ਹਾਸਿਆਂ ਦੇ ਰੰਗਾਂ ਨਾਲ ਭਰਿਆ ਸ਼ੋਅ ‘ਫੈਮਿਲੀ ਗੈਸਟ ਹਾਊਸ’ ਦੇਖੋ ਅੱਜ ਰਾਤ ਪੀਟੀਸੀ ਪੰਜਾਬੀ ‘ਤੇ
Lajwinder kaur
February 22nd 2021 03:38 PM
ਪੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤੇ ਦੋ ਨਵੇਂ ਕਾਮੇਡੀ ਸ਼ੋਅ 'ਜੀ ਜਨਾਬ' ਤੇ 'ਫੈਮਿਲੀ ਗੈਸਟ ਹਾਊਸ' ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ । ਦਰਸ਼ਕ ਸੌਣ ਤੋਂ ਪਹਿਲਾਂ ਹਾਸਿਆਂ ਦੇ ਨਾਲ ਲੋਟ-ਪੋਟ ਹੋ ਕੇ ਰਿਲੈਕਸ ਹੋ ਰਹੇ ਨੇ।

ਹੋਰ ਪੜ੍ਹੋ : ਸ਼ਿੰਦਾ ਗਰੇਵਾਲ ਨੇ ਆਪਣੀ ਮਸਤੀ ਵਾਲੇ ਅੰਦਾਜ਼ ‘ਚ ਪਾਇਆ ਗਿੱਧਾ, ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਇਹ ਵੀਡੀਓ

ਸੋ ਅੱਜ ਰਾਤ ਵੀ ਫੈਮਿਲੀ ਗੈਸਟ ਹਾਊਸ ਆਪਣੇ ਨਵੇਂ ਐਪੀਸੋਡ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ । ਸੋ ਦੇਖਣਾ ਨਾ ਭੁੱਲਣਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਹੋਇਆ ਸ਼ੋਅ ‘ਫੈਮਿਲੀ ਗੈਸਟ ਹਾਊਸ’ (Family Guest House) ।

ਇਹ ਸ਼ੋਅ ਹਰ ਸੋਮਵਾਰ ਤੋਂ ਵੀਰਵਾਰ ਰਾਤ 9 ਵਜੇ ਪੀਟੀਸੀ ਪੰਜਾਬੀ ਚੈਨਲ ਉੱਤੇ ਪ੍ਰਸਾਰਿਤ ਕੀਤਾ ਜਾਂਦਾ ਹੈ। ਇਨ੍ਹਾਂ ਸ਼ੋਅਜ਼ ਨੂੰ ਦਰਸ਼ਕ ਪੀਟੀਸੀ ਪਲੇਅ ਐਪ ਤੇ ਦੇਖ ਸਕਦੇ ਨੇ। ਇਸ ਤੋਂ ਇਲਾਵਾ ਰਿਆਲਟੀ ਸ਼ੋਅ ਮਿਸ ਪੀਟੀਸੀ ਪੰਜਾਬੀ 2021 ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ।
View this post on Instagram