ਅਨੰਨਿਆ ਸ਼ਰਮਾ ਨੇ ਜਿੱਤਿਆ 'ਵਾਇਸ ਆਫ਼ ਪੰਜਾਬ ਛੋਟਾ ਚੈਂਪ' ਸੀਜ਼ਨ-6 ਦਾ ਖਿਤਾਬ 

Written by  Rupinder Kaler   |  July 15th 2019 12:32 PM  |  Updated: July 15th 2019 12:32 PM

ਅਨੰਨਿਆ ਸ਼ਰਮਾ ਨੇ ਜਿੱਤਿਆ 'ਵਾਇਸ ਆਫ਼ ਪੰਜਾਬ ਛੋਟਾ ਚੈਂਪ' ਸੀਜ਼ਨ-6 ਦਾ ਖਿਤਾਬ 

ਪੀਟੀਸੀ ਪੰਜਾਬੀ ਦੇ ਟੈਲੇਂਟ ਹੰਟ ਸ਼ੋਅ 'ਵਾਇਸ ਆਫ਼ ਪੰਜਾਬ ਛੋਟਾ ਚੈਂਪ' ਸੀਜ਼ਨ-6 ਦੇ ਗ੍ਰੈਂਡ ਫ਼ਿਨਾਲੇ ਵਿੱਚ ਸਭ ਨੂੰ ਪਿੱਛੇ ਛੱਡਦੇ ਹੋਏ ਅਨੰਨਿਆ ਸ਼ਰਮਾ ਨੇ 'ਪੀਟੀਸੀ ਵਾਇਸ ਆਫ਼ ਪੰਜਾਬ ਛੋਟਾ ਚੈਂਪ' ਦਾ ਖਿਤਾਬ ਆਪਣੇ ਨਾਂਅ ਕੀਤਾ ਹੈ ।ਜੰਮੂ ਕਸ਼ਮੀਰ ਦੇ ਉਧਮਪੁਰ ਦੀ ਰਹਿਣ ਵਾਲੀ ਅਨੰਨਿਆ ਸ਼ਰਮਾ ਨੇ ਫਾਈਨਲ ਵਿੱਚ ਪਹੁੰਚੇ 5 ਪ੍ਰਤਿਭਾਗੀਆਂ ਨੂੰ ਪਿੱਛੇ ਛੱਡਦੇ ਹੋਏ 'ਪੀਟੀਸੀ ਵਾਇਸ ਆਫ਼ ਪੰਜਾਬ ਛੋਟਾ ਚੈਂਪ' ਦੀ ਟਰਾਫੀ ਆਪਣੇ ਨਾਂਅ ਕੀਤੀ ਹੈ । ਇਸ ਜਿੱਤ ਦੌਰਾਨ ਅਨੰਨਿਆ ਸ਼ਰਮਾ ਨੂੰ ਪੀਟੀਸੀ ਨੈੱਟਵਰਕ ਦੇ ਪ੍ਰੈਜੀਡੈਂਟ ਤੇ ਐੱਮਡੀ ਰਵਿੰਦਰ ਨਰਾਇਣ ਨੇ ਇੱਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ।

ਇਸ ਮੁਕਾਬਲੇ ਵਿੱਚ ਮਾਨਵ ਹੀਰਾ ਫਰਸਟ ਰਨਰ ਅੱਪ ਰਿਹਾ । ਉਸ ਨੂੰ 5੦ ਹਜ਼ਾਰ ਦੀ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ । ਤਸ਼ਮੀਨ ਕੌਰ ਸੈਕਿੰਡ ਰਨਰ ਅੱਪ ਰਹੀ । ਤਸ਼ਮੀਨ ਕੌਰ ਨੂੰ 25 ਹਜ਼ਾਰ ਦੀ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ।'ਵਾਇਸ ਆਫ਼ ਪੰਜਾਬ ਛੋਟਾ ਚੈਂਪ' ਦਾ ਗ੍ਰੈਂਡ ਫ਼ਿਨਾਲੇ 13 ਜੁਲਾਈ ਨੂੰ ਪੀਟੀਸੀ ਪੰਜਾਬੀ ਤੇ ਦਿਖਾਇਆ ਗਿਆ ਸੀ । ਇਸ ਦੌਰਾਨ ਨਿਮਰਤ ਖਹਿਰਾ, ਮਿਲਿੰਦ ਗਾਬਾ, ਹਰਗੁਣ ਕੌਰ ਤੇ ਅਖਿਲ ਨੇ ਆਪਣੇ ਗਾਣਿਆਂ ਨਾਲ ਖੂਬ ਰੰਗ ਬੰਨਿਆ ਸੀ ।

https://www.instagram.com/p/Bz2M0LTlaZY/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network