ਹਾਸਿਆਂ ਦੀ ਇੱਕ ਵਾਰ ਫਿਰ ਤੋਂ ਹੋਵੇਗੀ ਬਾਰਿਸ਼,ਬਿੰਨੂ ਢਿੱਲੋਂ ਪਾਉਣਗੇ ਧਮਾਲਾਂ

By  Rajan Sharma June 29th 2018 08:05 AM -- Updated: June 29th 2018 08:08 AM

"ਓ ਮਾਈ ਪਿਓ ਜੀ"  ਇਹ ਕਿਸੇ ਨੂੰ ਬੁਲਾਇਆ ਨਹੀਂ ਜਾ ਰਿਹਾ ਇਹ ਹੈ ਇੱਕ ਬਹੁਤ ਹੀ ਪੁਰਾਣੀ ਤੇ ਹਿੱਟ ਪੰਜਾਬੀ ਫ਼ਿਲਮ punjabi film ਦਾ ਨਾਂ| ਡਾਇਰੈਕਟਰ ਨਿਹਾਰੀਕਾ ਸਾਹਨੀ ਦੁਆਰਾ ਡਾਇਰੈਕਟ ਕੀਤੀ ਇਹ ਫ਼ਿਲਮ 2014 ਵਿੱਚ ਆਈ ਸੀ| ਫੈਨਸ ਦੁਆਰਾ ਇਸਨੂੰ ਬੇਹੱਦ ਪਿਆਰ ਦਿੱਤਾ ਗਿਆ ਸੀ| ਸੱਭ ਨੇ ਇਸਨੂੰ ਬਹੁਤ ਪਸੰਦ ਕੀਤਾ ਸੀ| ਇਹ ਦੋ ਗੈਂਗਸਟਰ ਭਰਾਵਾਂ ਦੀ ਕਹਾਣੀ ਹੈ ਜੋ ਕਿ ਆਪਣੇ ਪਿਤਾ ਦਾ ਕਾਰੋਬਾਰ ਹੜੱਪਣਾ ਚਾਉਂਦੇ ਹੁੰਦੇ ਹਨ| ਫ਼ਿਲਮ ਵਿੱਚ ਸਰਦਾਰ ਸੋਹਣੀ, ਬਿੰਨੂ ਢਿੱਲੋਂbinnu dhilion, ਬੱਬਲ ਰਾਏ, ਜਸਵਿੰਦਰ ਭੱਲਾ, ਭਾਨੂੰ ਸ਼੍ਰੀ ਮਹਿਤਾ, ਅਤੇ ਅਦਾਕਾਰਾ ਦਕਸ਼ਿਤਾ ਕੁਮਾਰੀਆ ਜਿਹੇ ਸਾਰੇ ਕਲਾਕਾਰ ਆਪਣੀ ਐਕਟਿੰਗ ਦਾ ਹੁਨਰ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ|

ਜਸਵਿੰਦਰ ਭੱਲਾ ਇਸ ਵਿੱਚ ਬਿੰਨੂ ਢਿੱਲੋਂ ਅਤੇ ਬੱਬਲ ਰਾਏ ਦੇ ਮਾਮੇ ਦਾ ਕਿਰਦਾਰ ਅਦਾ ਕਰ ਰਹੇ ਹਨ| ਸਰਦਾਰ ਸੋਹਣੀ ਇਸ ਵਿੱਚ ਇੱਕ ਖੂੰਖਾਰ ਗੈਂਸਟਰ ਦਾ ਰੋਲ ਕਰ ਰਹੇ ਹਨ ਅਤੇ ਉਹਨਾਂ ਦਾ ਨਾਂ ਵੀ ਖੂੰਖਾਰ ਸਿੰਘ ਹੀ ਹੁੰਦਾ ਹੈ| ਅਤੇ ਓਥੇ ਹੀ ਅਦਾਕਾਰਾ ਦਕਸ਼ਿਤਾ ਕੁਮਾਰੀਆ ਇਸ ਵਿੱਚ ਮੈਡਮ ਜੀ ਦਾ ਰੋਲ ਅਦਾ ਕਰ ਰਹੀ ਹੈ | ਬਿੰਨੂ ਢਿੱਲੋਂ binnu dhillion ਉਸਦੇ ਪਿਆਰ ਵਿੱਚ ਪੈ ਜਾਂਦੇ ਹਨ| ਫ਼ਿਲਮ punjabi film ਇੱਕ ਕਾਮੇਡੀ ਗੈਂਗਸਟਰ ਹੈ ਅਤੇ ਹਾਸਿਆਂ ਖੇਡੀਆਂ ਨਾਲ ਭਰੀ ਪਈ ਹੈ|

ਦੱਸ ਦੇਈਏ ਕਿ ਦੁਨੀਆਂ ਦਾ ਨੰਬਰ 1 ਪੰਜਾਬੀ ਚੈਨਲ ਪੀ ਟੀ ਸੀ ਪੰਜਾਬੀ ਜ਼ਲਦ ਹੀ ਲੈਕੇ ਆ ਰਿਹਾ ਹੈ ਇਸ ਫ਼ਿਲਮ ਨੂੰ ਤੁਹਾਡੇ ਲਈ ਦੋਬਾਰਾ |ਵੇਖੋ ਪੀ ਟੀ ਸੀ ਪੰਜਾਬੀ ਤੇ "ਓ ਮਾਈ ਪਿਓ ਜੀ" punjabi film 30 ਜੂਨ ਨੂੰ ਸ਼ਨੀਵਾਰ ਰਾਤ 8 : 30 ਵਜੇ |

Related Post