ਮਾਤਾ ਸਾਹਿਬ ਕੌਰ ਜੀ ਦੇ ਜੀਵਨ 'ਤੇ ਬਣੀ ਐਨੀਮੇਟਡ ਫਿਲਮ 'ਸੁਪਰੀਮ ਮਦਰਹੁੱਡ' ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ

Written by  Pushp Raj   |  April 01st 2022 01:39 PM  |  Updated: April 01st 2022 01:41 PM

ਮਾਤਾ ਸਾਹਿਬ ਕੌਰ ਜੀ ਦੇ ਜੀਵਨ 'ਤੇ ਬਣੀ ਐਨੀਮੇਟਡ ਫਿਲਮ 'ਸੁਪਰੀਮ ਮਦਰਹੁੱਡ' ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ

'ਖਾਲਸਾ ਪੰਥ ਦੀ ਮਾਂ' ਮਾਤਾ ਸਾਹਿਬ ਕੌਰ ਦੇ ਇਤਿਹਾਸ ਨੂੰ ਰੌਸ਼ਨ ਕਰਨ ਦੇ ਉਦੇਸ਼ ਨਾਲ, ਜ਼ੀ ਸਟੂਡੀਓਜ਼ ਨੇ ਨਿਹਾਲ ਨਿਹਾਲ ਨਿਹਾਲ ਪ੍ਰੋਡਕਸ਼ਨ ਦੇ ਸਹਿਯੋਗ ਨਾਲ ਡਾ. ਕਰਨਦੀਪ ਸਿੰਘ ਵੱਲੋਂ ਨਿਰਦੇਸ਼ਤ ਆਪਣੀ ਆਉਣ ਵਾਲੀ ਧਾਰਮਿਕ ਐਨੀਮੇਟਿਡ ਫਿਲਮ 'ਸੁਪਰੀਮ ਮਦਰਹੁੱਡ' ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਇਸ ਫ਼ਿਲਮ ਦੇ ਟੀਜ਼ਰ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।

ਇਸ ਫਿਲਮ ਦਾ ਟੀਜ਼ਰ ਮਾਤਾ ਸਾਹਿਬ ਕੌਰ ਜੀ ਦੀ ਯੋਧਾ ਅਤੇ ਸਾਹਸੀ ਮਾਨਸਿਕਤਾ ਤੇ ਸ਼ਖਸੀਅਤ ਨੂੰ ਬਾਖੂਬੀ ਦਰਸ਼ਾਉਂਦਾ ਹੈ। ਮਾਤਾ ਜੀ ਦੀਆਂ ਸਿੱਖਿਆਵਾਂ ਨੇ ਸਾਨੂੰ ਖ਼ਾਲਸਾ ਪੰਥ ਪ੍ਰਤੀ ਵਫ਼ਾਦਾਰ ਰਹਿਣ ਦੀ ਇੱਛਾ ਜਗਾ ਕੇ ਇੱਥੇ ਤੱਕ ਪਹੁੰਚਾਇਆ ਹੈ। ਇਸ ਟੀਜ਼ਰ ਵਿੱਚ ਮਾਤਾ ਜੀ ਨੂੰ ਭਾਈ ਜੱਸਾ ਸਿੰਘ ਜੀ ਨੂੰ ਕੀਰਤਨ ਤੇ ਸ਼ਸਤਰਾਂ ਦੀ ਮੱਹਤਤਾ ਦੱਸਦੇ ਹੋਏ ਦਰਸਾਇਆ ਗਿਆ ਹੈ।

ਦੱਸਣਯੋਗ ਹੈ ਕਿ ਦੱਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੀਜੀ ਪਤਨੀ ਅਤੇ ਮਾਤਾ ਸਾਹਿਬ ਕੌਰ ਜੀ ਨੇ ਖਾਲਸਾ ਪੰਥ ਵਿੱਚ ਬਹੁਤ ਹੀ ਵਿਸ਼ੇਸ਼ ਅਤੇ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਸ੍ਰੀ ਗੁਰੂ ਗੋਬਿੰਦ ਜੀ ਵੱਲੋਂ ਉਨ੍ਹਾਂ ਨੂੰ ਨਾ ਸਿਰਫ਼ ਖਾਲਸਾ ਮਾਤਾ ਦਾ ਖਿਤਾਬ ਦਿੱਤਾ ਗਿਆ ਸੀ, ਸਗੋਂ ਓਨ੍ਹਾਂ ਨੂੰ ਰਾਜਨੀਤਿਕ ਅਤੇ ਧਾਰਮਿਕ ਮੁੱਦਿਆਂ ਦੀ ਨਿਗਰਾਨੀ ਅਤੇ ਮਾਰਗਦਰਸ਼ਨ ਕਰਨ ਦਾ ਹੱਕ ਵੀ ਦਿੱਤਾ ਗਿਆ ਸੀ।

ਸਿੱਖ ਧਰਮ ਦੇ ਸਮਰਥਕਾਂ ਨੇ ਇਸ ਪ੍ਰੋਜੈਕਟ ਨੂੰ ਮੁੱਖ ਤੌਰ 'ਤੇ ਸਪਾਂਸਰ ਕਰਕੇ ਪੂਰਾ ਕਰਨ ਵਿੱਚ ਆਪਣਾ ਯੋਗਦਾਨ ਦਿੱਤਾ, ਤਾਂ ਜੋ ਸਾਡੇ ਵਿਰਸੇ ਦੀ ਮਹੱਤਤਾ ਵੱਧ ਤੋਂ ਵੱਧ ਸਰੋਤਿਆਂ ਤੱਕ ਪਹੁੰਚ ਸਕੇ, ਅਤੇ ਉਨ੍ਹਾਂ ਦੀ ਇਸ ਸ਼ਰਧਾ ਨੇ ਇਸ ਨੂੰ ਸੰਭਾਲਣ ਦੀ ਇੱਛਾ ਨੇ ਫਿਲਮ ਨੂੰ ਸੰਭਵ ਬਣਾਇਆ ਹੈ।

ਜੈਦੇਵ ਕੁਮਾਰ, ਟੀਏਵੀ ਅਤੇ ਸੌਰਭ ਕਲਸੀ ਨੇ ਫਿਲਮ ਵਿੱਚ ਸੰਗੀਤ ਤਿਆਰ ਕੀਤਾ ਹੈ ਜੋ ਤੁਹਾਨੂੰ ਇਸ ਫਿਲਮ ਤੋਂ ਪ੍ਰੇਰਿਤ ਹੋਣ ਵਿੱਚ ਮਦਦ ਕਰੇਗਾ। ਫਿਲਮ ਵਿੱਚ 3ਡੀ ਐਨੀਮੇਸ਼ਨ ਆਈ ਰਿਐਲਿਟੀਜ਼ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ ਦੁਆਰਾ ਕੀਤੀ ਗਈ ਹੈ। ਇਹ ਉਹੀ ਟੀਮ ਹੈ ਜਿਸ ਨੇ ਸਾਡੇ ਲਈ ਸਫਲ ਐਨੀਮੇਟਿਡ ਧਾਰਮਿਕ ਇਤਿਹਾਸਕ ਫਿਲਮ 'ਚਾਰ ਸਾਹਿਬਜ਼ਾਦੇ' ਦਾ ਨਿਰਮਾਣ ਕੀਤਾ ਸੀ। ਇੰਨਾ ਹੀ ਨਹੀਂ, ਫਿਲਮ ਦਾ ਟ੍ਰੇਲਰ 1 ਅਪ੍ਰੈਲ 2022 ਨੂੰ ਰਿਲੀਜ਼ ਹੋਵੇਗਾ।

 

ਹੋਰ ਪੜ੍ਹੋ : ਪੀਟੀਸੀ ਰਿਕਾਰਡਸ 'ਤੇ ਰਿਲੀਜ਼ ਹੋਇਆ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ 'ਚ ਸ਼ਬਦ "ਮੋ ਕਉ ਤੂੰ ਨ ਬਿਸਾਰਿ"

ਇੱਕ ਵਾਅਦੇ ਦੇ ਰੂਪ ਵਿੱਚ, ਡਾਇਰੈਕਟਰ ਡਾ. ਕਰਨਦੀਪ ਸਿੰਘ ਨੇ ਕਿਹਾ, “ਸਾਡੀ ਟੀਮ ਨੇ 16ਵੀਂ ਸਦੀ ਦੇ 20 ਤੋਂ ਵੱਧ ਇਤਿਹਾਸਕ ਸਰੋਤਾਂ ਦੀ ਖੋਜ ਕੀਤੀ ਹੈ, ਜਿਸ ਵਿੱਚ 50+ ਆਧੁਨਿਕ ਹਵਾਲਿਆਂ ਦੇ ਨਾਲ-ਨਾਲ ਵਿਸ਼ੇ ਦੀ ਪ੍ਰਮਾਣਿਕਤਾ ਦੀ ਸੰਭਾਲ ਯਕੀਨੀ ਤੌਰ ਤੇ ਬਣਾ ਕੇ ਰੱਖੀ ਜਾਵੇਗੀ। ਸਿੱਖ ਇਤਿਹਾਸ ਨੂੰ ਡਿਜੀਟਲ ਫਾਰਮੈਟ ਵਿੱਚ ਸੰਭਾਲਣ ਦੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਭਵਿੱਖ ਵਿੱਚ ਅਜਿਹੀਆਂ ਕਈ ਹੋਰ ਐਨੀਮੇਸ਼ਨਾਂ ਲਿਆਵਾਂਗੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਲਾਭ ਮਿਲ ਸਕੇ।

ਫਿਲਮ ਦੇ ਡਾਇਰੈਕਟਰ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਔਰਤਾਂ ਦੇ ਸਸ਼ਕਤੀਕਰਨ ਦੀ ਲੋੜ ਨੂੰ ਮਹਿਸੂਸ ਕਰਦੇ ਹੋਏ, ਅਸੀਂ ਮਾਤਾ ਸਾਹਿਬ ਕੌਰ ਜੀ ਨੂੰ ਪੰਜਾਬ ਵਿੱਚ ਔਰਤਾਂ ਨੂੰ ਉੱਚਾ ਚੁੱਕਣ ਅਤੇ ਪ੍ਰੇਰਿਤ ਕਰਨ ਲਈ ਆਪਣੀ ਪਹਿਲੀ ਨਾਇਕਾ ਵਜੋਂ ਚੁਣਿਆ।"


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network