Trending:
ਅਨੀਤਾ ਹਸਨੰਦਾਨੀ ਦੇ ਪਤੀ ਨੇ ਹਸਪਤਾਲ ਚੋਂ ਸ਼ੇਅਰ ਕੀਤਾ ਵੀਡੀਓ, ਬੱਚੇ ਨੂੰ ਪਹਿਲੀ ਵਾਰ ਵੇਖਣ ਤੋਂ ਬਾਅਦ ਦਿੱਤਾ ਰਿਐਕਸ਼ਨ
ਬਾਲੀਵੁੱਡ ਅਤੇ ਕਈ ਸੀਰੀਅਲਸ ‘ਚ ਕੰਮ ਕਰ ਚੁੱਕੀ ਅਨੀਤਾ ਹਸਨੰਦਾਨੀ ਜਿਨ੍ਹਾਂ ਨੇ ਬੀਤੇ ਦਿਨੀਂ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ । ਜਿਸ ਦੀ ਜਾਣਕਾਰੀ ਉਨ੍ਹਾਂ ਦੇ ਪਤੀ ਨੇ ਬੀਤੇ ਦਿਨੀਂ ਇੱਕ ਪੋਸਟ ਸਾਂਝੀ ਕਰਕੇ ਦਿੱਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਦੇ ਪਤੀ ਰੋਹਿਤ ਰੈੱਡੀ ਨੇ ਮੁੜ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ ।ਇਸ ਵੀਡੀਓ ‘ਚ ਉਹ ਆਪਣੇ ਬੱਚੇ ਨੂੰ ਵੇਖ ਰਹੇ ਹਨ ਅਤੇ ਅੰਦਾਜ਼ਾ ਲਗਾ ਰਹੇ ਨੇ ਕਿ ਉਨ੍ਹਾਂ ਦੇ ਬੱਚੇ ਦੇ ਨੈਣ ਨਕਸ਼ ਬਿਲਕੁਲ ਉਨ੍ਹਾਂ ਵਰਗੇ ਹਨ ।
ਇਹ ਵੀਡੀਓ ਹਸਪਤਾਲ ਦਾ ਲੱਗ ਰਿਹਾ ਹੈ ਅਤੇ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਦਾ ਹੈ । ਇਸ ਵੀਡੀਓ 'ਚ ਬੇਟੇ ਨੂੰ ਦੇਖ ਕੇ ਅਨੀਤਾ ਉਨ੍ਹਾਂ ਦੇ ਨੈਨ-ਨਕਸ਼ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ।ਅਨੀਤਾ ਹਸਨੰਦਾਨੀ ਦੇ ਪਤੀ ਰੋਹਿਤ ਰੈੱਡੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ।
ਹੋਰ ਪੜ੍ਹੋ : ਨੇਹਾ ਕੱਕੜ ਅਤੇ ਰੋਹਨਪ੍ਰੀਤ ਦਾ ਡਾਂਸ ਵੀਡੀਓ ਹੋ ਰਿਹਾ ਵਾਇਰਲ

ਇਸ ਵੀਡੀਓ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਇਹ ਬੇਬੀ ਹੋਣ ਦੇ ਤੁਰੰਤ ਬਾਅਦ ਕੀਤੀ ਹੈ। ਵੀਡੀਓ 'ਚ ਰੋਹਿਤ ਅਨੀਤਾ ਦੇ ਸਿਰਹਾਨੇ ਖੜ੍ਹੀ ਹੋਈ ਨਜ਼ਰ ਆ ਰਹੇ ਹਨ। ਉੱਥੇ ਅਨੀਤਾ ਬੈੱਡ 'ਤੇ ਲੰਮੀ ਪਈ ਹੈ ਤੇ ਬੇਟਾ ਉਨ੍ਹਾਂ ਦੀ ਗੋਦ 'ਚ ਹੈ।

ਅਨੀਤਾ ਆਪਣੇ ਬੱਚੇ ਨੂੰ ਪਿਆਰ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਰੋਹਿਤ ਨੇ ਲਿਖਿਆ- 'ਕਾਪੀ ਪੇਸਟਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਨਾਲ ਹੀ ਇਸ 'ਤੇ ਕਮੈਂਟ ਕਰ ਉਹ ਆਪਣੀ ਪ੍ਰਤਿਕਿਰਿਆ ਵੀ ਦੇ ਰਹੇ ਹਨ।
View this post on Instagram