ਭਰਾ ਦੇ ਵੈਡਿੰਗ ਰਿਸ਼ੈਪਸਨ ‘ਚ ਕੰਗਨਾ ਰਣੌਤ ਨੇ ਪਹਾੜੀ ਗੀਤ ਉੱਤੇ ਕੀਤਾ ਸ਼ਾਨਦਾਰ ਡਾਂਸ, ਵਾਰ-ਵਾਰ ਦੇਖਿਆ ਜਾ ਰਿਹਾ ਇਹ ਵੀਡੀਓ

written by Lajwinder kaur | November 16, 2020

ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਕੰਗਨਾ ਰਣੌਤ ਦੇ ਭਰਾ ਅਕਸ਼ਤ ਰਣੌਤ ਦਾ ਵਿਆਹ ਰਿਤੂ ਸਾਂਗਵਾਨ ਨਾਲ ਹੋ ਗਿਆ ਹੈ। ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ । ਵਿਆਹ ਤੋਂ ਬਾਅਦ ਹੁਣ ਅਕਸ਼ਤ ਦੇ ਵੈਡਿੰਗ ਰਿਸ਼ੈਪਸਨ ਪਾਰਟੀ ਦੀਆਂ ਤਸਵੀਰਾਂ ਤੇ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਨੇ । kangna brother wedding pic ਹੋਰ ਪੜ੍ਹੋ : ਜਸਪਿੰਦਰ ਨਰੂਲਾ ਦੇ ਨਵੇਂ ਗੀਤ ‘BIDAYI’ ਦਾ ਟੀਜ਼ਰ ਹੋਇਆ ਰਿਲੀਜ਼, ਛੂਹ ਰਿਹਾ ਹੈ ਦਰਸ਼ਕਾਂ ਦੇ ਦਿਲਾਂ ਨੂੰ
ਹਾਲ ਹੀ ‘ਚ ਕੰਗਨਾ ਰਣੌਤ ਦਾ ਇੱਕ ਡਾਂਸ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਕੰਗਨਾ ਆਪਣੀ ਨਵੀਂ ਭਾਬੀ ਰਿਤੂ ਦੇ ਨਾਲ ਪਹਾੜੀ ਗੀਤ ਉੱਤੇ ਸ਼ਾਨਦਾਰ ਡਾਂਸ ਕਰਦੀ ਹੋਈ ਨਜ਼ਰ ਆਈ । kangana with brother and sister ਇਸ ਵੀਡੀਓ ਨੂੰ ਕੰਗਨਾ ਰਣੌਤ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਸ਼ੇਅਰ ਕੀਤਾ ਹੈ । ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ ਹੈ- ‘ਮੈਨੂੰ ਹਰ ਤਰ੍ਹਾਂ ਦੇ ਲੋਕ ਗੀਤ ਬਹੁਤ ਪਸੰਦ ਨੇ । ਅੱਜ ਮੇਰੇ ਭਰਾ ਦੀ ਧਾਮ ਹੈ, ਜਿੱਥੇ ਪਹਾੜੀ ਕਲਾਕਾਰਾਂ ਦੁਆਰਾ ਗਾਇਆ ਗਿਆ ਇੱਕ ਕਾਂਗੜੀ ਗੀਤ ਹੈ । ਇਸ ਗੀਤ ਦੇ ਅਰਥ ਨੇ, ਇੱਕ ਔਰਤ ਆਪਣੀ ਮਾਂ ਦੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਹੈ’ । ਦਰਸ਼ਕਾਂ ਨੂੰ ਐਕਟਰੈੱਸ ਦਾ ਇਹ ਸ਼ਾਨਦਾਰ ਡਾਂਸ ਵੀਡੀਓ ਖੂਬ ਪਸੰਦ ਆ ਰਿਹਾ ਹੈ । ਚਾਰ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ । kangna pahadi look

 
View this post on Instagram
 

A post shared by Kangana Ranaut (@kanganaranaut)

0 Comments
0

You may also like