ਅਨਿਲ ਕਪੂਰ ਦੀ ਬੇਟੀ ਰੀਆ ਕਪੂਰ ਦੇ ਵਿਆਹ ਦਾ ਕਾਰਡ ਵਾਇਰਲ, ਕਾਰਡ ਵਿੱਚ ਦੱਸਿਆ ਵਿਆਹ ਵਿੱਚ ਨਾ ਬੁਲਾਉਣ ਦਾ ਕਾਰਨ

written by Rupinder Kaler | August 21, 2021

ਅਨਿਲ ਕਪੂਰ ਦੀ ਬੇਟੀ ਰੀਆ ਕਪੂਰ (Rhea Kapoor)ਹਾਲ ਹੀ ਵਿਆਹ ਦੇ ਬੰਧਨ ’ਚ ਬੱਝੀ ਹੈ। ਰੀਆ ਨੇ ਆਪਣੇ ਬੁਆਏ ਫ੍ਰੈਂਡ ਕਰਣ ਬੁਲਾਨੀ (Karan Boolani)ਨਾਲ ਵਿਆਹ ਕਰਵਾਇਆ ਹੈ ।ਰੀਆ (Rhea Kapoor) ਅਤੇ ਕਰਣ ਦੇ ਵਿਆਹ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ। ਇਨ੍ਹਾਂ ਤਸਵੀਰਾਂ ’ਚ ਵਿਆਹ ਦੇ ਕਾਰਡ ਦੀ ਪਹਿਲੀ ਝਲਕ ਵੀ ਸਾਹਮਣੇ ਆਈ ਹੈ। ਕਾਰਡ ਦੀ ਇਕ ਝਲਕ ਐਕਟਰ ਜੈਕੀ ਸ਼ਰਾਫ ਦੀ ਪਤਨੀ ਆਯਸ਼ਾ ਸ਼ਰਾਫ ਨੇ ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਤੇ ਫੈਨਜ਼ ਨਾਲ ਸ਼ੇਅਰ ਕੀਤੀ ਹੈ। ਕਾਰਡ ਦੀ ਤਸਵੀਰ ਸ਼ੇਅਰ ਕਰਦੇ ਹੋਏ ਆਯਸ਼ਾ ਨੇ ਨਵ-ਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੱਤਾ ਹੈ।

ਹੋਰ ਪੜ੍ਹੋ :

ਗਾਇਕ ਪਰਮੀਸ਼ ਵਰਮਾ ਵੱਲੋਂ ਸਾਂਝੀ ਕੀਤੀ ਪੋਸਟ ‘ਤੇ ਰੇਸ਼ਮ ਸਿੰਘ ਅਨਮੋਲ ਨੇ ਦਿੱਤਾ ਪ੍ਰਤੀਕਰਮ

ਇਸ ਕਾਰਡ ’ਚ ਲਿਖਿਆ ਹੈ, ‘ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ 14.08.21 ਨੂੰ ਕਰਣ ਅਤੇ ਰੀਆ ਦਾ ਵਿਆਹ ਘਰ ’ਚ ਇਕ ਛੋਟਾ ਜਿਹਾ ਸਮਾਗਮ ਕਰਵਾ ਕੇ ਹੋਇਆ ਸੀ। ਸਾਡੇ ਸਮੇਂ ਦੀ ਸਥਿਤੀਆਂ ਨੇ ਸਾਨੂੰ ਆਪਣੇ ਕਈ ਪਿਆਰਿਆਂ ਨੂੰ ਆਪਣੇ ਵਿਆਹ ’ਚ ਬੁਲਾਉਣ ਤੋਂ ਰੋਕ ਦਿੱਤਾ।’

ਉਥੇ ਹੀ ਇਸੀ ਕਾਰਡ ’ਚ ਅੱਗੇ ਲਿਖਿਆ ਹੈ, ‘ਅਸੀਂ ਸਾਰਿਆਂ ਨੇ ਤੁਹਾਨੂੰ ਤਹਿ ਦਿਲ ਤੋਂ ਬਹੁਤ ਮਿਸ ਕੀਤਾ, ਪਰ ਅਸੀਂ ਤੁਹਾਡੇ ਦਿਲਾਂ ’ਚ ਹਾਂ। ਰੀਆ (Rhea Kapoor) ਅਤੇ ਕਰਣ ਇਕੱਠੇ ਆਪਣੇ ਜੀਵਨ ਦੀ ਸ਼ੁਰੂਆਤ ਕਰ ਰਹੇ ਹਨ। ਅਸੀਂ ਤੁਹਾਡੇ ਸਾਰਿਆਂ ’ਤੋਂ ਉਨ੍ਹਾਂ ਦੀ ਅੱਗੇ ਦੀ ਜਰਨੀ ਲਈ ਸਿਰਫ਼ ਤੁਹਾਡਾ ਆਸ਼ੀਰਵਾਦ ਅਤੇ ਪਿਆਰ ਮੰਗਦੇ ਹਾਂ। ਅਸੀਂ ਆਸ਼ਾ ਕਰਦੇ ਹਾਂ ਕਿ ਜਿਵੇਂ ਹੀ ਸਭ ਕੁਝ ਠੀਕ ਹੋ ਜਾਵੇਗਾ, ਅਸੀਂ ਤੁਹਾਡੇ ਸਾਰਿਆਂ ਨਾਲ ( ਜਸ਼ਨ ਮਨਾਵਾਂਗੇ।’

0 Comments
0

You may also like