ਪੀਟੀਸੀ ਪੰਜਾਬੀ ’ਤੇ ਦੇਖੋ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜਨ-7’ ਦਾ ਗਰੈਂਡ ਫ਼ਿਨਾਲੇ

By  Rupinder Kaler October 9th 2021 03:06 PM

ਪੀਟੀਸੀ ਪੰਜਾਬੀ ਦੇ ਦਰਸ਼ਕਾਂ ਲਈ ਅੱਜ ਦੀ ਸ਼ਾਮ ਬਹੁਤ ਹੀ ਖ਼ਾਸ ਹੋਣ ਜਾ ਰਹੀ ਹੈ ਕਿਉਂਕਿ ਅੱਜ ਪੀਟੀਸੀ ਪੰਜਾਬੀ ਦੇ ਮਹਾ ਮੰਚ ’ਤੇ ਸੁਰਾਂ ਦਾ ਮਹਾ ਮੁਕਾਬਲਾ ਹੋਣ ਜਾ ਰਿਹਾ ਹੈ । ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜਨ-7’ ਦੇ ਗਰੈਂਡ ਫ਼ਿਨਾਲੇ ਵਿੱਚ ਪਹੁੰਚੇ ਛੇ ਪ੍ਰਤੀਭਾਗੀਆਂ ਵਿੱਚੋਂ ਕੋਈ ਇੱਕ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ’ ਦਾ ਖਿਤਾਬ ਆਪਣੇ ਨਾਂਅ ਕਰੇਗਾ ।

 

ਹੋਰ ਪੜ੍ਹੋ :

ਅਦਾਕਾਰਾ ਮੋਨਿਕਾ ਗਿੱਲ ਦੇ ਮੰਗੇਤਰ ਨੇ ਵਿਆਹ ‘ਚ ਪਾਇਆ ਖੂਬ ਭੰਗੜਾ, ਤਸਵੀਰਾਂ ਹੋ ਰਹੀਆਂ ਵਾਇਰਲ

Voice Of Punjab Chhota Champ7

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਛੇ ਪ੍ਰਤੀਭਾਗੀ ਇਸ ਸ਼ੋਅ ਦੇ ਕਈ ਪੜਾਅ ਵਿੱਚੋਂ ਗੁਜ਼ਰ ਕੇ ਗਰੈਂਡ ਫਿਨਾਲੇ ਵਿੱਚ ਪਹੁੰਚੇ ਹਨ । ਇਸ ਰਿਆਲਟੀ ਸ਼ੋਅ ਦੇ ਹਰ ਪੜਾਅ ਵਿੱਚ ਸੰਗੀਤ ਦੇ ਮਹਾਰਥੀਆਂ ਤੇ ਸ਼ੋਅ ਦੇ ਜੱਜ ਸਚਿਨ ਅਹੁਜਾ, ਅਫਸਾਨਾ ਖ਼ਾਨ ਤੇ ਬੀਰ ਸਿੰਘ ਨੇ ਇਹਨਾਂ ਸੁਰਬਾਜ਼ਾਂ ਨੂੰ ਸੰਗੀਤ ਦੀ ਹਰ ਕਸੌਟੀ ਤੇ ਪਰਖਿਆ ਹੈ ।

 

View this post on Instagram

 

A post shared by PTC Punjabi (@ptcpunjabi)

ਪਰ ਅੱਜ ਇਹਨਾਂ ਵਿੱਚੋਂ ਕੋਈ ਇੱਕ ਹੀ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ’ ਬਣੇਗਾ ।ਇਹਨਾਂ ਪ੍ਰਤੀਭਾਗੀਆਂ ਵਿੱਚੋਂ ਕਿਸ ਦੀ ਕਿਸਮਤ ਸਾਥ ਦਿੰਦੀ ਹੈ ਇਸ ਦੇਖਣ ਲਈ ਦੇਖਣਾ ਨਾ ਭੁੱਲਣਾ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ-7 ਦਾ ਗਰੈਂਡ ਫ਼ਿਨਾਲੇ’ ਅੱਜ ਸ਼ਾਮ 7.30 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ ।

Related Post