ਅਨਿਲ ਕਪੂਰ ਦੀ ਧੀ ਰੀਆ ਕਪੂਰ ਮਾਲਦੀਵ ‘ਚ ਮਨਾ ਰਹੀ ਹਨੀਮੂਨ, ਤਸਵੀਰਾਂ ਕੀਤੀਆਂ ਸਾਂਝੀਆਂ

written by Shaminder | September 13, 2021

ਅਨਿਲ ਕਪੂਰ ਦੀ ਛੋਟੀ ਧੀ ਰੀਆ ਕਪੂਰ (Rhea Kapoor) ਜਿਸ ਦਾ ਅਗਸਤ ‘ਚ ਵਿਆਹ ਹੋਇਆ ਸੀ । ਉਹ ਏਨੀਂ ਦਿਨੀਂ ਆਪਣੇ ਪਤੀ ਕਰਣ ਬੁਲਾਨੀ ਦੇ ਨਾਲ ਹਨੀਮੂਨ (Honeymoon) ਮਨਾਉਣ ਲਈ ਮਾਲਦੀਵ ਗਈ ਹੋਈ ਹੈ । ਰੀਆ ਦੇ ਪਤੀ ਕਰਣ ਬੁਲਾਨੀ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਰੀਆ ਦੇ ਨਾਲ ਸਮੁੰਦਰ ‘ਚ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਦੋਵਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

Rhea Kapoor, -min Image From Inatagram

ਹੋਰ ਪੜ੍ਹੋ : ਇਸ ਵਜ੍ਹਾ ਕਰਕੇ ਗਾਇਕ ‘ਪ੍ਰਿੰਸ’ ਬਣ ਗਿਆ ‘ਰੌਸ਼ਨ ਪ੍ਰਿੰਸ’, ਜਾਣੋਂ ਦਿਲਚਸਪ ਕਹਾਣੀ

ਦੋਵੇਂ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਦੋਵਾਂ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ । ਸੋਸ਼ਲ ਮੀਡੀਆ ‘ਤੇ ਦੋਵਾਂ ਦੀਆਂ ਤਸਵੀਰਾਂ ‘ਤੇ ਦੋਵਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਖੂਬ ਕਮੈਂਟਸ ਕੀਤੇ ਜਾ ਰਹੇ ਹਨ ।

Rhea Kapoor ,, -min Image From Instagram

ਇਸ ਦੇ ਨਾਲ ਹੀ ਰੀਆ ਕਪੂਰ ਦੀ ਬੋਲਡ ਡ੍ਰੈੱਸ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਹਨ । ਦੱਸ ਦਈਏ ਦੋਵਾਂ ਨੇ ਅਗਸਤ ਮਹੀਨੇ ‘ਚ ਇੱਕ ਸਾਦੇ ਸਮਾਰੋਹ ‘ਚ ਅਨਿਲ ਕਪੂਰ ਦੇ ਬੰਗਲੇ ‘ਚ ਵਿਆਹ ਕਰਵਾਇਆ ਸੀ ।ਇਸ ਵਿਆਹ ‘ਚ ਘਰ ਦੇ ਮੈਂਬਰ ਅਤੇ ਨਜ਼ਦੀਕੀ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ।

 

View this post on Instagram

 

A post shared by Karan Boolani (@karanboolani)

ਇਹ ਵਿਆਹ ਬਹੁਤ ਹੀ ਸਾਦਗੀ ਦੇ ਨਾਲ ਹੋਇਆ ਸੀ ਅਤੇ ਰੀਆ ਦੀ ਵਿਆਹ ਵਾਲੀ ਡ੍ਰੈੱਸ ਵੀ ਬਹੁਤ ਹੀ ਸਾਦੀ ਸੀ। ਰੀਆ ਕਪੂਰ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਤਸਵੀਰਾਂ ਅਤੇ ਵੀਡੀਓਜ਼ ਆਪਣੇ ਹਨੀਮੂਨ ਦੇ ਸਾਂਝੇ ਕੀਤੇ ਸਨ ।

 

0 Comments
0

You may also like