ਪੀਟੀਸੀ ਪੰਜਾਬੀ ‘ਤੇ ਵੇਖੋ ਕਾਮੇਡੀ ਸੀਰੀਜ਼ ‘ਜੀ ਜਨਾਬ’ ਦਾ ਨਵਾਂ ਐਪੀਸੋਡ

By  Shaminder May 5th 2021 06:30 PM -- Updated: May 5th 2021 06:38 PM

ਪੀਟੀਸੀ ਪੰਜਾਬੀ ‘ਤੇ ਕਾਮੇਡੀ ਸ਼ੋਅ ‘ਜੀ ਜਨਾਬ’ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ । ਇਸ ਸ਼ੋਅ ਦਾ ਨਵਾਂ ਐਪੀਸੋਡ ਅੱਜ ਰਾਤ ਨੂੰ ਵੇਖਣ ਨੂੰ ਮਿਲੇਗਾ । ਅੱਜ ਦੇ ਇਸ ਐਪੀਸੋਡ ‘ਚ ਤੁਹਾਨੂੰ ਵੇਖਣ ਨੂੰ ਮਿਲੇਗਾ ਕਿ ਕਿਵੇਂ ਸਾਰੇ ਸਟਾਫ ਮੈਂਬਰਸ ਚੋਰੀ ਚੋਰੀ ਕੋਲਡ ਡਰਿੰਕ ਪੀਂਦੇ ਹਨ, ਪਰ ਜਦੋਂ ਐੱਸ ਐੱਚ ਓ ਨੂੰ ਪਤਾ ਲ਼ੱਗਿਆ ਤਾਂ  ਸਭ ਨੂੂੰ ਉਸ ਦੀ ਨਰਾਜ਼ਗੀ ਝੱਲਣੀ ਪਈ ।

ji janaab

 

ਹੋਰ ਪੜ੍ਹੋ : ਰੇਸ਼ਮ ਸਿੰਘ ਅਨਮੋਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਸਾਂਝੀ ਕਰਦੇ ਹੋਏ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ 

Ji Janaab

ਇਸ ਤੋਂ ਬਾਅਦ ਆਉਂਦੀ ਹੈ ਮੁਨਸ਼ੀ ਦੀ ਸ਼ਾਮਤ ਕਿਉਂਕਿ ਉਸ ਨੂੰ ਉੱਚਾ ਬੋਲਣ ਕਰਕੇ ਐੱਸ ਐੱਚ ਓ ਸ਼ਜ਼ਾ ਦੇ ਦਿੰਦਾ ਹੈ ਅਤੇ ਖੁਦ ਅੰਦਰ ਬਹਿ ਕੇ ਕੋਲਡ ਡਰਿੰਕ ਦਾ ਮਜ਼ਾ ਲੈਂਦਾ ਹੈ । ਕੀ ਹੁੰਦਾ ਹੈ ਮੁਨਸ਼ੀ ਦਾ ਹਾਲ ਜਾਨਣ ਲਈ ਵੇਖੋ ‘ਜੀ ਜਨਾਬ’ ਕਾਮੇਡੀ ਸੀਰੀਜ਼ ਦਾ ਨਵਾਂ ਐਪੀਸੋਡ ਅੱਜ ਰਾਤ 8:30 ਵਜੇ ।

Ji Janaab

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਪੰਜਾਬੀ ‘ਤੇ ਕਈ ਸ਼ੋਅਜ਼ ਸ਼ੁਰੂ ਕੀਤੇ ਗਏ ਹਨ । ਪੀਟੀਸੀ ਪੰਜਾਬੀ ਵੱਲੋਂ ਪ੍ਰਸਾਰਿਤ ਕੀਤੇ ਜਾਣ ਵਾਲੇ ਇਨ੍ਹਾਂ ਪ੍ਰੋਗਰਾਮਾਂ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ ।

 

View this post on Instagram

 

A post shared by PTC Punjabi (@ptc.network)

Related Post