ਕਿਸਾਨਾਂ ਖਿਲਾਫ ਬੋਲਣ ਵਾਲੀ ਹੇਮਾ ਮਾਲਿਨੀ ਨੂੰ ਕਿਸਾਨਾਂ ਨੇ ਲਿਖੀ ਖੁੱਲ੍ਹੀ ਚਿੱਠੀ, ਕਿਹਾ ‘ਹੇਮਾ ਮਾਲਿਨੀ ਪੰਜਾਬ ਆ ਕੇ ਸਮਝਾਵੇ ਖੇਤੀ ਕਾਨੂੰਨ’

written by Rupinder Kaler | January 18, 2021

ਬਾਲੀਵੁੱਡ ਅਦਾਕਾਰ ਹੇਮਾ ਮਾਲਿਨੀ ਤੇ ਸੰਨੀ ਦਿਓਲ ਜਿੱਥੇ ਮੋਦੀ ਸਰਕਾਰ ਵੱਲੋਂ ਜਾਰੀ ਖੇਤੀ ਬਿੱਲਾਂ ਦੇ ਗੁਣ ਗਾਣ ਕਰਦੇ ਨਜ਼ਰ ਆ ਰਹੇ ਹਨ ਉੱਥੇ ਹੀ ਇਸ ਸਭ ਦੇ ਚਲਦੇ ਕਿਸਾਨਾਂ ਦੀ ਇੱਕ ਜੱਥੇਬੰਦੀ ਨੇ ਹੇਮਾ ਮਾਲਿਨੀ ਨੂੰ ਖੁੱਲ੍ਹੀ ਚਿੱਠੀ ਲਿੱਖੀ ਹੈ । ਇਸ ਚਿੱਠੀ ਰਾਹੀਂ ਕਿਸਾਨ ਜੱਥੇਬੰਦੀ ਨੇ ਹੇਮਾ ਮਾਲਿਨੀ ਨੂੰ ਮੋਦੀ ਵੱਲੋਂ ਪਾਸ ਖੇਤੀ ਕਾਨੂੰਨਾਂ ਦੇ ਲਾਭ ਦੱਸਣ ਲਈ ਕਿਹਾ ਹੈ । inside pic of farmer protest at delhi ਹੋਰ ਪੜ੍ਹੋ : ਗਿੱਪੀ ਗਰੇਵਾਲ ਦੇ ਛੋਟੇ ਬੇਟੇ ਗੁਰਬਾਜ਼ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ ਬਾਲੀਵੁੱਡ ਅਦਾਕਾਰ ਲਿਊਕਸ ਦਾ ਹੋਇਆ ਦਿਹਾਂਤ, ਰਿਚਾ ਚੱਡਾ ਸਣੇ ਕਈ ਹਸਤੀਆਂ ਨੇ ਜਤਾਇਆ ਦੁੱਖ ਇਸ ਦੇ ਨਾਲ ਹੀ ਜੱਥੇਬੰਦੀ ਨੇ ਹੇਮਾ ਮਾਲਿਨੀ ਨੂੰ ਪੇਸ਼ਕਸ ਕੀਤੀ ਹੈ ਕਿ ਪੰਜਾਬ ਆਉਣ ਤੇ ਇੱਥੇ ਰਹਿਣ ਦਾ ਉਹਨਾਂ ਦਾ ਜਿਨ੍ਹਾਂ ਵੀ ਖਰਚਾ ਹੋਵੇਗਾ ਉਹ ਖੁਦ ਉਠਾਉਣਗੇ । ਚਿੱਠੀ ਦੀ ਗੱਲ ਕੀਤੀ ਜਾਵੇ ਤਾਂ ਇੱਕ ਅਖ਼ਬਾਰ ਦੀ ਖ਼ਬਰ ਮੁਤਾਬਕ, ਕਿਸਾਨਾਂ ਨੇ ਲਿਖਿਆ ਹੈ ਕਿ “ਕਿਸਾਨ ਆਪਣੀ ਫਸਲ ਦੇ ਸਹੀ ਮੁੱਲ ਦੀ ਮੰਗ ਨੂੰ ਲੈ ਕੇ ਪਿਛਲੇ 51 ਦਿਨਾਂ ਤੋਂ ਦਿੱਲੀ ਸਰਹੱਦ ‘ਤੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਲਗਪਗ 100 ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। farmer ਅਜਿਹੇ ਸਮੇਂ ਤੁਹਾਡੇ ਬਿਆਨ ਨੇ ਹਰ ਪੰਜਾਬੀ ਨੂੰ ਠੇਸ ਪਹੁੰਚਾਈ ਹੈ। ਕਿਸਾਨ ਸਖ਼ਤ ਮਿਹਨਤ ਕਰਦਾ ਹੈ ਅਤੇ ਫਸਲਾਂ ਉਗਾਉਂਦਾ ਹੈ। ਉਹ ਆਪਣੀ ਫਸਲ ਨੂੰ ਇੰਝ ਕਿਸੇ ਵੀ ਕੀਮਤ 'ਤੇ ਨਹੀਂ ਵੇਚ ਸਕਦਾ।" Hema-Malini ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹੇਮਾ ਮਾਲਿਨੀ ਨੇ ਹਾਲ ਹੀ ਵਿੱਚ ਇੱਕ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਪ੍ਰਦਰਸ਼ਨਕਾਰੀ ਕਿਸਾਨ ਨਹੀਂ ਜਾਣਦੇ ਕਿ ਉਹ ਕੀ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਦਾ ਕੋਈ ਏਜੰਡਾ ਨਹੀਂ ਹੈ ਅਤੇ ਉਨ੍ਹਾਂ ਨੂੰ ਵਿਰੋਧੀ ਪਾਰਟੀਆਂ ਵੱਲੋਂ ਆਪਣੇ ਹਿੱਤਾਂ ਲਈ ਵਰਤਿਆ ਜਾ ਰਿਹਾ ਹੈ। ਹੇਮਾ ਮਾਲਿਨੀ ਦੇ ਇਸ ਬਿਆਨ ਤੋਂ ਬਾਅਦ ਕਿਸਾਨਾਂ ਨੇ ਉਨ੍ਹਾਂ ਨੂੰ ਪੱਤਰ ਲਿਖ ਕੇ ਪੰਜਾਬ ਆਉਣ ਅਤੇ ਤਿੰਨ ਖੇਤੀ ਕਾਨੂੰਨਾਂ ਦੀ ਵਿਆਖਿਆ ਕਰਨ ਦੀ ਅਪੀਲ ਕੀਤੀ।

0 Comments
0

You may also like