ਸ਼ਿੰਦਾ ਗਰੇਵਾਲ ਨੇ ਆਪਣੀ ਮਸਤੀ ਵਾਲੇ ਅੰਦਾਜ਼ ‘ਚ ਪਾਇਆ ਗਿੱਧਾ, ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਇਹ ਵੀਡੀਓ

written by Lajwinder kaur | February 22, 2021

ਪੰਜਾਬੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਦੇ ਵਿਚਕਾਰਲੇ ਬੇਟੇ ਸ਼ਿੰਦਾ ਗਰੇਵਾਲ ਜੋ ਕਿ ਏਨੀਂ ਦਿਨੀਂ ਆਪਣੀ ਨਵੀਂ ਫ਼ਿਲਮ ‘ਹੌਸਲਾ ਰੱਖ’ ਦੀ ਸ਼ੂਟਿੰਗ ‘ਚ ਮਸ਼ਰੂਫ ਹੈ। ਪਰ ਸ਼ਿੰਦਾ ਜੋ ਕਿ ਆਪਣੀ ਮਸਤੀ ਤੇ ਮਜ਼ੇਦਾਰ ਵੀਡੀਓਜ਼ ਕਰਕੇ ਸੋਸ਼ਲ ਮੀਡੀਆ ਉੱਤੇ ਛਾਇਆ ਰਹਿੰਦਾ ਹੈ ।

shinda instagram pic image credit: instagram.com/shindagrewal
ਹੋਰ ਪੜ੍ਹੋ : ਹਾਰਡੀ ਸੰਧੂ ਨੇ ਕਿਊਟ ਜਿਹੇ ਬੱਚੇ ਨਾਲ ਸਾਂਝੀ ਕੀਤੀ ਇਹ ਤਸਵੀਰ, ਲੱਖਾਂ ਦੀ ਗਿਣਤੀ ‘ਚ ਆਏ ਲਾਈਕਸ
punjabi movie honsla rakh poster image source- instagram
ਅਜਿਹਾ ‘ਚ ਸ਼ਿੰਦਾ ਦਾ ਇੱਕ ਨਵਾਂ ਵੀਡੀਓ ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ‘ਚ ਸ਼ਿੰਦਾ ਆਪਣੇ ਮਜ਼ਾਕੀਆ ਅੰਦਾਜ਼ ‘ਚ ਪੰਜਾਬੀ ਬੋਲੀ ਦੇ ਨਾਲ ਗਿੱਧਾ ਪਾਉਂਦਾ ਹੋਏ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਸ਼ਿੰਦਾ ਕੀ ਕਿਹਾ ਰਿਹਾ ਹੈ ਉਹ ਤਾਂ ਸਮਝ ਨਹੀਂ ਆ ਰਿਹਾ ਪਰ ਦਰਸ਼ਕਾਂ ਨੂੰ ਉਸਦਾ ਇਹ ਕਿਊਟ ਸਟਾਈਲ ਕਾਫੀ ਪਸੰਦ ਰਿਹਾ ਹੈ।
diljit dosanjh and shinda grewal image credit: instagram.com/shindagrewal
ਸ਼ਿੰਦਾ ਦਿਲਜੀਤ ਦੋਸਾਂਝ ਦੇ ਨਾਲ ਪੰਜਾਬੀ ਫ਼ਿਲਮ ਹੌਸਲਾ ਰੱਖ ‘ਚ ਅਦਾਕਾਰੀ ਕਰਦਾ ਹੋਇਆ ਦਿਖਾਈ ਦੇਵੇਗਾ। ਇਸ ਫ਼ਿਲਮ ‘ਚ ਸੋਨਮ ਬਾਜਵਾ ਤੇ ਸ਼ਹਿਨਾਜ਼ ਗਿੱਲ ਵੀ ਨਜ਼ਰ ਆਉਣਗੇ। ਇਹ ਫ਼ਿਲਮ 15 ਅਕਤੂਬਰ ਨੂੰ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਸ਼ਿੰਦਾ ਬਤੌਰ ਬਾਲ ਕਲਾਕਾਰ ਅਰਦਾਸ ਕਰਾਂ ‘ਚ ਦਿਖਾਈ ਦਿੱਤਾ ਸੀ। ਆਪਣੀ ਅਦਾਕਾਰੀ ਦੇ ਨਾਲ ਉਸ ਨੇ ਹਰ ਇੱਕ ਦਾ ਦਿਲ ਜਿੱਤ ਲਿਆ ਸੀ। ਸ਼ਿੰਦਾ ਦੀ ਬਿਹਤਰੀਨ ਅਦਾਕਾਰੀ ਕਰਕੇ ਉਸ ਨੂੰ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ‘ਚ ਚਾਇਲਡ ਸਟਾਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ।  
 
View this post on Instagram
 

A post shared by Shinda Grewal (@shindagrewal__)

0 Comments
0

You may also like