ਗਾਇਕ ਸਿੱਧੂ ਮੂਸੇਵਾਲਾ ਨੂੰ ਮੁਰਗਿਆਂ ਦੀ ਲੜਾਈ ਕਰਵਾਉਣੀ ਪਈ ਮਹਿੰਗੀ

written by Rupinder Kaler | November 19, 2020

ਗਾਇਕ ਸਿੱਧੂ ਮੂਸੇਵਾਲਾ ਕਿਸੇ ਨਾ ਕਿਸੇ ਵਿਵਾਦ ਵਿੱਚ ਫਸਿਆ ਰਹਿੰਦਾ ਹੈ ਜਾਂ ਫਿਰ ਇਸ ਤਰ੍ਹਾਂ ਕਹਿ ਲਵੋ ਜਿੱਥੇ ਸਿੱਧੂ ਉੱਥੇ ਵਿਵਾਦ । ਗਾਇਕ ਸਿੱਧੂ ਮੂਸੇਵਾਲਾ ਹੁਣ ਆਪਣੇ ਗੀਤ ਨੂੰ ਲੈ ਕੇ ਵਿਵਾਦਾਂ ਵਿਚ ਘਿਰ ਗਏ ਹਨ । ਹਾਲ ਹੀ ਵਿਚ ਉਹਨਾਂ ਦਾ ਨਵਾਂ ਗੀਤ ਬਾਈ-ਬਾਈ ਰਿਲੀਜ਼ ਹੋਇਆ ਹੈ । Sidhu Moose Wala ਹੋਰ ਪੜ੍ਹੋ :

Sidhu Moose Wala ਇਸ ਗੀਤ ਦੀ ਵੀਡੀਓ ਵਿੱਚ ਉਹਨਾਂ ਨੇ ਮੁਰਗਿਆਂ ਦੀ ਲੜਾਈ ਦਿਖਾਈ ਹੈ ਜਿਸ ਤੇ ਐਨੀਮਲ ਵੈਲਫੇਅਰ ਆਫ ਇੰਡੀਆ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਮੂਸੇਵਾਲਾ ਦੇ ਗੀਤ ਸੰਜੂ ਨੂੰ ਲੈ ਕੇ ਵੀ ਵਿਵਾਦ ਛਿੜਿਆ ਸੀ। Sidhu Moose Wala ਗੀਤ ਸੰਜੂ ਨੂੰ ਲੈ ਕੇ ਪੰਜਾਬ ਪੁਲਿਸ ਨੇ ਉਨ੍ਹਾਂ ਦੇ ਖ਼ਿਲਾਫ਼ ਕੇਸ ਵੀ ਦਰਜ ਵੀ ਕੀਤਾ ਸੀ, ਕ੍ਰਾਈਮ ਬਰਾਂਚ ਵੱਲੋਂ ਦਰਜ ਕੀਤੇ ਗਏ ਕੇਸ ਵਿੱਚ ਇਲਜ਼ਾਮ ਸਨ ਕਿ ਸਿੱਧੂ ਮੂਸੇਵਾਲਾ ਆਪਣੇ ਸੰਜੂ ਗਾਣੇ ਦੇ ਜ਼ਰੀਏ ਗੰਨ ਕਲਚਰ ਨੂੰ ਪੰਜਾਬ ਵਿੱਚ ਵਧਾ ਰਿਹਾ ਹੈ। ਫਿਲਹਾਲ ਸਿੱਧੂ ਮੂਸੇਵਾਲਾ ਦੇ ਨਾਲ ਇਹ ਨਵਾਂ ਵਿਵਾਦ ਜੁੜ ਗਿਆ ਹੈ ਤੇ ਇਸ ਵਿਵਾਦ ਤੋਂ ਉਹ ਕਿਸ ਤਰ੍ਹਾਂ ਖਹਿੜਾ ਛੁਡਾਉਂਦੇ ਹਨ ਇਸ ਸਮਾਂ ਦੱਸੇਗਾ ।

0 Comments
0

You may also like