ਲਓ ਜੀ ਆ ਗਿਆ ਹੈ 'ਵਾਇਸ ਆਫ਼ ਪੰਜਾਬ ਸੀਜ਼ਨ-12', ਸੋ ਅੱਜ ਹੀ ਭੇਜੋ ਆਡੀਸ਼ਨਾਂ ਦੇ ਲਈ ਆਪਣੀ ਐਂਟਰੀ

By  Lajwinder kaur October 8th 2021 02:10 PM -- Updated: October 8th 2021 02:11 PM

ਜੀ ਹਾਂ ਇੱਕ ਵਾਰ ਫਿਰ ਤੋਂ ਪੀਟੀਸੀ ਨੈੱਟਵਰਕ ਆਪਣੇ ਨੌਜਵਾਨ ਦਰਸ਼ਕਾਂ ਦੇ ਲਈ ਮਸ਼ਹੂਰ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਸੀਜ਼ਨ -12 (Voice of Punjab-12)ਲੈ ਕੇ ਆ ਰਹੇ ਨੇ। ਜੀ ਹਾਂ ਨੌਜਵਾਨ ਗੱਭਰੂ ਤੇ ਮੁਟਿਆਰਾਂ ਆਪਣਾ ਗਾਇਕੀ ਵਾਲਾ ਸੁਫਨਾ ਪੂਰਾ ਕਰ ਸਕਦੇ ਨੇ। ਜੀ ਹਾਂ ਗਾਇਕੀ ਚ ਆਪਣਾ ਨਾਂਅ ਚਮਕਾਉਣ ਵਾਲੇ ਗੱਭਰੂ ਤੇ ਮੁਟਿਆਰਾਂ ਅੱਜ ਹੀ ਆਪਣੀ ਐਂਟਰੀ ਭੇਜ ਸਕਦੇ ਨੇ।

vop12

ਹੋਰ ਪੜ੍ਹੋ : ਅੰਗਦ ਬੇਦੀ ਨੇ ਪਤਨੀ ਨੇਹਾ ਧੂਪੀਆ ਦੀ ਡਿਲੀਵਰੀ ਤੋਂ ਪਹਿਲਾਂ ਦਾ ਵੀਡੀਓ ਕੀਤਾ ਸ਼ੇਅਰ, ਪਤਨੀ ਨੂੰ ਹੌਸਲਾ ਦਿੰਦੇ ਆਏ ਨਜ਼ਰ, ਦੇਖੋ ਵੀਡੀਓ

ਤੁਸੀਂ ਵੀ ਬਹੁਤ ਹੀ ਆਸਾਨ ਢੰਗ ਦੇ ਨਾਲ ਆਪਣੀ ਐਂਟਰੀ ਭੇਜ ਸਕਦੇ ਹੋ । ਇਸ ਰਿਆਲਟੀ ਸ਼ੋਅ ਦੇ ਲਈ ਆਡੀਸ਼ਨ ਆਨਲਾਈਨ ਹੋਣਗੇ । ਵਾਇਸ ਆਫ ਪੰਜਾਬ ਦਾ ਸੀਜ਼ਨ-12 ਦੇ ਆਡੀਸ਼ਨਾਂ ਲਈ ਆਨਲਾਈਨ ਐਂਟਰੀ ਸ਼ੁਰੂ ਹੋ ਚੁੱਕੀ ਹੈ ।

ਹੋਰ ਪੜ੍ਹੋ : ਸਿੰਮੀ ਚਾਹਲ ਨੇ ਯੂ.ਕੇ. ਦੇ ਗੁਰਦੁਆਰਾ ਸਾਹਿਬ ‘ਚ ਕਿਸਾਨਾਂ ਦੀ ਭਲਾਈ ਲਈ ਅਰਦਾਸ ਕਰਦੇ ਹੋਏ ਟੇਕਿਆ ਮੱਥਾ, ਪੋਸਟ ਪਾ ਕੇ ਕਿਹਾ- ‘ਮਿਹਰ ਕਰੀਂ ਰੱਬਾ’

inside imge of vop12

ਹੁਣ ਦੇਰ ਕਿਸ ਗੱਲ ਦੀ ਮੋਬਾਇਲ ਚੁੱਕੋ ਤੇ ਬਣਾਓ ਆਪਣੇ ਗਾਣੇ ਦਾ ਦੋ ਮਿੰਟ ਦਾ ਐੱਚ. ਡੀ. ਵੀਡੀਓ ਅਤੇ ਉਮਰ ਡਾਕੂਮੈਂਟ ਦੀ ਤਸਵੀਰ ਖਿੱਚ ਕੇ ਇਸ ਵਟਸਐੱਪ ਨੰਬਰ ‘9811757373’ ’ਤੇ ਭੇਜ ਦਿਓ। ਐਂਟਰੀ ਭੇਜਣ ਵਾਲੇ ਪ੍ਰਤੀਭਾਗੀ ਦੀ ਉਮਰ 18 ਤੋਂ 24 ਸਾਲ ਹੋਣੀ ਚਾਹੀਦੀ ਹੈ । ਐਂਟਰੀ ਭੇਜਣ ਲਈ ਤੁਹਾਡੇ ਕੋਲ ਏਜਪਰੂਫ ਦੇ ਡਾਕੂਮੈਂਟ ਹੋਣੇ ਲਾਜ਼ਮੀ ਹਨ। ਇਸ ਤੋਂ ਇਲਾਵਾ ‘ਪੀਟੀਸੀ ਪਲੇਅ’ ਐਪ (PTC Play App) ਦੇ ਰਾਹੀਂ ਵੀ ਤੁਸੀਂ ਆਪਣੀ ਐਂਟਰੀ ਭੇਜ ਸਕਦੇ ਹੋ । ਜੇ ਤੁਸੀਂ ਵੀ ਗਾਇਕੀ ਦੇ ਖੇਤਰ ‘ਚ ਆਪਣਾ ਨਾਂਅ ਬਨਾਉਣ ਚਾਹੁੰਦੇ ਹੋ ਤਾਂ ਅੱਜ ਹੀ ਭੇਜੋ ‘ਵਾਇਸ ਆਫ਼ ਪੰਜਾਬ ਸੀਜ਼ਨ-12’ ਲਈ ਆਪਣੀ ਐਂਟਰੀ ।

 

 

View this post on Instagram

 

A post shared by PTC Punjabi (@ptcpunjabi)

 

Related Post