀਨੇ ਹੀ ਗਾਇਕ ਨੇ ਆਪਣੇ ਪੁੱਤਰ ਦੀ ਪਹਿਲੀ ਝਲਕ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਸੀ। ਪਹਿਲਾਂ ਉਨ੍ਹਾਂ ਨੇ ਆਪਣੇ ਪੁੱਤਰ ਦੇ ਹੱਥ ਦੀ ਇੱਕ ਤਸਵੀਰ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਹੋਰ ਤਸਵੀਰ ਸਾਂਝੀ ਕੀਤੀ ਸੀ, ਜਿਸ ‘ਚ ਉਨ੍ਹਾਂ ਨੇ ਆਪਣੇ ਪੁੱਤਰ ਦਾ ਚਿਹਰਾ ਰਿਵੀਲ ਕੀਤਾ ਸੀ। ਜਿਸ ਤੋਂ ਬਾਅਦ ਪੁੱਤਰ ਇਮਤਿਆਜ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋਈਆਂ ।

mankirat Aulakh, image From instagram

ਮਨਕੀਰਤ ਔਲਖ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਦਾ ਨਾਮੀ ਨਾਮ ਹੈ। ਉਨ੍ਹਾਂ ਨੇ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਹਾਲ ਹੀ ’ਚ ਔਲਖ ਨੇ ਆਪਣੇ ਅਗਲੇ ਟਰੈਕ ਦੀ ਸ਼ੂਟਿੰਗ ਵੀ ਪੂਰੀ ਕੀਤੀ ਹੈ, ਜੋ ਕਿ ਜਲਦ ਹੀ ਰਿਲੀਜ਼ ਹੋਵੇਗਾ। ਦੱਸ ਦਈਏ ਕਾਫ਼ੀ ਸਮੇਂ ਤੋਂ ਉਹ ਵਿਵਾਦਾਂ ਵਿੱਚ ਘਿਰੇ ਹੋਏ ਹਨ। ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਉਹ ਲਗਾਤਾਰ ਸੁਰਖੀਆਂ ’ਚ ਬਣੇ ਹੋਏ ਹਨ। ਮਨਕਿਰਤ ਔਲਖ ਨੇ ਕਈ ਵਾਰ ਲਾਈਵ ਆ ਕੇ ਆਪਣਾ ਪੱਖ ਰੱਖਦੇ ਹੋਏ ਕਿਹਾ ਸੀ ਕਿ ਉਸਦਾ ਇਸ ਮਾਮਲੇ ਦਾ ਨਾਲ ਕੋਈ ਲੇਣਾ-ਦੇਣਾ ਨਹੀਂ ਹੈ। ਉਸ ਨੂੰ ਵੀ ਸਿੱਧੂ ਮੂਸੇਵਾਲਾ ਦੀ ਮੌਤ ਉੱਤੇ ਕਾਫੀ ਜ਼ਿਆਦਾ ਦੁੱਖ ਹੈ।

 

You may also like