ਰੁਮਾਲ ਵੇਚਣ ਵਾਲੇ ਇਸ ਸਿੱਖ ਵਿਅਕਤੀ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ, ਲੋਕ ਕਰ ਰਹੇ ਨੇ ਤਾਰੀਫ

written by Pushp Raj | January 12, 2023 05:38pm

Sikh Man set an example of honesty: ਆਏ ਦਿਨ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਜਿਸ 'ਚ ਸਿੱਖ ਵਿਅਕਤੀ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਲਮਾ।

image Source : Instagram

ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ 'ਤੇ ਇੱਕ ਮਹਿਲਾ ਸ਼ਰਧਾਲੂ ਦਾ ਮੋਬਾਈਲ ਡਿੱਗ ਗਿਆ। ਕੁਝ ਸਮੇਂ ਬਾਅਦ ਇਹ ਮੋਬਾਈਲ ਗੁਰੂਘਰ ਦੇ ਨੇੜੇ ਰੁਮਾਲਾ ਵੇਚਣ ਵਾਲੇ ਇੱਕ ਸਿੱਖ ਵਿਅਕਤੀ ਨੂੰ ਕੁਲਦੀਪ ਸਿੰਘ ਨੂੰ ਮਿਲ ਗਿਆ। ਰੁਮਾਲਾ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਲੇ ਕੁਲਦੀਪ ਸਿੰਘ ਨੇ ਆਪਣੀ ਇਮਾਨਦਾਰੀ ਵਿਖਾਉਂਦਿਆਂ ਹੋਇਆ ਮਹਿਲਾ ਸ਼ਰਧਾਲੂ ਨੂੰ ਉਸ ਦਾ ਮੋਬਾਇਲ ਵਾਪਿਸ ਕਰ ਦਿੱਤਾ। ਜਿਸ ਤੋਂ ਬਾਅਦ ਸੰਗਤਾਂ ਨੇ ਜਿੱਥੇ ਕੁਲਦੀਪ ਦਾ ਧੰਨਵਾਦ ਕੀਤਾ, ਉੱਥੇ ਹੀ ਵਿਰਾਸਤੀ ਮਾਰਗ 'ਤੇ ਪਿਛਲੀਆਂ ਘਟਨਾਵਾਂ ਨੂੰ ਭੁੱਲਣ ਲਈ ਵੀ ਕਿਹਾ।

image Source : Instagram

ਇਸ ਘਟਨਾ ਬਾਰੇ ਦੱਸਦੇ ਹੋਏ ਕੁਲਦੀਪ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਉਹ ਹੈਰੀਟੇਜ ਰੋਡ ’ਤੇ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਾਹ ਸ਼ਰਧਾਲੂਆਂ ਨੂੰ ਰੁਮਾਲ ਵੇਚ ਰਿਹਾ ਸੀ। ਫਿਰ ਉਨ੍ਹਾਂ ਨੂੰ ਇੱਕ ਐਂਡਰੌਇਡ ਫੋਨ ਰਾਹ 'ਤੇ ਪਿਆ ਹੋਇਆ ਮਿਲਿਆ। ਉਸ ਨੇ ਫੋਨ ਚੁੱਕ ਲਿਆ। ਇਸ 'ਤੇ ਲੌਕ ਲੱਗਾ ਹੋਇਆ ਸੀ। ਜਿਸ ਕਾਰਨ ਉਹ ਇਸ ਨੂੰ ਖੋਲ੍ਹ ਨਹੀਂ ਸਕਿਆ। ਇਸ ਤੋਂ ਪਹਿਲਾਂ ਕਿ ਇਹ ਫੋਨ ਗ਼ਲਤ ਹੱਥਾਂ ਵਿੱਚ ਜਾਂਦਾ, ਉਸ ਨੇ ਇਸ ਨੂੰ ਆਪਣੇ ਕੋਲ ਰੱਖਿਆ ਅਤੇ ਕੋਈ ਫੋਨ ਕਾਲ ਆਉਣ ਦੀ ਉਡੀਕ ਕੀਤੀ।

ਕੁਝ ਮਿੰਟਾਂ ਬਾਅਦ ਹੀ ਕੁਲਦੀਪ ਨੂੰ ਸੜਕ 'ਤੇ ਮਿਲੇ ਹੋਏ ਉਸ ਮੋਬਾਈਲ ਫੋਨ 'ਤੇ ਕਾਲ ਆਈ ਹੈ। ਇਹ ਫੋਨ ਮਹਿਲਾ ਸ਼ਰਧਾਲੂ ਦਾ ਸੀ। ਉਕਤ ਮਹਿਲਾ ਨੇ ਦੱਸਿਆ ਕਿ ਉਸ ਦੇ ਪਰਸ ਵਿੱਚੋਂ ਫੋਨ ਡਿੱਗ ਪਿਆ, ਪਰ ਉਸ ਨੂੰ ਪਤਾ ਨਹੀਂ ਲੱਗਾ। ਔਰਤ ਆਪਣਾ ਮੋਬਾਈਲ ਫੋਨ ਲੈ ਕੇ ਬਹੁਤ ਖੁਸ਼ ਹੋਈ। ਉਸ ਨੇ ਕਿਹਾ ਕਿ ਪੰਜਾਬੀ ਲੋਕ ਬਹੁਤ ਇਮਾਨਦਾਰ ਹੁੰਦੇ ਹਨ।

image Source : Instagram

ਹੋਰ ਪੜ੍ਹੋ: ਕਾਰਤਿਕ ਆਰੀਅਨ ਦੀ ਫ਼ਿਲਮ 'ਸ਼ਹਿਜ਼ਾਦਾ' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਅਜਿਹੀਆਂ ਦੋ ਘਟਨਾਵਾਂ ਵਾਪਰੀਆਂ ਸਨ, ਜਿਸ ਕਾਰਨ ਅੰਮ੍ਰਿਤਸਰ ਦਾ ਅਕਸ ਖਰਾਬ ਹੋਇਆ ਸੀ। ਇੱਕ ਬਲਾਗਰ ਵੱਲੋਂ ਬਣਾਈ ਗਈ ਵੀਡੀਓ ਸੀ, ਜਿਸ ਵਿੱਚ ਇੱਕ ਨੌਜਵਾਨ ਉਸਨੂੰ ਲੜਕੀਆਂ ਦੀ ਸਪਲਾਈ ਕਰ ਰਿਹਾ ਸੀ ਅਤੇ ਦੂਜਾ ਇੱਕ ਸ਼ਰਧਾਲੂ ਵਿਰਾਸਤੀ ਸੜਕ 'ਤੇ ਨਸ਼ੇ ਦੀ ਹਾਲਤ ਵਿਚ ਸੀ ਜਿਸ ਦੀ ਵੀਡੀਓ ਵੀ ਵਾਇਰਲ ਹੋਈ ਸੀ।

You may also like