ਵਾਇਸ ਆਫ਼ ਪੰਜਾਬ ਛੋਟਾ ਚੈਂਪ ਦਾ ਸੀਜ਼ਨ -6 ਸ਼ੁਰੂ, 20 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਨੇ ਆਡੀਸ਼ਨ
Shaminder
April 11th 2019 04:19 PM --
Updated:
April 13th 2019 04:23 PM
ਵਾਇਸ ਆਫ਼ ਪੰਜਾਬ ਛੋਟਾ ਚੈਂਪ ਦਾ ਸੀਜ਼ਨ -6 ਸ਼ੁਰੂ ਹੋ ਚੁੱਕਿਆ ਹੈ । ਇਸ ਸੀਜ਼ਨ 'ਚ ਭਾਗ ਲੈਣ ਲਈ ਐਂਟਰੀ ਤੋਂ ਬਾਅਦ ਹੁਣ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਆਡੀਸ਼ਨਾਂ ਦਾ ।ਤੁਸੀਂ ਵੀ ਜੇ ਆਪਣੀਆਂ ਐਂਟਰੀ ਭੇਜ ਚੁੱਕੇ ਹੋ ਤਾਂ ਆਡੀਸ਼ਨ ਲਈ ਤਰੀਕ ਅਤੇ ਪਤਾ ਨੋਟ ਕਰ ਲਓ। ਮੋਹਾਲੀ 'ਚ ਆਡੀਸ਼ਨ ਪੀਟੀਸੀ ਨੈੱਟਵਰਕ ਦੇ ਦਫ਼ਤਰ 'ਚ ਸਵੇਰੇ ਨੌ ਵਜੇ ਰੱਖੇ ਗਏ ਨੇ ,ਪਤਾ ਨੋਟ ਕਰ ਲਓ।ਪੀਟੀਸੀ ਨੈੱਟਵਰਕ ਪਲਾਟ # 138,ਫੇਸ ਅੱਠ ਬੀ,ਇੰਡਸਟਰੀਅਲ ਫੋਕਲ ਪੁਆਇੰਟ,ਸੈਕਟਰ-74 ,ਐੱਸ.ਏ.ਐੱਸ ਨਗਰ,ਮੋਹਾਲੀ-160055,ਪੰਜਾਬ । ਜਦਕਿ ਬਾਈ ਅਪ੍ਰੈਲ ਨੂੰ ਲੁਧਿਆਣਾ 'ਚ ਸਵੇਰੇ ਨੌ ਵਜੇ ਮਾਤਾ ਠਾਕੁਰ ਦੇਵੀ ਆਡੀਟੋਰੀਅਮ ਸਥਿਤ ਬੀਸੀਐੱਮ ਸਕੂਲ,ਚੰਡੀਗੜ੍ਹ ਰੋਡ,ਲੁਧਿਆਣਾ ਵਿਖੇ ਕਰਵਾਏ ਜਾ ਰਹੇ ਨੇ ।ਇਸ ਤੋਂ ਇਲਾਵਾ ਪੰਜਾਬ ਦੇ ਜਲੰਧਰ ਸ਼ਹਿਰ 'ਚ ਆਡੀਸ਼ਨ ਬਲਦੇਵ ਰਾਜ ਮਿੱਤਲ ਆਡੀਟੋਰੀਅਮ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ 'ਚ ਸਵੇਰੇ ਨੌ ਵਜੇ ਪਹੁੰਚ ਕੇ ਤੁਸੀਂ ਇਨ੍ਹਾਂ ਆਡੀਸ਼ਨਾਂ 'ਚ ਭਾਗ ਲੈ ਸਕਦੇ ਹੋ ।