ਜਾਣੋ ਕੌਣ ਹੈ 'ਹਰ ਹਰ ਸ਼ੰਭੂ' ਦੀ ਅਸਲੀ ਗਾਇਕਾ, ਫਰਮਾਨੀ ਨਾਜ਼ ਨੇ ਨਹੀਂ ਸਗੋਂ ਇਸ 18 ਸਾਲ ਦੀ ਕੁੜੀ ਨੇ ਗਾਇਆ ਸੀ ਗੀਤ

By  Lajwinder kaur August 5th 2022 08:43 PM -- Updated: August 5th 2022 09:50 PM

Who is Abhilipsa Panda: ਦੇਸ਼ ਭਰ ਵਿੱਚ ਸਾਵਣ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ। ਸਾਵਣ ਦੇ ਮਹੀਨੇ ਭਗਵਾਨ ਸ਼ਿਵ ਦੀ ਭਗਤੀ ਦਾ ਬਹੁਤ ਮਹੱਤਵ ਹੈ। ਇਸ ਦੌਰਾਨ ਹਾਲ ਹੀ 'ਚ ਭਗਵਾਨ ਸ਼ੰਕਰ ਅਤੇ ਇਸ ਨੂੰ ਗਾਉਣ ਵਾਲੀ ਗਾਇਕਾ ਜਾ ਗੀਤ ਸੁਰਖੀਆਂ 'ਚ ਆਇਆ ਸੀ।

ਦਰਅਸਲ, ਯੂਟਿਊਬ ਗਾਇਕਾ ਫਰਮਾਨੀ ਨਾਜ਼ ਹਰ ਹਰ ਸ਼ੰਭੂ ਗੀਤ ਗਾਉਣ ਤੋਂ ਬਾਅਦ ਵਿਵਾਦਾਂ ਵਿੱਚ ਘਿਰ ਗਈ ਸੀ। ਇਸ ਗੀਤ ਕਾਰਨ ਫਰਮਾਨੀ ਨਾਜ਼ ਕਾਫੀ ਸਮੇਂ ਤੋਂ ਚਰਚਾ 'ਚ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਗੀਤ ਨੂੰ ਗਾਉਣ ਵਾਲੀ ਅਸਲੀ ਗਾਇਕਾ ਫਰਮਾਨੀ ਨਹੀਂ ਬਲਕਿ ਕੋਈ ਹੋਰ ਹੈ। ਆਓ ਤੁਹਾਨੂੰ ਦੱਸਦੇ ਹਾਂ ਕੌਣ ਹੈ ਇਸ ਗੀਤ ਦੀ ਅਸਲੀ ਗਾਇਕਾ ਬਾਰੇ।

har har shambhu singer image source: twitter

ਹੋਰ ਪੜ੍ਹੋ : ਗਰਭਵਤੀ ਆਲੀਆ ਭੱਟ ਢਿੱਲੇ ਸੂਟ, ਪਲਾਜ਼ੋ ਤੇ ਫੇਸ ਮਾਸਕ ਪਾ ਕੇ ਪਹੁੰਚੀ ਕਲੀਨਿਕ, ਕੈਮਰੇ ‘ਚ ਕੈਦ ਹੋਈਆਂ ਤਸਵੀਰਾਂ

Har Har Shambhu  ਗੀਤ ਗਾ ਕੇ ਫਰਮਾਨੀ ਇੱਕ ਦਮ ਚਰਚਾ ‘ਚ ਆ ਗਈ । ਉਨ੍ਹਾਂ ਦੇ ਇਸ ਗੀਤ ਨੂੰ 3.6 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਪਰ ਇਹ ਗੀਤ ਅਸਲ ਵਿੱਚ ਫਰਮਾਨੀ ਨੇ ਨਹੀਂ ਸਗੋਂ ਕਿਸੇ ਹੋਰ ਨੇ ਗਾਇਆ ਹੈ।

ਇਸ ਗੀਤ ਦਾ ਅਸਲੀ ਵਰਜ਼ਨ ਦੋ ਮਹੀਨੇ ਪਹਿਲਾਂ ਰਿਲੀਜ਼ ਹੋਇਆ ਸੀ, ਜਿਸ ਨੂੰ ਕਰੀਬ 72 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਉੱਥੇ ਹੀ ਇਸ ਦੀ ਗਾਇਕਾ ਦੀ ਗੱਲ ਕਰੀਏ ਤਾਂ ਇਸ ਗੀਤ ਨੂੰ ਅਸਲ ਵਿੱਚ ਅਭਿਲਿਪਸਾ ਪਾਂਡਾ ਅਤੇ ਜੀਤੂ ਸ਼ਰਮਾ ਨੇ ਮਿਲਕੇ ਗਾਇਆ ਹੈ। ਅਭਿਲਿਪਸਾ ਨੇ ਹੁਣ ਤੱਕ ਕਈ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਪਰ ਉਸ ਦੇ ਗੀਤ ‘ਹਰ ਹਰ ਸ਼ੰਭੂ’ ਨੇ ਵਧੇਰੇ ਪ੍ਰਸਿੱਧੀ ਹਾਸਲ ਹੋਈ ਹੈ।

farmani naaz not real singer image source: twitter

ਉੜੀਸਾ ਦੀ ਰਹਿਣ ਵਾਲੀ ਅਭਿਲਿਪਸਾ ਬਚਪਨ ਤੋਂ ਹੀ ਕਲਾ ਨਾਲ ਜੁੜੀ ਹੋਈ ਹੈ। ਉਸਨੇ ਚਾਰ ਸਾਲ ਦੀ ਉਮਰ ਵਿੱਚ ਆਪਣੇ ਦਾਦਾ ਜੀ ਤੋਂ ਸ਼ਾਸਤਰੀ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਇੰਨਾ ਹੀ ਨਹੀਂ ਉਸਦੀ ਮਾਤਾ ਕਲਾਸੀਕਲ ਡਾਂਸਰ ਹੈ। ਪਿਤਾ ਵੀ ਕਲਾ ਦੇ ਖੇਤਰ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੀ ਛੋਟੀ ਭੈਣ ਵੀ ਸੰਗੀਤ ਖੇਤਰ ਨਾਲ ਜੁੜੀ ਹੋਈ ਹੈ। ਇਸ ਗੀਤ ਨਾਲ ਲੋਕਾਂ ਦੀ ਤਾਰੀਫ ਜਿੱਤਣ ਵਾਲੀ ਅਭਿਲਿਪਸਾ ਨਾ ਸਿਰਫ ਸੰਗੀਤ ਸਗੋਂ ਹੋਰ ਕਈ ਖੇਤਰਾਂ 'ਚ ਵੀ ਮੁਹਾਰਤ ਰੱਖਦੀ ਹੈ। ਓਡੀਸੀ ਡਾਂਸਰ ਹੋਣ ਤੋਂ ਇਲਾਵਾ, 18 ਸਾਲਾ ਅਭਿਲਿਪਸਾ ਮਾਰਸ਼ਲ ਆਰਟਸ ਅਤੇ ਕਰਾਟੇ ਵਿੱਚ ਵੀ ਮਾਹਰ ਹੈ।

inside image of har har shambhu song image source: twitter

ਇੰਨਾ ਹੀ ਨਹੀਂ ਉਸ ਨੇ 2019 'ਚ ਨੈਸ਼ਨਲ ਲੈਵਲ ਕਰਾਟੇ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਿਆ ਹੈ। ਇਸ ਸਭ ਤੋਂ ਇਲਾਵਾ ਉਹ ਪੜ੍ਹਾਈ ਵਿੱਚ ਟਾਪਰ ਹੈ।

 

Related Post