ਅਨਿਲ ਕਪੂਰ ਦੀ ਧੀ ਰੀਆ ਕਪੂਰ ਦਾ ਹੋਣ ਜਾ ਰਿਹਾ ਹੈ ਵਿਆਹ, ਅਨਿਲ ਕਪੂਰ ਦੇ ਘਰ ਵਿੱਚ ਜਸ਼ਨ ਦਾ ਮਾਹੌਲ

written by Rupinder Kaler | August 14, 2021

ਅਨਿਲ ਕਪੂਰ (anil kapoor) ਦੇ ਘਰ ਜਸ਼ਨ ਦਾ ਮਾਹੌਲ ਹੈ। ਸੋਨਮ ਕਪੂਰ ਤੋਂ ਬਾਅਦ ਉਨ੍ਹਾਂ ਦੀ ਛੋਟੀ ਧੀ ਰੀਆ ਕਪੂਰ  (rhea kapoor) ਵੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਖਬਰਾਂ ਦੇ ਮੁਤਾਬਿਕ ਅਨਿਲ ਕਪੂਰ ਦੀ ਧੀ ਰੀਆ ਕਪੂਰ ਆਪਣੇ ਬੁਆਏਫ੍ਰੈਂਡ ਕਰਣ ਬੁਲਾਨੀ ਨਾਲ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਕਰਨ ਜਾ ਰਹੀ ਹੈ। ਰੀਆ (rhea kapoor) 13 ਸਾਲਾਂ ਤੋਂ ਕਰਣ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਹੈ ਅਤੇ ਦੋਵੇਂ ਆਪਣੇ ਰਿਸ਼ਤੇ ਨੂੰ ਵਿਆਹ ਦਾ ਨਾਂ ਦੇਣ ਜਾ ਰਹੇ ਹਨ। ਦੋਵੇਂ ਲਵ ਬਰਡਸ ਅਨਿਲ ਕਪੂਰ ਦੇ ਜੁਹੂ ਬੰਗਲੇ ਵਿੱਚ ਸੱਤ ਫੇਰੇ ਲੈਣਗੇ।

Pic Courtesy: Instagram

ਹੋਰ ਪੜ੍ਹੋ :

ਰਾਖੀ ਸਾਵੰਤ ਦੇ ਘਰ ਦਰਵਾਜ਼ਾ ਤੋੜ ਕੇ ਦਾਖਲ ਹੋਇਆ ਇੱਕ ਸ਼ਖਸ, ਅਦਾਕਾਰਾ ਨੇ ਦਰਜ ਕਰਵਾਈ ਸ਼ਿਕਾਇਤ

Pic Courtesy: Instagram

ਰੀਆ ਕਪੂਰ (rhea kapoor) ਅਤੇ ਕਰਣ ਬੁਲਾਨੀ ਦੇ ਵਿਆਹ ਦਾ ਫੰਕਸ਼ਨ ਦੋ ਤੋਂ ਤਿੰਨ ਦਿਨਾਂ ਤੱਕ ਚੱਲਣ ਵਾਲਾ ਹੈ। ਹਾਲਾਂਕਿ, ਇਨ੍ਹਾਂ ਪ੍ਰੋਗਰਾਮਾਂ ਵਿੱਚ ਸਿਰਫ ਪਰਿਵਾਰਕ ਮੈਂਬਰ ਅਤੇ ਖਾਸ ਦੋਸਤ ਅਤੇ ਰਿਸ਼ਤੇਦਾਰ ਹੀ ਮੌਜੂਦ ਹੋਣਗੇ। ਇਸ ਦੇ ਨਾਲ ਹੀ ਕਪੂਰ ਪਰਿਵਾਰ (anil kapoor) ਵੱਲੋਂ ਅਜੇ ਤੱਕ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਕਰਣ ਅਤੇ ਰੀਆ ਦੇ ਇਸ ਵਿਆਹ ਤੋਂ ਉਨ੍ਹਾਂ ਦੇ ਪਰਿਵਾਰ ਬਹੁਤ ਖੁਸ਼ ਹਨ ਪਰ ਉਹ ਆਪਣੇ ਸਮਾਰੋਹ ਵਿੱਚ ਬਹੁਤ ਸਾਰੇ ਲੋਕਾਂ ਨੂੰ ਸ਼ਾਮਲ ਨਹੀਂ ਕਰਨਾ ਚਾਹੁੰਦੇ। ਤੁਹਾਨੂੰ ਦੱਸ ਦੇਈਏ ਕਿ ਕਰਣ ਅਤੇ ਰੀਆ ਨੂੰ ਅਕਸਰ ਸੋਸ਼ਲ ਮੀਡੀਆ ਉੱਤੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਦੇਖਿਆ ਗਿਆ ਹੈ।

Pic Courtesy: Instagram

ਰੀਆ ਅਕਸਰ ਕਰਣ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਕਰਣ ਬੁਲਾਨੀ ਇੱਕ ਫਿਲਮ ਨਿਰਮਾਤਾ ਹਨ ਜਿਨ੍ਹਾਂ ਨੇ ਲਗਭਗ 500 ਇਸ਼ਤਿਹਾਰ ਬਣਾਏ ਹਨ। ਉਸਨੇ ‘ਆਇਸ਼ਾ’ ਅਤੇ ‘ਵੇਕ ਅਪ ਸਿਡ’ ਵਰਗੀਆਂ ਫਿਲਮਾਂ ਵਿੱਚ ਸਹਾਇਕ ਨਿਰਦੇਸ਼ਕ ਵਜੋਂ ਵੀ ਕੰਮ ਕੀਤਾ ਹੈ। ਇਸ ਦੇ ਨਾਲ ਹੀ, ਰੀਆ ਕਪੂਰ ਵੀ ਆਪਣੇ ਪਰਿਵਾਰ ਦੇ ਨਾਲ ਫਿਲਮੀ ਦੁਨੀਆ ਨਾਲ ਸਬੰਧਤ ਹੈ।

0 Comments
0

You may also like