ਵਾਇਸ ਆਫ਼ ਪੰਜਾਬ ਛੋਟਾ ਚੈਂਪ ਦਾ ਸੀਜ਼ਨ -6 ਸ਼ੁਰੂ, 20 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਨੇ ਆਡੀਸ਼ਨ
ਵਾਇਸ ਆਫ਼ ਪੰਜਾਬ ਛੋਟਾ ਚੈਂਪ ਦਾ ਸੀਜ਼ਨ -6 ਸ਼ੁਰੂ ਹੋ ਚੁੱਕਿਆ ਹੈ । ਇਸ ਸੀਜ਼ਨ 'ਚ ਭਾਗ ਲੈਣ ਲਈ ਐਂਟਰੀ ਤੋਂ ਬਾਅਦ ਹੁਣ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਆਡੀਸ਼ਨਾਂ ਦਾ ।ਤੁਸੀਂ ਵੀ ਜੇ ਆਪਣੀਆਂ ਐਂਟਰੀ ਭੇਜ ਚੁੱਕੇ ਹੋ ਤਾਂ ਆਡੀਸ਼ਨ ਲਈ ਤਰੀਕ ਅਤੇ ਪਤਾ ਨੋਟ ਕਰ ਲਓ। ਮੋਹਾਲੀ 'ਚ ਆਡੀਸ਼ਨ ਪੀਟੀਸੀ ਨੈੱਟਵਰਕ ਦੇ ਦਫ਼ਤਰ 'ਚ ਸਵੇਰੇ ਨੌ ਵਜੇ ਰੱਖੇ ਗਏ ਨੇ ,ਪਤਾ ਨੋਟ ਕਰ ਲਓ।ਪੀਟੀਸੀ ਨੈੱਟਵਰਕ ਪਲਾਟ # 138,ਫੇਸ ਅੱਠ ਬੀ,ਇੰਡਸਟਰੀਅਲ ਫੋਕਲ ਪੁਆਇੰਟ,ਸੈਕਟਰ-74 ,ਐੱਸ.ਏ.ਐੱਸ ਨਗਰ,ਮੋਹਾਲੀ-160055,ਪੰਜਾਬ । ਜਦਕਿ ਬਾਈ ਅਪ੍ਰੈਲ ਨੂੰ ਲੁਧਿਆਣਾ 'ਚ ਸਵੇਰੇ ਨੌ ਵਜੇ ਮਾਤਾ ਠਾਕੁਰ ਦੇਵੀ ਆਡੀਟੋਰੀਅਮ ਸਥਿਤ ਬੀਸੀਐੱਮ ਸਕੂਲ,ਚੰਡੀਗੜ੍ਹ ਰੋਡ,ਲੁਧਿਆਣਾ ਵਿਖੇ ਕਰਵਾਏ ਜਾ ਰਹੇ ਨੇ ।ਇਸ ਤੋਂ ਇਲਾਵਾ ਪੰਜਾਬ ਦੇ ਜਲੰਧਰ ਸ਼ਹਿਰ 'ਚ ਆਡੀਸ਼ਨ ਬਲਦੇਵ ਰਾਜ ਮਿੱਤਲ ਆਡੀਟੋਰੀਅਮ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ 'ਚ ਸਵੇਰੇ ਨੌ ਵਜੇ ਪਹੁੰਚ ਕੇ ਤੁਸੀਂ ਇਨ੍ਹਾਂ ਆਡੀਸ਼ਨਾਂ 'ਚ ਭਾਗ ਲੈ ਸਕਦੇ ਹੋ ।
vopcc-6
ਤੁਸੀਂ ਵੀ ਹੋ ਅੱਠ ਤੋਂ ਚੌਦਾਂ ਸਾਲ ਦੇ ਦਰਮਿਆਨ ਅਤੇ ਤੁਹਾਡੇ ਵਿੱਚ ਵੀ ਹੈ ਹੁਨਰ ,ਪਰ ਇਸ ਹੁਨਰ ਨੂੰ ਵਿਖਾਉਣ ਲਈ ਕੋਈ ਪਲੇਟਫਾਰਮ ਨਹੀਂ ਹੈ ਤਾਂ ਤੁਸੀਂ ਇਸ ਸ਼ੋਅ ‘ਚ ਹਿੱਸਾ ਲੈ ਕੇ ਆਪਣੇ ਹੁਨਰ ਨੂੰ ਪੂਰੀ ਦੁਨੀਆ ਦੇ ਸਾਹਮਣੇ ਲਿਆ ਸਕਦੇ ਹੋ ।ਪੀਟੀਸੀ ਪੰਜਾਬੀ ਵੱਲੋਂ ਇਹ ਸ਼ੋਅ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ । ਆਪਣੀ ਐਂਟਰੀ ਭੇਜਣ ਲਈ ਤੁਸੀਂ ਪੀਟੀਸੀ ਪੰਜਾਬੀ ਦੀ ਐਪ ਡਾਊਨਲੋਡ ਕਰੋ ਅਤੇ ਕਲਿੱਕ ਕਰੋ ਵਾਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ-6 ਅਤੇ ਭਰੋ ਆਪਣੀ ਪੂਰੀ ਡਿਟੇਲ ।
Voice of Punjab Chhota Champ Season 5 Amritsar Auditions
ਜ਼ਿਆਦਾ ਜਾਣਕਾਰੀ ਲਈ ਹੇਠ ਲਿਖੇ ਲਿੰਕ 'ਤੇ ਕਲਿੱਕ ਕਰੋ: https://www.ptcpunjabi.co.in/category/voice-of-punjab-chhota-champ/