ਵਾਇਸ ਆਫ਼ ਪੰਜਾਬ -11 ਦਾ ਗ੍ਰੈਂਡ ਫਿਨਾਲੇ ਅੱਜ ਵੇਖੋ ਪੀਟੀਸੀ ਪੰਜਾਬੀ ‘ਤੇ

By  Shaminder December 19th 2020 02:15 PM

ਵਾਇਸ ਆਫ਼ ਪੰਜਾਬ ਸੀਜ਼ਨ -11 ਦਾ ਗ੍ਰੈਂਡ ਫਿਨਾਲੇ ਅੱਜ ਹੋਣ ਜਾ ਰਿਹਾ ਹੈ । ਕੁਸ਼ਾਗਰ ਕਾਲੀਆ, ਅਰਸ਼ ਖ਼ਾਨ, ਅਰੁਨ ਕੁਮਾਰ. ਸ਼ੁਹੇਲ ਖ਼ਾਨ ,ਐਸ਼ਵਰਿਆ, ਅਭਿਜੀਤ, ਪਰਮਿੰਦਰ ਸਿੰਘ ਸਣੇ ਕਈ ਪ੍ਰਤੀਭਾਗੀਆਂ ਨੇ ਆਪਣਾ ਹੁਨਰ ਵੱਖੋ ਵੱਖਰੇ ਰਾਊਂਡ ‘ਚ ਵਿਖਾਇਆ ।ਪਰ ਇਨ੍ਹਾਂ ਵਿੱਚੋਂ ਕਿਹੜਾ ਪ੍ਰਤੀਭਾਗੀ ਜੱਜਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਿਹਾ ਉਸ ਦਾ ਖੁਲਾਸਾ ਅੱਜ ਗ੍ਰੈਂਡ ਫਿਨਾਲੇ ‘ਚ ਹੋਵੇਗਾ ।

vop -11

ਅੱਜ ਪਤਾ ਲੱਗ ਜਾਵੇਗਾ ਕਿ ਕਿਸ ਪ੍ਰਤੀਭਾਗੀ ਦੇ ਸਿਰ ‘ਤੇ ਵਾਇਸ ਆਫ਼ ਪੰਜਾਬ ਸੀਜ਼ਨ-11 ਦਾ ਤਾਜ ਸੱਜੇਗਾ । ਇਸ ਤੋਂ ਪਹਿਲਾਂ ਵੱਖ ਵੱਖ ਰਾਊਂਡ ਦੇ ਦੌਰਾਨ ਪ੍ਰਤੀਭਾਗੀਆਂ ਨੇ ਪ੍ਰਫਾਰਮੈਂਸ ਦਿੱਤੀ ।

ਹੋਰ ਪੜ੍ਹੋ : ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖ਼ਤਮ, ਸ਼ੁਰੂ ਹੋਣ ਜਾ ਰਿਹਾ ਹੈ ਵਾਇਸ ਆਫ਼ ਪੰਜਾਬ ਸੀਜ਼ਨ-10 ਦਾ ਗ੍ਰੈਂਡ ਫਿਨਾਲੇ

vop -11ਵੱਖ-ਵੱਖ ਪੜਾਅ ਨੂੰ ਪਾਰ ਕਰਦੇ ਹੋਏ ਇਹ ਪ੍ਰਤੀਭਾਗੀ ਇਸ ਪੱਧਰ ‘ਤੇ ਪਹੁੰਚੇ ਹਨ । ਹੁਣ ਵੇਖਣਾ ਇਹ ਹੋਵੇਗਾ ਕਿ ਸੁਰਾਂ ਦੇ ਇਸ ਮੁਕਾਬਲੇ ‘ਚ ਕਿਹੜਾ ਪ੍ਰਤੀਭਾਗੀ ਇਸ ਖਿਤਾਬੀ ਮੁਕਾਬਲੇ ‘ਚ ਜੇਤੂ ਹੋਵੇਗਾ। ਸੁਰਾਂ ਦੇ ਇਸ ਮੁਕਾਬਲੇ ‘ਚ ਨਾਮੀ ਗਾਇਕ ਆਪਣੀ ਪ੍ਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ ।

vop 11

ਇਸ ਦੌਰਾਨ ਪ੍ਰਸਿੱਧ ਗਾਇਕ ਮਲਕੀਤ ਸਿੰਘ, ਮਿਸ ਪੂਜਾ ਅਤੇ ਮਿਲਿੰਦ ਗਾਬਾ ਪ੍ਰਫਾਰਮੈਂਸ ਦੇਣਗੇ । ਤੁਸੀਂ ਵੀ ਪੀਟੀਸੀ ਪੰਜਾਬੀ ‘ਤੇ ਇਸ ਖਿਤਾਬੀ ਮੁਕਾਬਲੇ ਦੇ ਗਵਾਹ ਬਣ ਸਕਦੇ ਹੋ । 19 ਦਸੰਬਰ ਦਿਨ ਸ਼ਨਿੱਚਰਵਾਰ, ਸ਼ਾਮ 6:45 ਮਿੰਟ ‘ਤੇ ਸਿਰਫ਼ ਪੀਟੀਸੀ ਪੰਜਾਬੀ ‘ਤੇ ।

 

 

Related Post