63 ਸਾਲ ਦੇ ਹੋਏ ਬਾਲੀਵੁੱਡ ਅਦਾਕਾਰ ਅਨਿਲ ਕਪੂਰ, ਖੁਦ ਨੂੰ ਇਸ ਤਰ੍ਹਾਂ ਰੱਖਦੇ ਹਨ ਫਿੱਟ

Written by  Rupinder Kaler   |  December 24th 2019 11:46 AM  |  Updated: December 24th 2019 11:46 AM

63 ਸਾਲ ਦੇ ਹੋਏ ਬਾਲੀਵੁੱਡ ਅਦਾਕਾਰ ਅਨਿਲ ਕਪੂਰ, ਖੁਦ ਨੂੰ ਇਸ ਤਰ੍ਹਾਂ ਰੱਖਦੇ ਹਨ ਫਿੱਟ

ਬਾਲੀਵੁੱਡ ਅਦਾਕਾਰ ਅਨਿਲ ਕਪੂਰ 63 ਸਾਲ ਦੇ ਹੋ ਗਏ ਹਨ । 24 ਦਸੰਬਰ 1956 ਵਿੱਚ ਜਨਮੇ ਅਨਿਲ ਕਪੂਰ ਆਪਣੀ ਉਮਰ ਦੇ ਮੁਕਾਬਲੇ ਆਪਣੇ ਆਪ ਨੂੰ ਫਿੱਟ ਰੱਖਦੇ ਹਨ । ਇੱਕ ਇੰਟਰਵਿਊ ਵਿੱਚ ਅਨਿਲ ਕਪੂਰ ਦੀ ਬੇਟੀ ਸੋਨਮ ਕਪੂਰ ਨੇ ਦੱਸਿਆ ਸੀ ਕਿ ਅਨਿਲ ਕਪੂਰ ਰਾਤ 11 ਵਜੇ ਸੌਂਅ ਜਾਂਦੇ ਹਨ ਇਸੇ ਲਈ ਉਹ ਬਾਲੀਵੁੱਡ ਦੀਆਂ ਪਾਰਟੀਆਂ ਵਿੱਚ ਦਿਖਾਈ ਨਹੀਂ ਦਿੰਦੇ ।

ਖਾਣ-ਪੀਣ ਦਾ ਰੱਖਦੇ ਹਨ ਬਹੁਤ ਖਿਆਲ

https://www.instagram.com/p/B5t8cHoBJZo/

ਸੋਨਮ ਕਪੂਰ ਮੁਤਾਬਿਕ, ਜਾਗਣ ਸੌਂਣ ਦੇ ਨਾਲ ਨਾਲ ਅਨਿਲ ਕਪੂਰ ਆਪਣੀ ਡਾਈਟ ਦਾ ਵੀ ਬਹੁਤ ਖਿਆਲ ਰੱਖਦੇ ਹਨ । ਉਹ ਸ਼ੂਗਰ ਤੇ ਜੰਕ ਫੂਡ ਤੋਂ ਕੋਹਾਂ ਦੂਰ ਰਹਿੰਦੇ ਹਨ । ਅਨਿਲ ਕਪੂਰ ਦਾ ਕਹਿਣਾ ਹੈ ਕਿ ਜ਼ਿਆਦਾਤਰ ਸਿਹਤ ਸ਼ੂਗਰ ਕਰਕੇ ਵਿਗੜਦੀ ਹੈ । ਤੁਸੀਂ ਇਸ ਤੋਂ ਜਿੰਨ੍ਹਾ ਦੂਰ ਰਹੋਗੇ ਤੁਸੀਂ ਓਨੇਂ ਹੀ ਸਿਹਤਮੰਦ ਰਹੋਗੇ ।

ਦਿਨ ਵਿੱਚ 5 ਤੋਂ 6 ਵਾਰ ਖਾਣਾ ਖਾਂਦੇ ਹਨ

https://www.instagram.com/p/B3tUiZDhqq_/

ਅਨਿਲ ਕਪੂਰ ਖੁਦ ਨੂੰ ਕਿਸਮਤ ਵਾਲੇ ਮੰਨਦੇ ਹਨ ਕਿ ਉਮਰ ਸਬੰਧੀ ਬਿਮਾਰੀਆਂ ਉਹਨਾਂ ਤੋਂ ਦੂਰ ਹਨ । ਅਨਿਲ ਦੀ ਡਾਈਟ ਦੀ ਗੱਲ ਕੀਤੀ ਜਾਵੇ ਤਾਂ ਉਹ ਦਿਨ ਵਿੱਚ 5 ਤੋਂ 6 ਵਾਰ ਥੋੜਾ ਥੋੜਾ ਖਾਣਾ ਖਾਂਦੇ ਹਨ । ਉਹਨਾਂ ਦੇ ਖਾਣੇ ਵਿੱਚ ਸਬਜ਼ੀਆਂ, ਦਾਲ, ਮੱਛੀ ਤੇ ਪ੍ਰੋਟੀਨ ਸ਼ੇਕ ਸ਼ਾਮਿਲ ਹਨ ।

2 ਤੋਂ 3 ਘੰਟੇ ਵਰਕ-ਆਊਟ ਕਰਦੇ ਹਨ

https://www.instagram.com/p/B1g88UVBYFc/

ਅਨਿਲ ਕਪੂਰ ਹਰ ਦਿਨ 2 ਤੋਂ 3 ਘੰਟੇ ਵਰਕ-ਆਊਟ ਕਰਦੇ ਹਨ । ਉਹ ਆਪਣੇ ਨਿਯਮ ਤੇ ਬਾਡੀ ਪਾਰਟਸ ਦੀ ਜ਼ਰੂਰਤ ਮੁਤਾਬਿਕ ਵਰਕ-ਆਊਟ ਬਦਲਦੇ ਰਹਿੰਦੇ ਹਨ । ਉਹਨਾਂ ਦੇ ਵਰਕ-ਆਊਟ ਵਿੱਚ ਤੇਜ਼ ਸਾਈਕਲਿੰਗ ਕਰਨਾ ਵੀ ਸ਼ਾਮਿਲ ਹੈ । ਉਹ ਸਵੇਰੇ ਉਠ ਕੇ ਜਾਂ ਤਾਂ ਸਾਈਕਲਿੰਗ ਕਰਦੇ ਹਨ ਜਾਂ ਜੌਗਿੰਗ ਕਰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network