
ਆਲੀਆ ਭੱਟ, ਜੋ ਅਜੇ ਵੀ ਆਪਣੀ ਫਿਲਮ ਡਾਰਲਿੰਗਜ਼ ਦੇ ਪ੍ਰਮੋਸ਼ਨ ਵਿੱਚ ਰੁੱਝੀ ਹੋਈ ਹੈ, ਸ਼ੁੱਕਰਵਾਰ ਨੂੰ ਚੈੱਕਅਪ ਲਈ ਕਲੀਨਿਕ ਪਹੁੰਚੀ, ਜਦੋਂ ਉਨ੍ਹਾਂ ਦੀਆਂ ਤਸਵੀਰਾਂ ਕਲਿੱਕ ਕਰਨ ਲਈ ਫੋਟੋਗ੍ਰਾਫ਼ਰਾਂ ਦੀ ਲਾਈਨ ਲੱਗ ਗਈ। ਕੈਮਰਾਮੈਨ ਆਲੀਆ ਦੀ ਇੱਕ ਝਲਕ ਨੂੰ ਕੈਮਰੇ 'ਚ ਕੈਦ ਕਰਨ ਲਈ ਬੇਤਾਬ ਨਜ਼ਰ ਆਏ।
ਹੋਰ ਪੜ੍ਹੋ : ਵਫ਼ਾਦਾਰ ਫੀਮੇਲ ਡੌਗੀ ਦੇ ਜਜ਼ਬੇ ਨੂੰ ਹਰ ਕੋਈ ਕਰ ਰਿਹਾ ਸਲਾਮ, 200 ਫੁੱਟ ਡੂੰਘੀ ਖੱਡ ‘ਚ ਡਿੱਗੇ ਆਪਣੇ ਮਾਲਕ ਦੀ ਬਚਾਈ ਜਾਨ

ਇਸ ਦੌਰਾਨ ਆਲੀਆ ਢਿੱਲੇ ਪੀਲੇ ਰੰਗ ਦਾ ਕੁੜਤਾ, ਪਲਾਜ਼ੋ ਪਹਿਣੇ ਨਜ਼ਰ ਆਈ। ਉਸ ਨੇ ਵਾਲ ਬੰਨੇ ਹੋਏ ਸਨ। ਉਥੇ ਹੀ ਅਦਾਕਾਰਾ ਨੇ ਮਾਸਕ ਨਾਲ ਚਿਹਰਾ ਢੱਕਿਆ ਹੋਇਆ ਸੀ। ਇਸ ਦੌਰਾਨ ਰਣਬੀਰ ਕਪੂਰ ਆਪਣੀ ਪਤਨੀ ਆਲੀਆ ਨਾਲ ਨਜ਼ਰ ਨਹੀਂ ਆਏ।
ਜੂਨ ਵਿੱਚ ਹੀ ਆਲੀਆ ਭੱਟ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਕਲੀਨਿਕ ਤੋਂ ਹੀ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਆਲੀਆ ਨੇ ਕੈਪਸ਼ਨ 'ਚ ਲਿਖਿਆ ਕਿ ਉਹ ਜਲਦ ਹੀ ਮਾਪੇ ਬਣਨ ਜਾ ਰਹੇ ਹਨ। ਇਸ ਤਸਵੀਰ 'ਚ ਆਲੀਆ ਨਾਲ ਰਣਬੀਰ ਵੀ ਨਜ਼ਰ ਆ ਰਹੇ ਸਨ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਸੀ।

ਆਲੀਆ ਅਤੇ ਰਣਬੀਰ ਅਪ੍ਰੈਲ 'ਚ ਹੀ ਵਿਆਹ ਦੇ ਬੰਧਨ 'ਚ ਬੱਝ ਗਏ ਸਨ। ਦੋਵੇਂ ਵਿਆਹ ਤੋਂ ਪਹਿਲਾਂ ਕਈ ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਉਨ੍ਹਾਂ ਦਾ ਪਿਆਰ ਬ੍ਰਹਮਾਸਤਰ ਦੇ ਸੈੱਟ ਤੋਂ ਸ਼ੁਰੂ ਹੋਇਆ ਸੀ ਅਤੇ ਇਸ ਸਮੇਂ ਦੋਵੇਂ ਆਪਣੇ ਨਵੇਂ ਸਫਰ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।

ਫਿਲਹਾਲ ਆਲੀਆ ਆਪਣੀ ਜ਼ਿੰਦਗੀ ਦੇ ਇਸ ਨਵੇਂ ਪੜਾਅ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ਅਤੇ ਇਸ ਦੌਰਾਨ ਉਹ ਆਰਾਮ ਕਰਨ ਦੀ ਬਜਾਏ ਕਾਫੀ ਕੰਮ ਕਰ ਰਹੀ ਹੈ। ਉਨ੍ਹਾਂ ਮੁਤਾਬਕ ਉਹ ਪੂਰੀ ਤਰ੍ਹਾਂ ਫਿੱਟ ਹੈ, ਇਸ ਲਈ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਆਰਾਮ ਦੀ ਜ਼ਰੂਰਤ ਨਹੀਂ ਹੈ। ਉਹ ਵੀ ਆਪਣਾ ਪੂਰਾ ਖਿਆਲ ਰੱਖ ਰਹੀ ਹੈ। ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ਡਾਰਲਿੰਗਸ ਨੈੱਟਫਲਿਕਸ ਉੱਤੇ ਰਿਲੀਜ਼ ਹੋਈ ਹੈ। ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਮਿਲਿਆ ਜੁਲਿਆ ਰਿਸਪਾਂਸ ਮਿਲ ਰਿਹਾ ਹੈ।