ਅੱਜ ਰਾਤ ਨੂੰ ਵੇਖੋ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7
ਪੀਟੀਸੀ ਪੰਜਾਬੀ ‘ਤੇ ਅੱਜ ਰਾਤ ਨੂੰ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7 ((Voice Of Punjab Chhota Champ-7)ਦਾ ਪਹਿਲਾ ਐਪੀਸੋਡ ਵਿਖਾਇਆ ਜਾਵੇਗਾ । ਇਸ ਐਪੀਸੋਡ ‘ਚ ਸ਼ੋਅ ਦੇ ਲਈ ਕਰਵਾਏ ਗਏ ਆਨਲਾਈਨ ਆਡੀਸ਼ਨ ਵਿਖਾਏ ਜਾਣਗੇ । ਜਿਸ ‘ਚ ਜੱਜ ਸਚਿਨ ਆਹੁਜਾ ਇਨ੍ਹਾਂ ਬੱਚਿਆਂ ਦੇ ਹੁਨਰ ਨੂੰ ਪਰਖਣਗੇ ।ਇਸ ਸ਼ੋਅ ਦਾ ਪ੍ਰਸਾਰਣ 23 ਅਗਸਤ, ਰਾਤ 8:30 ਵਜੇ ਪੀਟੀਸੀ ਪੰਜਾਬੀ ‘ਤੇ ਕੀਤਾ ਜਾਵੇਗਾ ।

ਹੋਰ ਪੜ੍ਹੋ : ਮਲਾਇਕਾ ਅਰੋੜਾ ਦਾ ਵੱਡਾ ਖੁਲਾਸਾ, ਛੇਤੀ ਪੈਸੇ ਕਮਾਉਣ ਦੇ ਚੱਕਰ ਵਿੱਚ ਕਰ ਬੈਠੀ ਸੀ ਇਹ ਕੰਮ
ਇਸ ਸ਼ੋਅ ‘ਚ ਇਹ ਬੱਚੇ ਆਡੀਸ਼ਨ ਤੋਂ ਬਾਅਦ ਵੱਖ ਵੱਖ ਪੜਾਅ ਚੋਂ ਅੱਗੇ ਵੱਧਦੇ ਹੋਏ ਬੱਚੇ ਆਪਣੇ ਮੁਕਾਮ ਤੱਕ ਪਹੁੰਚਣਗੇ । ਦੱਸ ਦਈਏ ਕਿ ਪੀਟੀਸੀ ਪੰਜਾਬੀ ‘ਤੇ ਕਈ ਰਿਆਲਟੀ ਸ਼ੋਅ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਦੇ ਜ਼ਰੀਏ ਪੰਜਾਬ ਦੇ ਟੈਲੇਂਟ ਨੂੰ ਉੱਭਰਨ ਦਾ ਮੌਕਾ ਮਿਲ ਰਿਹਾ ਹੈ ।
View this post on Instagram
ਇਨ੍ਹਾਂ ਰਿਆਲਟੀ ਸ਼ੋਅਜ਼ ਦੇ ਜ਼ਰੀਏ ਹੀ ਉਨ੍ਹਾਂ ਬੱਚਿਆਂ ਨੂੰ ਵੀ ਅੱਗੇ ਆਉਣ ਦਾ ਮੌਕਾ ਮਿਲ ਰਿਹਾ ਹੈ, ਜੋ ਆਪਣਾ ਹੁਨਰ ਵਿਖਾਉਣ ਤੋਂ ਪਿੱਛੇ ਰਹਿ ਜਾਂਦੇ ਹਨ।

ਪੀਟੀਸੀ ਪੰਜਾਬੀ ਦੇ ਇਨ੍ਹਾਂ ਰਿਆਲਟੀ ਸ਼ੋਅ ਚੋਂ ਕਈ ਗਾਇਕ ਨਿਕਲੇ ਹਨ ਜੋ ਅੱਜ ਪੰਜਾਬੀ ਇੰਡਸਟਰੀ ‘ਚ ਕਾਫੀ ਨਾਮ ਕਮਾ ਰਹੇ ਹਨ । ਉਨ੍ਹਾਂ ਵਿੱਚੋਂ ਗੁਰਨਾਮ ਭੁੱਲਰ, ਨਿਮਰਤ ਖਹਿਰਾ ਸਣੇ ਕਈ ਗਾਇਕ ਸ਼ਾਮਿਲ ਹਨ, ਜਿਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਚੰਗਾ ਨਾਮ ਬਣਾਇਆ ਹੈ ।