ਯੁਵਰਾਜ ਤੇ ਮਾਨਸੀ ਨੇ ਬੇਟੇ ਰੇਦਾਨ ਦੀ ਪਹਿਲੀ ਦੀਵਾਲੀ ਨੂੰ ਕੁਝ ਇਸ ਤਰ੍ਹਾਂ ਕੀਤਾ ਸੈਲੀਬ੍ਰੇਟ, ਪਹਿਲੀ ਵਾਰ ਪੂਰੇ ਪਰਿਵਾਰ ਦੇ ਨਾਲ ਸ਼ੇਅਰ ਕੀਤੀ ਖ਼ਾਸ ਤਸਵੀਰ

By  Lajwinder kaur November 16th 2020 11:08 AM

ਪੰਜਾਬੀ ਗਾਇਕ ਤੇ ਐਕਟਰ ਯੁਵਰਾਜ ਹੰਸ ਜੋ ਕਿ ਸ਼ੋਸਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਏਨੀਂ ਦਿਨੀਂ ਆਪਣੇ ਜਲੰਧਰ ਵਾਲੇ ਘਰ ‘ਚ ਆਪਣੇ ਪਰਿਵਾਰ ਦੇ ਨਾਲ ਕੁਆਲਟੀ ਟਾਇਮ ਬਿਤਾ ਰਹੇ ਨੇ ।

mansi and ajit

ਹੋਰ ਪੜ੍ਹੋ : ਭਰਾ ਦੇ ਵੈਡਿੰਗ ਰਿਸ਼ੈਪਸਨ ‘ਚ ਕੰਗਨਾ ਰਣੌਤ ਨੇ ਪਹਾੜੀ ਗੀਤ ਉੱਤੇ ਕੀਤਾ ਸ਼ਾਨਦਾਰ ਡਾਂਸ, ਵਾਰ-ਵਾਰ ਦੇਖਿਆ ਜਾ ਰਿਹਾ ਇਹ ਵੀਡੀਓ

ਹੰਸ ਪਰਿਵਾਰ ਨੇ ਰੇਦਾਨ ਦੀ ਪਹਿਲੀ ਦੀਵਾਲੀ ਨੂੰ ਬਹੁਤ ਹੀ ਖ਼ਾਸ ਢੰਗ ਦੇ ਨਾਲ ਸੈਲੀਬ੍ਰੇਟ ਕੀਤਾ ਹੈ । ਯੁਵਰਾਜ ਹੰਸ ਨੇ ਆਪਣੇ ਪੂਰੇ ਪਰਿਵਾਰ ਦੀ ਤਸਵੀਰ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ ਤੇ ਨਾਲ ਹੀ ਸਭ ਨੂੰ ਦੀਵਾਲੀ ਦੀ ਵਧਾਈਆਂ ਵੀ ਦਿੱਤੀਆਂ ਨੇ ।

inside pic of yuvraj hans with hans family

ਤਸਵੀਰ ‘ਚ ਸਾਰਾ ਪਰਿਵਾਰ ਬਲੈਕ ਰੰਗ ਦੇ ਕਪੜਿਆਂ ‘ਚ ਦਿਖਾਈ ਦੇ ਰਿਹਾ ਹੈ । ਫੋਟੋ ‘ਚ ਯੁਵਰਾਜ ਹੰਸ ਆਪਣੀ ਪਤਨੀ, ਬੇਟੇ, ਵੱਡੇ ਭਰਾ-ਭਾਬੀ ਤੇ ਮਾਤਾ-ਪਿਤਾ ਦੇ ਨਾਲ ਦਿਖਾਈ ਦੇ ਰਹੇ ਨੇ । ਦਰਸ਼ਕਾਂ ਨੂੰ ਇਹ ਪੋਸਟ ਖੂਬ ਪਸੰਦ ਆ ਰਹੀ ਹੈ ।

yuvraj hans, mansi hredaan with hans family

ਜੇ ਗੱਲ ਕਰੀਏ ਯੁਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ ਕਮਾਲ ਦੇ ਐਕਟਰ ਹੋਣ ਦੇ ਨਾਲ ਵਧੀਆ ਗਾਇਕ ਵੀ ਨੇ । ਪੰਜਾਬੀ ਫ਼ਿਲਮਾਂ ‘ਚ ਕਾਫੀ ਐਕਟਿਵ ਨੇ । ਉਨ੍ਹਾਂ ਦੀ ਬਹੁਤ ਸਾਰੀਆਂ ਫ਼ਿਲਮਾਂ ਰਿਲੀਜ਼ਿੰਗ ਦੇ ਲਈ ਤਿਆਰ ਨੇ ।

 

View this post on Instagram

 

A post shared by Yuvraaj Hans (@yuvrajhansofficial)

Related Post