
Who is Abhilipsa Panda: ਦੇਸ਼ ਭਰ ਵਿੱਚ ਸਾਵਣ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ। ਸਾਵਣ ਦੇ ਮਹੀਨੇ ਭਗਵਾਨ ਸ਼ਿਵ ਦੀ ਭਗਤੀ ਦਾ ਬਹੁਤ ਮਹੱਤਵ ਹੈ। ਇਸ ਦੌਰਾਨ ਹਾਲ ਹੀ 'ਚ ਭਗਵਾਨ ਸ਼ੰਕਰ ਅਤੇ ਇਸ ਨੂੰ ਗਾਉਣ ਵਾਲੀ ਗਾਇਕਾ ਜਾ ਗੀਤ ਸੁਰਖੀਆਂ 'ਚ ਆਇਆ ਸੀ।
ਦਰਅਸਲ, ਯੂਟਿਊਬ ਗਾਇਕਾ ਫਰਮਾਨੀ ਨਾਜ਼ ਹਰ ਹਰ ਸ਼ੰਭੂ ਗੀਤ ਗਾਉਣ ਤੋਂ ਬਾਅਦ ਵਿਵਾਦਾਂ ਵਿੱਚ ਘਿਰ ਗਈ ਸੀ। ਇਸ ਗੀਤ ਕਾਰਨ ਫਰਮਾਨੀ ਨਾਜ਼ ਕਾਫੀ ਸਮੇਂ ਤੋਂ ਚਰਚਾ 'ਚ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਗੀਤ ਨੂੰ ਗਾਉਣ ਵਾਲੀ ਅਸਲੀ ਗਾਇਕਾ ਫਰਮਾਨੀ ਨਹੀਂ ਬਲਕਿ ਕੋਈ ਹੋਰ ਹੈ। ਆਓ ਤੁਹਾਨੂੰ ਦੱਸਦੇ ਹਾਂ ਕੌਣ ਹੈ ਇਸ ਗੀਤ ਦੀ ਅਸਲੀ ਗਾਇਕਾ ਬਾਰੇ।

ਹੋਰ ਪੜ੍ਹੋ : ਗਰਭਵਤੀ ਆਲੀਆ ਭੱਟ ਢਿੱਲੇ ਸੂਟ, ਪਲਾਜ਼ੋ ਤੇ ਫੇਸ ਮਾਸਕ ਪਾ ਕੇ ਪਹੁੰਚੀ ਕਲੀਨਿਕ, ਕੈਮਰੇ ‘ਚ ਕੈਦ ਹੋਈਆਂ ਤਸਵੀਰਾਂ
Har Har Shambhu ਗੀਤ ਗਾ ਕੇ ਫਰਮਾਨੀ ਇੱਕ ਦਮ ਚਰਚਾ ‘ਚ ਆ ਗਈ । ਉਨ੍ਹਾਂ ਦੇ ਇਸ ਗੀਤ ਨੂੰ 3.6 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਪਰ ਇਹ ਗੀਤ ਅਸਲ ਵਿੱਚ ਫਰਮਾਨੀ ਨੇ ਨਹੀਂ ਸਗੋਂ ਕਿਸੇ ਹੋਰ ਨੇ ਗਾਇਆ ਹੈ।
ਇਸ ਗੀਤ ਦਾ ਅਸਲੀ ਵਰਜ਼ਨ ਦੋ ਮਹੀਨੇ ਪਹਿਲਾਂ ਰਿਲੀਜ਼ ਹੋਇਆ ਸੀ, ਜਿਸ ਨੂੰ ਕਰੀਬ 72 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਉੱਥੇ ਹੀ ਇਸ ਦੀ ਗਾਇਕਾ ਦੀ ਗੱਲ ਕਰੀਏ ਤਾਂ ਇਸ ਗੀਤ ਨੂੰ ਅਸਲ ਵਿੱਚ ਅਭਿਲਿਪਸਾ ਪਾਂਡਾ ਅਤੇ ਜੀਤੂ ਸ਼ਰਮਾ ਨੇ ਮਿਲਕੇ ਗਾਇਆ ਹੈ। ਅਭਿਲਿਪਸਾ ਨੇ ਹੁਣ ਤੱਕ ਕਈ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਪਰ ਉਸ ਦੇ ਗੀਤ ‘ਹਰ ਹਰ ਸ਼ੰਭੂ’ ਨੇ ਵਧੇਰੇ ਪ੍ਰਸਿੱਧੀ ਹਾਸਲ ਹੋਈ ਹੈ।

ਉੜੀਸਾ ਦੀ ਰਹਿਣ ਵਾਲੀ ਅਭਿਲਿਪਸਾ ਬਚਪਨ ਤੋਂ ਹੀ ਕਲਾ ਨਾਲ ਜੁੜੀ ਹੋਈ ਹੈ। ਉਸਨੇ ਚਾਰ ਸਾਲ ਦੀ ਉਮਰ ਵਿੱਚ ਆਪਣੇ ਦਾਦਾ ਜੀ ਤੋਂ ਸ਼ਾਸਤਰੀ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਇੰਨਾ ਹੀ ਨਹੀਂ ਉਸਦੀ ਮਾਤਾ ਕਲਾਸੀਕਲ ਡਾਂਸਰ ਹੈ। ਪਿਤਾ ਵੀ ਕਲਾ ਦੇ ਖੇਤਰ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੀ ਛੋਟੀ ਭੈਣ ਵੀ ਸੰਗੀਤ ਖੇਤਰ ਨਾਲ ਜੁੜੀ ਹੋਈ ਹੈ। ਇਸ ਗੀਤ ਨਾਲ ਲੋਕਾਂ ਦੀ ਤਾਰੀਫ ਜਿੱਤਣ ਵਾਲੀ ਅਭਿਲਿਪਸਾ ਨਾ ਸਿਰਫ ਸੰਗੀਤ ਸਗੋਂ ਹੋਰ ਕਈ ਖੇਤਰਾਂ 'ਚ ਵੀ ਮੁਹਾਰਤ ਰੱਖਦੀ ਹੈ। ਓਡੀਸੀ ਡਾਂਸਰ ਹੋਣ ਤੋਂ ਇਲਾਵਾ, 18 ਸਾਲਾ ਅਭਿਲਿਪਸਾ ਮਾਰਸ਼ਲ ਆਰਟਸ ਅਤੇ ਕਰਾਟੇ ਵਿੱਚ ਵੀ ਮਾਹਰ ਹੈ।

ਇੰਨਾ ਹੀ ਨਹੀਂ ਉਸ ਨੇ 2019 'ਚ ਨੈਸ਼ਨਲ ਲੈਵਲ ਕਰਾਟੇ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਿਆ ਹੈ। ਇਸ ਸਭ ਤੋਂ ਇਲਾਵਾ ਉਹ ਪੜ੍ਹਾਈ ਵਿੱਚ ਟਾਪਰ ਹੈ।