ਪੱਕੀਆਂ ਸਹੇਲੀਆਂ ਨੇ ਇੱਕ-ਦੂਜੇ ਤੋਂ ਦੂਰ ਹੋਣ ਦੇ ਡਰ ਤੋਂ ਕਰਵਾ ਲਿਆ ਇੱਕੋ ਹੀ ਮੁੰਡੇ ਨਾਲ ਵਿਆਹ

Written by  Lajwinder kaur   |  September 13th 2022 08:22 PM  |  Updated: September 14th 2022 12:07 PM

ਪੱਕੀਆਂ ਸਹੇਲੀਆਂ ਨੇ ਇੱਕ-ਦੂਜੇ ਤੋਂ ਦੂਰ ਹੋਣ ਦੇ ਡਰ ਤੋਂ ਕਰਵਾ ਲਿਆ ਇੱਕੋ ਹੀ ਮੁੰਡੇ ਨਾਲ ਵਿਆਹ

Two Best Friends Married with the same Man for friendship: ਹਰ ਇਨਸਾਨ ਦੀ ਜ਼ਿੰਦਗੀ ‘ਚ ਦੋਸਤੀ ਅਹਿਮ ਹੁੰਦੀ ਹੈ। ਚੰਗੇ ਦੋਸਤ ਹਮੇਸ਼ਾ ਪਰਿਵਾਰ ਦਾ ਹਿੱਸਾ ਬਣ ਜਾਂਦੇ ਹਨ। ਪਰ ਦੋ ਪੱਕੀਆਂ ਸਹੇਲੀਆਂ ਨੇ ਅਜਿਹਾ ਕਰ ਦਿਖਾਇਆ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਜੀ ਹਾਂ ਪਾਕਿਸਤਾਨ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਪਾਕਿਸਤਾਨ ਦੇ ਮੁਜ਼ੱਫਰਗੜ੍ਹ ਵਿੱਚ ਰਹਿਣ ਵਾਲੀਆਂ ਦੋ ਪੱਕੀਆਂ ਸਹੇਲੀਆਂ ਨੇ ਇਕੱਠੀਆਂ ਰਹਿਣ ਲਈ ਇੱਕ ਹੀ ਮੁੰਡੇ ਨਾਲ ਵਿਆਹ ਕਰਵਾ ਲਿਆ।  ਦੋਵਾਂ ਦੀ ਇੰਨੀ ਪੱਕੀ ਦੋਸਤੀ ਹੈ ਕਿ ਉਹ ਇਕ-ਦੂਜੇ ਤੋਂ ਵੱਖ ਨਹੀਂ ਹੋਣਾ ਚਾਹੁੰਦੀਆਂ। ਇਸ ਲਈ ਉਹਨਾਂ ਨੇ ਜੀਵਨ ਸਾਥੀ ਵੀ ਇੱਕ ਹੀ ਚੁਣ ਲਿਆ।

ਹੋਰ ਪੜ੍ਹੋ : ਨਾਈਟ ਪਾਰਟੀ 'ਚ ਖੂਬ ਮਸਤੀ ਦੇ ਨਾਲ ਡਾਂਸ ਕਰਦੇ ਨਜ਼ਰ ਆਏ ਯੁਵਰਾਜ ਸਿੰਘ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਯੁਵੀ ਦਾ ਇਹ ਅੰਦਾਜ਼

inside image of wedding one man image source twitter

ਦਰਅਸਲ, ਪਾਕਿਸਤਾਨ ਦੇ ਮੁਜ਼ੱਫਰਗੜ੍ਹ ‘ਚ ਰਹਿਣ ਵਾਲੀਆਂ ਦੋ ਸਹੇਲੀਆਂ ਨੇ ਇੱਕ ਹੀ ਵਿਅਕਤੀ ਨਾਲ ਵਿਆਹ ਕੀਤਾ ਹੈ ਅਤੇ ਉਨ੍ਹਾਂ ਨੇ ਆਪਸੀ ਸਹਿਮਤੀ ਨਾਲ ਅਜਿਹਾ ਕੀਤਾ ਹੈ। ਇਹ ਸਹੇਲੀਆਂ ਇੱਕ-ਦੂਜੇ ਦੇ ਬਿਨਾਂ ਜ਼ਿਆਦਾ ਦੇਰ ਨਹੀਂ ਰਹਿ ਸਕਦੀਆਂ ਸਨ, ਇਸ ਲਈ ਔਰਤ ਨੇ ਆਪਣੀ ਸਹੇਲੀ ਦਾ ਵਿਆਹ ਆਪਣੇ ਪਤੀ ਨਾਲ ਕਰਵਾ ਦਿੱਤਾ ਅਤੇ ਹੁਣ ਇਹ ਦੋਵੇਂ ਸਹੇਲੀਆਂ ਆਪਣੇ ਪਤੀ ਅਤੇ ਬੱਚਿਆਂ ਨਾਲ ਇੱਕੋ ਘਰ ਵਿੱਚ ਰਹਿੰਦੇ ਹਨ।

two friends wedding with one man image source twitter

ਇੱਕ ਸਹੇਲੀ ਦਾ ਨਾਮ ਸ਼ਹਿਨਾਜ ਹੈ ਤੇ ਦੂਜੀ ਦਾ ਨਾਮ ਨੂਰ ਹੈ। ਹੁਣ ਇਹ ਵਿਆਹ ਸੋਸ਼ਲ ਮੀਡੀਆ ਉਪਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

viral pic of image source twitter

ਪਹਿਲਾਂ ਸ਼ਹਿਨਾਜ਼ ਦਾ ਵਿਆਹ ਏਜਾਜ਼ ਨਾਲ ਹੋਇਆ ਅਤੇ ਉਹ ਆਪਣੇ ਸਹੁਰੇ ਘਰ ਚਲੀ ਗਈ। ਸ਼ਹਿਨਾਜ਼ ਅਤੇ ਨੂਰ ਇਸ ਤਰ੍ਹਾਂ ਇੱਕ ਦੂਜੇ ਤੋਂ ਦੂਰ ਹੋ ਗਈਆਂ ਸਨ। ਪਰ ਨੂਰ ਸ਼ਹਿਨਾਜ਼ ਦੇ ਘਰ ਅਕਸਰ ਆਉਂਦੀ ਰਹਿੰਦੀ ਸੀ। ਫਿਰ ਇੱਕ ਦਿਨ ਦੋਨਾਂ ਨੂੰ ਇੱਕ ਅਜਿਹਾ ਆਈਡੀਆ ਆਇਆ ਜਿਸ ਦੁਆਰਾ ਦੋਨੋਂ ਇੱਕ ਹੀ ਛੱਤ ਹੇਠਾਂ ਹਮੇਸ਼ਾ ਇਕੱਠੀਆਂ ਰਹਿ ਸਕਣ।

ਸ਼ਹਿਨਾਜ ਨੂੰ ਨੂਰ ਦਾ ਪਲਾਨ ਪਸੰਦ ਆ ਗਿਆ ਤੇ ਉਨ੍ਹਾਂ ਨੇ ਪਤੀ ਏਜਾਜ਼ ਨਾਲ ਉਸਨੂੰ ਵਿਆਹ ਕਰਨ ਦੀ ਮਨਜੂਰੀ ਦੇ ਦਿੱਤੀ। ਇਸ ਤਰ੍ਹਾਂ ਦੋ ਔਰਤਾਂ ਨੇ ਇੱਕ ਹੀ ਸ਼ਖਸ ਨਾਲ ਵਿਆਹ ਕਰ ਲਿਆ। ਸ਼ਹਿਨਾਜ ਦੇ ਦੋ ਬੱਚੇ ਹਨ। ਜਦੋਂ ਕਿ ਨੂਰ ਦਾ ਇੱਕ ਬੱਚਾ ਹੈ। ਇਹ ਪੂਰੀ ਫੈਮਿਲੀ ਇੱਕ ਹੀ ਘਰ ‘ਚ ਖੁਸ਼ੀ-ਖੁਸ਼ੀ ਰਹਿੰਦੀ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network