ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ਦੇ ਗ੍ਰੈਂਡ ਫਿਨਾਲੇ ‘ਚ ਪ੍ਰਤੀਭਾਗੀਆਂ ‘ਚ ਹੋਵੇਗੀ ਕਰੜੀ ਟੱਕਰ

By  Shaminder July 16th 2021 04:50 PM -- Updated: July 16th 2021 04:51 PM

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6  ਦਾ ਗ੍ਰੈਂਡ ਫਿਨਾਲੇ ਅੱਜ ਹੋਣ ਜਾ ਰਿਹਾ ਹੈ । ਤਿੰਨ ਪ੍ਰਤੀਭਾਗੀ ਹੀ ਖਾਣੇ ਦੇ ਇਸ ਸਫ਼ਰ ਦੇ ਅਖੀਰਲੇ ਪੜਾਅ ਤੱਕ ਪਹੁੰਚ ਸਕੀਆਂ ਹਨ । ਅੰਤਿਮ ਪੜਾਅ ਤੱਕ ਪਹੁੰਚੀਆਂ ਪ੍ਰਤੀਭਾਗੀਆਂ ਚੋਂ ਸੀਮਾ ਬਾਂਸਲ, ਅਰੁਣਾ ਅਤੇ ਪ੍ਰੋਮਿਲਾ ਅਗਰਵਾਲ ਸ਼ਾਮਿਲ ਹਨ । ਅਰੁਣਾ ਸਹਿਗਲ ਵੀ ਇਸ ਮੁਕਾਬਲੇ ‘ਚ ਆਪਣੀਆਂ ਸਾਥੀ ਪ੍ਰਤੀਭਾਗੀਆਂ ਨੂੰ ਕਰੜੀ ਟੱਕਰ ਦੇ ਰਹੀ ਹੈ ।

PDSC-6 Grand Finale

ਹੋਰ ਪੜ੍ਹੋ : ਮਾਨਸੂਨ ਸੀਜ਼ਨ ਵਿੱਚ ਖੂਬ ਖਾਓ ਛੱਲੀਆਂ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ 

Aruna Sehgal

ਪਰ ਗ੍ਰੈਂਡ ਫਿਨਾਲੇ ‘ਚ ਅਰੁਣਾ ਸਹਿਗਲ ਜੱਜ ਸਾਹਿਬਾਨ ਦਾ ਆਪਣੀ ਰੈਸਿਪੀਸ ਦੇ ਨਾਲ ਜਿੱਤ ਪਾਉਂਦੀ ਹੈ ਜਾਂ ਨਹੀਂ ਇਸ ਦਾ ਪਤਾ ਲੱਗੇਗਾ ਗ੍ਰੈਂਡ ਫਿਨਾਲੇ ‘ਚ ।ਇਨ੍ਹਾਂ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਣਗੇ ਜੱਜ ਸ਼ੈੱਫ ਹਰਪਾਲ ਸਿੰਘ ਸੋਖੀ ਅਤੇ ਸੈਲੀਬ੍ਰੇਟੀ ਗੈਸਟ ਸੁਨੰਦਾ ਸ਼ਰਮਾ । ਹੁਣ ਵੇਖਣਾ ਇਹ ਹੋਵੇਗਾ ਕਿ ਇਨ੍ਹਾਂ ਤਿੰਨਾਂ ਪ੍ਰਤੀਭਾਗੀਆਂ ਚੋਂ ਕਿਹੜੀ ਪ੍ਰਤੀਭਾਗੀ ਸਾਡੇ ਜੱਜ ਸਾਹਿਬਾਨ ਦਾ ਦਿਲ ਜਿੱਤਣ ‘ਚ ਕਾਮਯਾਬ ਹੁੰਦੀ ਹੈ ।

Promila

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਵੱਖ ਵੱਖ ਸ਼ਹਿਰਾਂ ਚੋਂ ਹੁੰਦਾ ਹੋਇਆ ਪੰਜਾਬ ਦੇ ਸੁਪਰ ਸ਼ੈੱਫ ਦਾ ਇਹ ਕਾਰਵਾਂ ਖਾਣਾ ਬਨਾਉਣ ਦੇ ਸ਼ੁਕੀਨ ਇਸ ਟੈਲੇਂਟ ਦੀ ਖੋਜ ‘ਚ ਨਿਕਲਿਆ ਸੀ ।

 

View this post on Instagram

 

A post shared by PTC Punjabi (@ptc.network)

ਜਿਸ ਤੋਂ ਬਾਅਦ ਕੁਝ ਕੁ ਪ੍ਰਤੀਭਾਗੀ ਹੀ ਅੰਤਿਮ ਪੜਾਅ ਤੱਕ ਪਹੁੰਚ ਸਕੇ ਹਨ ।ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6  ਦਾ ਗ੍ਰੈਂਡ ਫਿਨਾਲੇ ਸ਼ੋਅ ਦਾ ਪ੍ਰਸਾਰਣ ਤੁਸੀਂ ਪੀਟੀਸੀ ਪੰਜਾਬੀ ‘ਤੇ ੧੬ ਜੁਲਾਈ, ਦਿਨ ਸ਼ੁੱਕਰਵਾਰ, 8:30 ਵਜੇ ਵੇਖ ਸਕਦੇ ਹੋ ।

 

Related Post