ਮਾਂ ਦੀ ਮਮਤਾ ਨੂੰ ਬਿਆਨ ਕਰਦਾ ਹੈ ਅੰਮ੍ਰਿਤ ਮਾਨ ਦਾ ਨਵਾਂ ਗੀਤ ‘ਮਾਂ’

written by Shaminder | January 21, 2021

ਅੰਮ੍ਰਿਤ ਮਾਨ ਦਾ ਨਵਾਂ ਗੀਤ ‘ਮਾਂ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਗੀਤ ਦੇ ਬੋਲ ਖੁਦ ਅੰਮ੍ਰਿਤ ਮਾਨ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ ।ਇਸ ਗੀਤ ‘ਚ ਉਨ੍ਹਾਂ ਨੇ ਮਾਂ ਦੀ ਮਮਤਾ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਮਾਂ ਨੂੰ ਯਾਦ ਕੀਤਾ ਹੈ । Amrit Maan ਇਸ ਦੇ ਨਾਲ ਉਨ੍ਹਾਂ ਬੱਚਿਆਂ ਦੇ ਦਿਲਾਂ ਦੇ ਹਾਲ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਜਿਨ੍ਹਾਂ ਦੇ ਸਿਰੋਂ ਉਨ੍ਹਾਂ ਦੀ ਮਾਂ ਦਾ ਸਾਇਆ ਉੱਠ ਚੁੱਕਿਆ ਹੈ । ਅੰਮ੍ਰਿਤ ਮਾਨ ਨੇ ਸ਼ਾਇਦ ਇਸ ਗੀਤ ਰਾਹੀਂ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਵੀ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਹੋਰ ਪੜ੍ਹੋ : ਹਨੀ ਸਿੰਘ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਸਈਆਂ ਜੀ’, ਇਸ ਦਿਨ ਹੋਵੇਗਾ ਰਿਲੀਜ਼ Amrit Maan With Mother 9999999999999 ਕਿਉਂਕਿ ਉਨ੍ਹਾਂ ਨੇ ਵੀ ਬੀਤੇ ਸਾਲ ਆਪਣੀ ਮਾਂ ਨੂੰ ਗੁਆਇਆ ਸੀ । ਜਿਸ ਤੋਂ ਬਾਅਦ ਉਹ ਅਕਸਰ ਆਪਣੀ ਮਾਂ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । His Late Mother, Amrit Maan ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋ ਚੁੱਕਿਆ ਹੈ ਅਤੇ ਇੱਕ ਮਾਂ ਦਾ ਦੁਨੀਆ ਤੋਂ ਜਾਣ ਦਾ ਦਰਦ ਉਸ ਦਾ ਬੱਚਾ ਹੀ ਬਿਆਨ ਕਰ ਸਕਦਾ ਹੈ । ਫਿਲਹਾਲ ਇਸ ਗੀਤ ਦਾ ਵੀਡੀਓ ਰਿਲੀਜ਼ ਨਹੀਂ ਕੀਤਾ ਗਿਆ ਹੈ ।  

0 Comments
0

You may also like