
ਅਨੀਤਾ ਦੇਵਗਨ (Anita Devgan) ਇਨ੍ਹੀਂ ਦਿਨੀਂ ਆਪਣੇ ਪਤੀ ਦੇ ਨਾਲ ਲੰਡਨ (London) ‘ਚ ਨਵਾਂ ਸਾਲ ਅਤੇ ਕ੍ਰਿਸਮਸ ਦੀਆਂ ਛੁੱਟੀਆਂ ਮਨਾਉਣ ਦੇ ਲਈ ਪਹੁੰਚੀ । ਜਿਸ ਦਾ ਇੱਕ ਵੀਡੀਓ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓਨ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਪਤੀ ਹਰਦੀਪ ਗਿੱਲ ਦੇ ਨਾਲ ਲੰਡਨ ਦੀਆਂ ਸੜਕਾਂ ‘ਤੇ ਘੁੰਮਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ : ਸਲਮਾਨ ਖ਼ਾਨ ਦੇ ਜੀਜੇ ਨੂੰ ਭੀੜ ਨੇ ਘੇਰਿਆ, ਭੀੜ ਚੋਂ ਨਿਕਲਣ ਦੇ ਲਈ ਜੂਝਦੇ ਨਜ਼ਰ ਆਏ ਆਯੁਸ਼ ਸ਼ਰਮਾ
ਇਸ ਦੌਰਾਨ ਉਨ੍ਹਾਂ ਦੇ ਕੁਝ ਫੈਨਸ ਵੀ ਉਨ੍ਹਾਂ ਨੰੂੰ ਮਿਲਦੇ ਹਨ ।ਜੋ ਦੋਵਾਂ ਨੂੰ ਸਤਿ ਸ੍ਰੀ ਅਕਾਲ ਵੀ ਬੁਲਾਉਂਦੇ ਹਨ । ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਚੋਂ ਇੱਕ ਹਨ, ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

ਹੋਰ ਪੜ੍ਹੋ : ਸਲਮਾਨ ਖ਼ਾਨ ਦੇ ਜਨਮਦਿਨ ‘ਤੇ ਸੋਨਾਕਸ਼ੀ ਸਿਨ੍ਹਾ, ਸਾਬਕਾ ਗਰਲ ਫ੍ਰੈਂਡ ਸੰਗੀਤਾ ਬਿਜਲਾਨੀ ਵੀ ਪਹੁੰਚੀ
ਦੋਵਾਂ ਨੇ ਇੱਕਠਿਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਅਨੀਤਾ ਦੇਵਗਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦੂਰਦਰਸ਼ਨ ਦੇ ਟੀਵੀ ਸੀਰੀਅਲ ਦੇ ਨਾਲ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮ ਇੰਡਸਟਰੀ ਦਾ ਰੁਖ ਕੀਤਾ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ।

ਅਨੀਤਾ ਦੇਵਗਨ ਨੇ ਹਰ ਤਰ੍ਹਾਂ ਦੇ ਕਿਰਦਾਰ ਫ਼ਿਲਮਾਂ ‘ਚ ਨਿਭਾਏ ਹਨ । ਭਾਵੇਂ ਉਹ ਗੰਭੀਰ ਕਿਰਦਾਰ ਹੋਣ, ਹਲਕੀ ਫੁਲਕੀ ਕਾਮੇਡੀ ਜਾਂ ਫਿਰ ਨੈਗੇਟਿਵ ਕਿਰਦਾਰ ਨਿਭਾਉਣੇ ਹੋਣ । ਹਰ ਤਰ੍ਹਾਂ ਦੇ ਕਿਰਦਾਰਾਂ ‘ਚ ਅਦਾਕਾਰਾ ਫਿੱਟ ਬੈਠਦੀ ਹੈ ।
View this post on Instagram